Watch FIFA World Cup 2026™

LIVE, FREE and EXCLUSIVE

ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਵੱਲੋਂ ਧੋਖਾਧੜੀ ਮਾਮਲੇ ਵਿੱਚ 'ਬੇਗੁਨਾਹ' ਹੋਣ ਦਾ ਦਾਅਵਾ, ਭਾਈਚਾਰੇ ‘ਚ ਪੁਲਿਸ ਪ੍ਰਤੀ ਨਾਰਾਜ਼ਗੀ

SA ciculated these images of Mr Singh which have been blurred by SBS Punjabi to protect his privacy.

SA ciculated these images of Mr Singh which have been blurred by SBS Punjabi to protect his privacy. Source: SA Police

ਐਡੀਲੇਡ ਦੇ ਇੱਕ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਨੇ ਇੱਕ ਧੋਖਾਧੜੀ ਮਾਮਲੇ ਵਿੱਚ ਆਪਣੀ ‘ਬੇਗੁਨਾਹੀ ਅਤੇ ਅਗਿਆਨਤਾ’ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ।


Published

Updated

By Preetinder Grewal

Source: SBS




Share this with family and friends


ਐਡੀਲੇਡ ਦੇ ਇੱਕ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਨੇ ਇੱਕ ਧੋਖਾਧੜੀ ਮਾਮਲੇ ਵਿੱਚ ਆਪਣੀ ‘ਬੇਗੁਨਾਹੀ ਅਤੇ ਅਗਿਆਨਤਾ’ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ।


ਦੱਖਣੀ ਆਸਟ੍ਰੇਲੀਆ ਪੁਲਿਸ ਵੱਲੋਂ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀਆਂ ਤਸਵੀਰਾਂ ਆਪਣੀ ਵੈਬਸਾਈਟ ਅਤੇ ਫੇਸਬੁੱਕ ਜ਼ਰੀਏ ਨਸ਼ਰ ਕਰਨ ਪਿੱਛੋਂ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਗਿਆ ਹੈ।

19-ਸਾਲਾ ਇਸ ਪੰਜਾਬੀ ਨੌਜਵਾਨ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਭਾਵੇਂ ਇਹ ਤਸਵੀਰਾਂ ਹੁਣ ਪੁਲਿਸ ਵੱਲੋਂ ਉਤਾਰ ਲਈਆਂ ਗਈਆਂ ਹਨ ਪਰ ਇਸਦੇ ਚਲਦਿਆਂ ਸੋਸ਼ਲ ਮੀਡਿਆ ਉੱਤੇ ਉਸਦੀ ਕਾਫੀ ਬਦਨਾਮੀ ਹੋਈ ਹੈ ਅਤੇ ਉਸਨੂੰ 'ਭੱਦੀ ਸ਼ਬਦਾਵਲੀ' ਦਾ ਨਿਸ਼ਾਨਾ ਬਣਾਇਆ ਗਿਆ ਹੈ। 

"ਮੈਨੂੰ ਦੁੱਖ ਹੈ ਕਿ ਸੋਸ਼ਲ ਮੀਡੀਆ ਉੱਤੇ ਬੈਠੇ ਲੋਕ ਖੁਦ ਜੱਜ ਬਣ ਜਾਂਦੇ ਹਨ ਜਦਕਿ ਪੁਲਿਸ ਵੱਲੋਂ ਮੈਨੂੰ ਮਹਿਜ਼ ਇੱਕ ਸ਼ੱਕੀ ਵਜੋਂ ਤਲਾਸ਼ਿਆ ਜਾਣਾ ਮੈਨੂੰ ਕਿਸੇ ਦੋਸ਼ੀ ਵਜੋਂ ਸਾਬਿਤ ਨਹੀਂ ਕਰਦਾ," ਉਸਨੇ ਕਿਹਾ।

Mr Singh says he had to face hate and disrespect after his images were circulated on social media.
Mr Singh says he had to face hate and disrespect after his images were circulated on social media. Source: Supplied

ਪੁਲਿਸ ਵੱਲੋਂ ਉਸਦੀਆਂ ਤਸਵੀਰਾਂ 5 ਸਤੰਬਰ ਨੂੰ ਆਪਣੇ ਫੇਸਬੁੱਕ ਪੇਜ ਉੱਤੇ ਪਾਈਆਂ ਗਈਆਂ ਸਨ ਜਿੰਨ੍ਹਾਂ ਦਾ ਸਬੰਧ "ਦੋ ਲੈਪਟਾਪ ਕੰਪਿਊਟਰਾਂ ਨੂੰ ਧੋਖਾਧੜੀ ਨਾਲ ਪ੍ਰਾਪਤ ਕਰਨ" ਨਾਲ਼ ਜੁੜਿਆ ਹੋਇਆ ਹੈ।

ਇਹ ਨੌਜਵਾਨ ਜੋ ਦਸੰਬਰ 2019 ਵਿੱਚ ਪੰਜਾਬ ਤੋਂ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ, ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਨੇ ਮਈ ਮਹੀਨੇ 'ਗਮਟ੍ਰੀ' ਵੈਬਸਾਈਟ ਤੋਂ 'ਪਾਰਸਲ' ਭੇਜਣ ਵਾਲੇ ਇੱਕ ਵਿਅਕਤੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।

Mr Singh has supplied SBS Punjabi over 30 screenshots of his communication with his ‘fraudulent’ job provider
Mr Singh has supplied SBS Punjabi over 30 screenshots of his communication with his ‘fraudulent’ job provider. Source: Supplied

ਦੱਖਣੀ ਆਸਟ੍ਰੇਲੀਆ ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਘਟਨਾ ਸਬੰਧੀ ਇੱਕ 19-ਸਾਲ ਵਿਅਕਤੀ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਾਏ ਹਨ ਅਤੇ ਇਸ ਸਬੰਧੀ ਅਜੇ ਤਫਤੀਸ਼ ਚੱਲ ਰਹੀ ਹੈ।

A screenshot of media release that was later removed by SA Police
A screenshot of media release that was later removed by SA Police Source: Supplied

ਇਸ ਦੌਰਾਨ ਭਾਈਚਾਰੇ ਵੱਲੋਂ ਇਸ ਨੌਜਵਾਨ ਦੀਆਂ ਤਸਵੀਰਾਂ 'ਬਿਨ-ਪੜਤਾਲ ਕੀਤੇ ਮਹਿਜ਼ ਸ਼ੱਕ ਦੇ ਆਧਾਰ ਉੱਤੇ' ਨਸ਼ਰ ਕਰਨ ਲਈ ਪੁਲਿਸ ਨਾਲ਼ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ। 

ਇਸ ਵਿਦਿਆਰਥੀ ਨਾਲ਼ ਕੀਤੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕ੍ਲਿਕ ਕਰੋ

Many Sikh organisations have urged social media users not to make derogatory and racial remarks about Mr Singh.
Many Sikh organisations have urged social media users not to make derogatory and racial remarks about Mr Singh. Source: Supplied

Click this link to read the full story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ 


Latest podcast episodes

Follow SBS Punjabi

Download our apps

Watch on SBS

Punjabi News

Watch now