SKIP TO MAIN CONTENT

ਆਸਟ੍ਰੇਲੀਆ ਵਿੱਚ ਆਰਾਮਦਾਇਕ ਰਿਟਾਇਰਮੈਂਟ ਲਈ ਕਿੰਨੀ ਰਕਮ ਚਾਹੀਦੀ ਹੈ? ਸੁਪਰ ਅਤੇ ਬਚਤ ਬਾਰੇ ਮਾਹਿਰ ਦੀ ਸਲਾਹ

Indian-origin Australian tax agent Deepika Sharma smiling in front of stacked coins and paper currency, surrounded by falling gold coins, symbolising wealth, savings, investment, or financial prosperity.
ਰਿਟਾਇਰਮੈਂਟ ਲਈ ਸੁਪਰਐਨੂਏਸ਼ਨ ਨੂੰ ਕਿਵੇਂ ਮਜ਼ਬੂਤ ਬਣਾਈਏ? ਟੈਕਸ ਮਾਹਿਰ ਦੀਪਿਕਾ ਸ਼ਰਮਾ ਤੋਂ ਜਾਣੋ ਜ਼ਰੂਰੀ ਗੱਲਾਂ। Credit: SBS Punjabi/Background Pexels

ਆਸਟ੍ਰੇਲੀਆ ਵਿੱਚ ਵੱਧਦੇ ਜੀਵਨ ਖਰਚਿਆਂ ਅਤੇ ਰਿਹਾਇਸ਼ ਨਾਲ ਜੁੜੀਆਂ ਚੁਣੌਤੀਆਂ ਕਾਰਨ ਆਰਾਮਦਾਇਕ ਰਿਟਾਇਰਮੈਂਟ ਲਈ ਲੋੜੀਂਦੀ ਬਚਤ ਦਾ ਅੰਦਾਜ਼ਾ ਪਹਿਲਾਂ ਨਾਲੋਂ ਵੱਧ ਗਿਆ ਹੈ। ਅਜਿਹੇ ਵਿੱਚ ਆਪਣੇ ਸੁਪਰਐਨੂਏਸ਼ਨ ਨੂੰ ਵਧਾਉਣ, ਰਿਟਾਇਰਮੈਂਟ ਦੀ ਯੋਜਨਾ ਸਮੇਂ ਸਿਰ ਬਣਾਉਣ ਅਤੇ ਬੁਢਾਪੇ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਕਰਨ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ? ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਕੋਲ ਨੌਕਰੀ ਦੌਰਾਨ ਸੁਪਰਐਨੂਏਸ਼ਨ ਵਰਗੀਆਂ ਸਹੂਲਤਾਂ ਨਹੀਂ ਸਨ, ਉਹ ਰਿਟਾਇਰਮੈਂਟ ਲਈ ਕਿਹੜੇ ਹੋਰ ਰਾਹ ਅਪਣਾ ਸਕਦੇ ਹਨ? ਟੈਕਸ ਮਾਹਿਰ ਦੀਪਿਕਾ ਸ਼ਰਮਾ ਨਾਲ SBS ਪੰਜਾਬੀ ਦੀ ਇਸ ਗੱਲਬਾਤ ਵਿੱਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣੋ।

