ਫਿਲੀਪੀਨਜ਼ ਵਿੱਚ ਇੱਕ ਫੈਰੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਅਤੇ 87 ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਸਟ੍ਰੇਲੀਆ ਨੇ ਦੇਸ਼ ਦੀ ਪਹਿਲੀ ਕੌਮੀ ਗੈਸ ਰਿਜ਼ਰਵੇਸ਼ਨ ਯੋਜਨਾ ਦਾ ਐਲਾਨ ਕੀਤਾ ਹੈ, ਜਦਕਿ ਨਵੀਂ ਡਰਾਊਨਿੰਗ ਰਿਪੋਰਟ ਮੁਤਾਬਕ ਪਿਛਲੇ ਸਾਲ ਆਸਟ੍ਰੇਲੀਆ ਦੇ ਜਲ-ਮਾਰਗਾਂ ਵਿੱਚ 313 ਲੋਕਾਂ ਦੀ ਮੌਤ ਹੋਈ। ਉੱਧਰ ਨਿਊਜ਼ੀਲੈਂਡ ਵਿੱਚ ਅਮੀਰ ਪ੍ਰਵਾਸੀਆਂ ਨੂੰ ਕਿਰਾਏ ਦੇ ਘਰਾਂ ਦੀ ਉਸਾਰੀ ਵਿੱਚ ਨਿਵੇਸ਼ ਦੀ ਇਜਾਜ਼ਤ ਦੇਣ ਲਈ ਵੀਜ਼ਾ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ-ਕੈਨੇਡਾ ਵਪਾਰਕ ਤਣਾਅ ਹੋਰ ਵਧਿਆ ਹੈ, ਜਦਕਿ ਭਾਰਤ ਵਿੱਚ ਭਾਜਪਾ ਨੇ ਪੰਜਾਬ ਵਿੱਚ ਨਸ਼ਿਆਂ, ਬਦਅਮਨੀ ਅਤੇ ਭ੍ਰਿਸ਼ਟਾਚਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੁੱਖ ਮੁੱਦੇ ਬਣਾਉਣ ਦਾ ਐਲਾਨ ਕੀਤਾ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
ਮੁੱਖ ਖ਼ਬਰਾਂ ਇੱਕ ਨਜ਼ਰ ਵਿੱਚ:
· ਫਿਲੀਪੀਨਜ਼: ਪਾਲਾਵਾਨ ਨੇੜੇ ਫੈਰੀ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ, 87 ਲਾਪਤਾ ਅਤੇ 42 ਲੋਕਾਂ ਨੂੰ ਬਚਾਇਆ ਗਿਆ।
· ਆਸਟ੍ਰੇਲੀਆ: ਸਰਕਾਰ ਨੇ ਦੇਸ਼ ਦੀ ਪਹਿਲੀ ਕੌਮੀ ਗੈਸ ਰਿਜ਼ਰਵੇਸ਼ਨ ਯੋਜਨਾ ਦਾ ਐਲਾਨ ਕੀਤਾ।
· ਨੇਪਾਲ: ਹੜ੍ਹ ਦੀ ਤਬਾਹੀ ਵਿੱਚ 1,367 ਮੌਤਾਂ ਦੀ ਪੁਸ਼ਟੀ; 5,132 ਲੋਕ ਲਾਪਤਾ। ਆਸਟ੍ਰੇਲੀਆ ਵਿੱਚ ਨੇਪਾਲੀ ਭਾਈਚਾਰੇ ਵੱਲੋਂ ਮਾਨਸਿਕ ਸਿਹਤ ਦਾ ਧਿਆਨ ਰੱਖਣ ਦੀ ਅਪੀਲ।
· ਅਮਰੀਕਾ-ਕੈਨੇਡਾ: ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡੀਅਨ ਸ਼ਰਾਬ, ਮੋਟਰਸਾਈਕਲਾਂ ਅਤੇ ਕੁਝ ਡੇਅਰੀ ਉਤਪਾਦਾਂ ’ਤੇ ਨਵੀਆਂ ਪਾਬੰਦੀਆਂ ਦਾ ਐਲਾਨ।
· ਆਸਟ੍ਰੇਲੀਆ: ਪਿਛਲੇ ਸਾਲ ਜਲ-ਮਾਰਗਾਂ ਵਿੱਚ 313 ਡੁੱਬਣ ਦੀਆਂ ਮੌਤਾਂ; ਅੰਕੜਾ ਦਸ ਸਾਲਾਂ ਦੀ ਔਸਤ ਨਾਲੋਂ 10 ਫ਼ੀਸਦੀ ਵੱਧ।
· ਨਿਊਜ਼ੀਲੈਂਡ: ਅਮੀਰ ਪ੍ਰਵਾਸੀਆਂ ਨੂੰ ਕਿਰਾਏ ਦੇ ਘਰਾਂ ਦੀ ਉਸਾਰੀ ਵਿੱਚ ਨਿਵੇਸ਼ ਦਾ ਰਾਹ ਦੇਣ ਲਈ ਦਸੰਬਰ ਤੋਂ ਵੀਜ਼ਾ ਨਿਯਮ ਬਦਲੇ ਜਾਣਗੇ।
· ਪੰਜਾਬ: ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਨਸ਼ਿਆਂ, ਬਦਅਮਨੀ ਅਤੇ ਭ੍ਰਿਸ਼ਟਾਚਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਅਹਿਮ ਮੁੱਦੇ ਬਣਾਉਣ ਦਾ ਐਲਾਨ ਕੀਤਾ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





