ਫ਼ਿਜੀ ਵਿੱਚ ਜਨਮੇ ਜੱਜ ਅਜੀਤ ਸਵਰਨ ਸਿੰਘ ਨੇ 2002 'ਚ ਨਿਊਜ਼ੀਲੈਂਡ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਹੁੰ ਚੁੱਕ ਕੇ ਇਤਿਹਾਸ ਰਚਿਆ ਸੀ। ਉਹ ਆਸਟ੍ਰੇਲੇਸ਼ੀਆ ਖੇਤਰ ਦੇ ਪਹਿਲੇ ਜੱਜ ਬਣੇ ਜਿਨ੍ਹਾਂ ਨੇ ਇਹ ਵਿਲੱਖਣ ਸਨਮਾਨ ਪ੍ਰਾਪਤ ਕੀਤਾ ਸੀ। SBS ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ, ਪਰਵਾਸ, ਸੰਘਰਸ਼ ਦੇ ਕਿੱਸਿਆਂ, ਸਿੱਖਿਆ ਅਤੇ ਸੇਵਾ ਨਾਲ ਜੁੜੇ ਉੱਦਮਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ।
ਫਿਜੀ-ਪੰਜਾਬੀ ਮੂਲ ਦੇ ਜੱਜ ਅਜੀਤ ਸਵਰਨ ਸਿੰਘ ਆਸਟ੍ਰੇਲੇਸ਼ੀਆ ਖੇਤਰ ਦੇ ਪਹਿਲੇ ਵਿਅਕਤੀ ਬਣੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੱਜ ਵਜੋਂ ਸਹੁੰ ਚੁੱਕੀ ਸੀ। ਉਹਨਾਂ ਅਨੁਸਾਰ ਇਹ ਮੌਕਾ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਮਾਣ ਅਤੇ ਭਾਵਨਾਵਾਂ ਨਾਲ ਭਰਿਆ ਹੋਇਆ ਸੀ।
ਐਸਬੀਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਹੁੰ ਚੁੱਕਣਾ ਮੇਰੇ ਲਈ, ਮੇਰੇ ਪਰਿਵਾਰ ਅਤੇ ਮੇਰੇ ਭਾਈਚਾਰੇ ਲਈ ਬਹੁਤ ਹੀ ਮਹੱਤਵਪੂਰਨ ਅਤੇ ਯਾਦਗਾਰ ਮੌਕਾ ਸੀ। ਇਹ ਸਹੁੰ ਮੈਨੂੰ ਕਾਨੂੰਨ ਅਨੁਸਾਰ, ਬਿਨਾਂ ਕਿਸੇ ਡਰ, ਪੱਖਪਾਤ ਜਾਂ ਬਦਲੇ ਦੀ ਭਾਵਨਾ ਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ।"
ਪਰਵਾਸੀ ਸੰਘਰਸ਼ਾਂ ਤੋਂ ਸ਼ੁਰੂ ਹੋਈ ਕਹਾਣੀ
ਜੱਜ ਅਜੀਤ ਸਵਰਨ ਸਿੰਘ ਦੀ ਕਹਾਣੀ ਫਿਜੀ ਦੇ ਗੰਨੇ ਦੇ ਖੇਤਾਂ ਨਾਲ ਜੁੜੀ ਹੋਈ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਨਾਨਾ-ਨਾਨੀ 1903 ਵਿੱਚ ਠੇਕੇਦਾਰ ਮਜ਼ਦੂਰਾਂ ਵਜੋਂ ਫਿਜੀ ਪਹੁੰਚੇ ਸਨ ਅਤੇ ਉੱਥੇ ਗੰਨੇ ਦੇ ਖੇਤਾਂ ਵਿੱਚ ਸਖ਼ਤ ਮਿਹਨਤ ਕੀਤੀ।
"ਇਸ ਤੋਂ ਬਾਅਦ 1929 ਵਿੱਚ ਮੇਰੇ ਦਾਦਾ-ਦਾਦੀ ਵੀ ਪੰਜਾਬ ਦੇ ਜਲੰਧਰ ਤੋਂ ਫਿਜੀ ਆ ਵੱਸੇ। ਬਸਤੀਵਾਦੀ ਦੌਰ ਦੀਆਂ ਆਰਥਿਕ ਅਤੇ ਸਮਾਜਿਕ ਮੁਸ਼ਕਲਾਂ ਦੇ ਬਾਵਜੂਦ ਪਰਿਵਾਰ ਨੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਸੀ।"
