ਫੈਡਰਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਵੇਂ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨਾਲ ਲੋਕ ਐਲਗੋਰਿਦਮ-ਅਧਾਰਿਤ ਫੀਡਾਂ ਨੂੰ ਬੰਦ ਕਰ ਸਕਣਗੇ। ਇਸੇ ਵੇਲੇ, ਆਸਟ੍ਰੇਲੀਆ ਵਿੱਚ ਜਿਨਸੀ ਹਿੰਸਾ ਦੇ ਮਾਮਲੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਵਿਕਟੋਰੀਆ ਵਿੱਚ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਜੀਵਨ-ਯਾਪਨ ਦੀਆਂ ਵਧਦੀਆਂ ਲਾਗਤਾਂ ਨੂੰ ਪੈਟਰੋਲ ਚੋਰੀ ਦੇ ਵਾਧੇ ਨਾਲ ਜੋੜਿਆ ਗਿਆ ਹੈ। ਨੇਪਾਲ ਵਿੱਚ ਤਬਾਹਕੁਨ ਹੜ੍ਹ ਤੋਂ ਬਾਅਦ ਲੋਕ ਅਜੇ ਵੀ ਨੁਕਸਾਨ ਦਾ ਅੰਦਾਜ਼ਾ ਲਗਾ ਰਹੇ ਹਨ। ਭਾਰਤ ਵਿੱਚ ਪੰਜਾਬ ਸਰਕਾਰ ਨੇ ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ "ਕੰਮ ਨਹੀਂ ਤਾਂ ਤਨਖ਼ਾਹ ਨਹੀਂ" ਨੀਤੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
ਮੁੱਖ ਖ਼ਬਰਾਂ ਇੱਕ ਨਜ਼ਰ ਵਿੱਚ:
• ਫੈਡਰਲ ਸਰਕਾਰ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਐਲਗੋਰਿਦਮਿਕ ਫੀਡ ਬੰਦ ਕਰਨ ਦਾ ਵਿਕਲਪ ਦੇਣ ਦੀ ਤਿਆਰੀ ਵਿੱਚ।
• ਆਸਟ੍ਰੇਲੀਆ ਵਿੱਚ ਜਿਨਸੀ ਹਿੰਸਾ ਦੀਆਂ ਰਿਪੋਰਟਾਂ 33 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ।
• ਮੈਲਬਰਨ ਦੇ ਪੱਛਮ ਵਿੱਚ ਵਾਹਨ ਪਲਟਣ ਕਾਰਨ ਦੋ ਬੱਚਿਆਂ ਦੀ ਮੌਤ, ਪੰਜ ਹੋਰ ਜ਼ਖ਼ਮੀ।
• ਜੀਵਨ-ਯਾਪਨ ਦੀਆਂ ਵਧਦੀਆਂ ਲਾਗਤਾਂ ਨੂੰ ਪੈਟਰੋਲ ਚੋਰੀ ਦੇ ਵਾਧੇ ਨਾਲ ਜੋੜਿਆ ਗਿਆ।
• ਨੇਪਾਲ ਅਤੇ ਤਿੱਬਤ ਵਿੱਚ ਹੜ੍ਹ ਅਤੇ ਭੂ-ਖਿਸਕਣ ਕਾਰਨ 1,399 ਮੌਤਾਂ ਦੀ ਪੁਸ਼ਟੀ।
• ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਲਈ "ਕੰਮ ਨਹੀਂ ਤਾਂ ਤਨਖ਼ਾਹ ਨਹੀਂ" ਨੀਤੀ ਲਾਗੂ ਕਰਨ ਦਾ ਫ਼ੈਸਲਾ।
• ਰਾਘਵ ਚੱਢਾ ਦਾ ਨਾਂ ਦਿੱਲੀ ਦੀ ਵੋਟਰ ਸੂਚੀ ਵਿੱਚ ਸ਼ਾਮਲ ਹੋਣ 'ਤੇ ਸਿਆਸੀ ਵਿਵਾਦ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