Published

Updated

By Shyna Kalra

Presented by Shyna Kalra

Source: SBS

Skip to podcast episode content

ਆਸਟ੍ਰੇਲੀਆ ਵਿੱਚ ਵੱਧਦੇ ਜੀਵਨ ਖਰਚਿਆਂ ਅਤੇ ਰਿਹਾਇਸ਼ ਨਾਲ ਜੁੜੀਆਂ ਚੁਣੌਤੀਆਂ ਕਾਰਨ ਆਰਾਮਦਾਇਕ ਰਿਟਾਇਰਮੈਂਟ ਲਈ ਲੋੜੀਂਦੀ ਬਚਤ ਦਾ ਅੰਦਾਜ਼ਾ ਪਹਿਲਾਂ ਨਾਲੋਂ ਵੱਧ ਗਿਆ ਹੈ। ਅਜਿਹੇ ਵਿੱਚ ਆਪਣੇ ਸੁਪਰਐਨੂਏਸ਼ਨ ਨੂੰ ਵਧਾਉਣ, ਰਿਟਾਇਰਮੈਂਟ ਦੀ ਯੋਜਨਾ ਸਮੇਂ ਸਿਰ ਬਣਾਉਣ ਅਤੇ ਬੁਢਾਪੇ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਕਰਨ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ? ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਕੋਲ ਨੌਕਰੀ ਦੌਰਾਨ ਸੁਪਰਐਨੂਏਸ਼ਨ ਵਰਗੀਆਂ ਸਹੂਲਤਾਂ ਨਹੀਂ ਸਨ, ਉਹ ਰਿਟਾਇਰਮੈਂਟ ਲਈ ਕਿਹੜੇ ਹੋਰ ਰਾਹ ਅਪਣਾ ਸਕਦੇ ਹਨ? ਟੈਕਸ ਮਾਹਿਰ ਦੀਪਿਕਾ ਸ਼ਰਮਾ ਨਾਲ SBS ਪੰਜਾਬੀ ਦੀ ਇਸ ਗੱਲਬਾਤ ਵਿੱਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣੋ।

ਮੌਜੂਦਾ ਦਰਾਂ ਮੁਤਾਬਕ, 67 ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਲਈ ਆਸਟ੍ਰੇਲੀਆ ਵਿੱਚ ਇੱਕ ਵਿਅਕਤੀ ਨੂੰ $630,000 ਜਾਂ ਇੱਕ ਜੋੜੇ ਨੂੰ $730,000 ਦੇ ਸੁਪਰ ਬੈਲੇਂਸ ਦਾ ਟੀਚਾ ਰੱਖਣਾ ਚਾਹੀਦਾ ਹੈ। ਇਹ ਅੰਦਾਜ਼ੇ ਇਸ ਧਾਰਨਾ ‘ਤੇ ਆਧਾਰਿਤ ਹਨ ਕਿ ਰਿਟਾਇਰਮੈਂਟ ਤੋਂ ਪਹਿਲਾਂ ਉਨ੍ਹਾਂ ਕੋਲ ਆਪਣਾ ਘਰ ਹੋਵੇਗਾ ਅਤੇ ਉਨ੍ਹਾਂ ਦੇ ਖਰਚੇ “ਆਰਾਮਦਾਇਕ” ਜੀਵਨ ਸ਼ੈਲੀ ਦੇ ਅਨੁਸਾਰ ਹੋਣਗੇ।

ਸਧਾਰਣ ਰਿਟਾਇਰਮੈਂਟ ਵਿੱਚ ਸਿਰਫ਼ ਬੁਨਿਆਦੀ ਜ਼ਰੂਰਤਾਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈ, ਜਿਵੇਂ ਬੁਨਿਆਦੀ ਸਿਹਤ ਬੀਮਾ, ਘੱਟ ਖਰਚ ਵਾਲੀ ਤਕਨਾਲੋਜੀ, ਇੱਕ ਸਸਤਾ ਵਾਹਨ ਅਤੇ ਸਾਲ ਵਿੱਚ ਇੱਕ ਵਾਰੀ ਦੇਸ਼ ਅੰਦਰ ਯਾਤਰਾ।

ਬੇਦਾਅਵਾ: ਇਹ ਜਾਣਕਾਰੀ ਆਮ ਹੈ। ਆਪਣੀ ਖਾਸ ਸਥਿਤੀ ਲਈ ਕਿਸੇ ਪੇਸ਼ੇਵਰ ਨਾਲ ਸਲਾਹ ਕਰੋ।

ਸੁਪਰ ਬਾਰੇ ਹੋਰ ਜਾਣਕਾਰੀ ato.gov.au/individuals/super 'ਤੇ ਜਾਂ ATO ਨੂੰ 13 10 20 'ਤੇ ਫ਼ੋਨ ਕਰ ਕੇ ਪ੍ਰਾਪਤ ਕਰੋ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now