ਉਨ੍ਹਾਂ ਅੱਗੇ ਕਿਹਾ ਕਿ, " ਮੇਰੇ ਪੂਰਵਜਾਂ ਨੇ ਔਖੇ ਹਾਲਾਤਾਂ ਵਿੱਚ ਵੀ ਆਪਣੇ ਬੱਚਿਆਂ ਅਤੇ ਅਗਲੀ ਪੀੜ੍ਹੀ ਲਈ ਉੱਚ ਸਿੱਖਿਆ ਦੇ ਸੁਪਨੇ ਦੇਖੇ, ਜਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ।"

ਸਿੱਖਿਆ ਤੋਂ ਨਿਆਂ ਦੇ ਖੇਤਰ ਤੱਕ
ਲਾਬਾਸਾ ਫਿਜੀ ਵਿੱਚ ਆਪਣੀ ਮੁੱਢਲੀ ਅਤੇ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਜੀਤ ਸਵਰਨ ਸਿੰਘ ਨੇ 1974 ਵਿੱਚ ਕਾਨੂੰਨ ਦੀ ਡਿਗਰੀ (LLB) ਅਤੇ 1976 ਵਿੱਚ ਮਾਸਟਰ ਆਫ਼ ਲਾਅ (LLM) ਹਾਸਲ ਕੀਤੀ ਸੀ।
ਉਹਨਾਂ ਦੱਸਿਆ ਕਿ1983 ਵਿੱਚ ਉਨ੍ਹਾਂ ਨੇ ਕੈਨੇਡਾ ਦੀ ਇੱਕ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਜੀ ਵਿੱਚ ਕਾਨੂੰਨ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾ ਨਿਭਾਈ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਕੰਮਾਂ ਵਿੱਚ ਵੀ ਯੋਗਦਾਨ ਦਿੱਤਾ ਸੀ।
ਇੱਕ ਇਤਿਹਾਸਕ ਸਹੁੰ
4 ਨਵੰਬਰ 2002 ਨੂੰ, ਦੀਵਾਲੀ ਦੀ ਪੂਰਵ ਸੰਧਿਆ 'ਤੇ, ਅਜੀਤ ਸਵਰਨ ਸਿੰਘ ਨਿਊਜ਼ੀਲੈਂਡ ਵਿੱਚ ਜ਼ਿਲ੍ਹਾ ਅਦਾਲਤ ਦੇ ਜੱਜ ਵਜੋਂ ਉਹਨਾਂ ਨੇ ਸਹੁੰ ਚੁੱਕੀ।
ਸੱਚ, ਮਰਿਆਦਾ, ਦਇਆ ਅਤੇ ਲੋਕ ਸੇਵਾ ਦੇ ਸਿਧਾਂਤ ਮੇਰੇ ਨਿਆਇਕ ਫੈਸਲਿਆਂ ਅਤੇ ਰੋਜ਼ਾਨਾ ਦੇ ਕੰਮ ਦਾ ਅਹਿਮ ਹਿੱਸਾ ਰਹੇ ਹਨ।Judge Ajit Singh
ਸੇਵਾ ਅਤੇ ਭਾਈਚਾਰੇ ਨਾਲ ਜੁੜਾਅ
ਆਪਣੀ ਲੰਮੀ ਨਿਆਂਕ ਯਾਤਰਾ ਦੇ ਬਾਵਜੂਦ ਜੱਜ ਅਜੀਤ ਸਵਰਨ ਸਿੰਘ ਲਈ ਸਭ ਤੋਂ ਵੱਡੀ ਸੰਤੁਸ਼ਟੀ ਆਪਣੇ ਪਰਿਵਾਰ ਅਤੇ ਭਾਈਚਾਰੇ ਦੀ ਸੇਵਾ ਨਾਲ ਜੁੜੀ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ, "ਅਹੁਦੇ ਨਾਲੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਵਿਅਕਤੀ ਸਮਾਜ ਵਿੱਚ ਕੀ ਸਕਾਰਾਤਮਕ ਯੋਗਦਾਨ ਪਾਉਂਦਾ ਹੈ।"
ਉਨ੍ਹਾਂ ਉਹਨਾਂ ਦੱਸਿਆ ਕਿ ਉਨ੍ਹਾਂ ਨੇ 2023 ਅਤੇ 2024 ਵਿੱਚ ਆਕਸਫੋਰਡ ਯੂਨੀਵਰਸਿਟੀ ਵਿੱਚ ਹੋਏ ਸ਼ਾਂਤੀ ਸੰਮੇਲਨਾਂ ਵਿੱਚ ਵੀ ਲੈਕਚਰ ਦਿੱਤੇ, ਜਿੱਥੇ ਉਨ੍ਹਾਂ ਨੇ ਨਿਆਂ, ਮਨੁੱਖੀ ਅਧਿਕਾਰਾਂ ਅਤੇ ਸ਼ਾਂਤੀ ਨਾਲ ਜੁੜੇ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ....
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





