ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਪਲਾਉ ਵਿੱਚ ਨਵੀਂ ਬੈਟਰੀ ਸਟੋਰੇਜ ਅਪਗ੍ਰੇਡ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਦੇਸ਼ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ ਹੋਵੇਗਾ। ਇਸੇ ਦੌਰਾਨ ਰੱਖਿਆ ਮੰਤਰੀ ਰਿਚਰਡ ਮਾਰਲਜ਼ ਨੇ ਅਮਰੀਕਾ ਨਾਲ ਗਠਜੋੜ ਨੂੰ ਇੰਡੋ-ਪੈਸਿਫਿਕ ਖੇਤਰ ਦੀ ਸੁਰੱਖਿਆ ਲਈ ਅਹਿਮ ਕਰਾਰ ਦਿੱਤਾ ਹੈ। ਉੱਧਰ, ਕੋਅਲੀਸ਼ਨ ਨੇ ਗੈਰਕਾਨੂੰਨੀ ਤੰਬਾਕੂ ਵਪਾਰ ਨੂੰ ਰੋਕਣ ਲਈ ਤੰਬਾਕੂ ਐਕਸਾਈਜ਼ ਵਿੱਚ 80 ਫ਼ੀਸਦੀ ਕਟੌਤੀ ਦੀ ਯੋਜਨਾ ਪੇਸ਼ ਕੀਤੀ ਹੈ, ਜਿਸ ਉੱਤੇ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਫਸਟ ਨੇਸ਼ਨਜ਼ ਲੋਕਾਂ ਖ਼ਿਲਾਫ਼ ਨਸਲਵਾਦ ਦੀਆਂ ਸ਼ਿਕਾਇਤਾਂ ਲਈ ਬਣੇ ਆਨਲਾਈਨ ਰਜਿਸਟਰ ਨੂੰ ਵੀ ਵਾਧੂ ਫੰਡਿੰਗ ਮਿਲਣ ਜਾ ਰਹੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਮੁੱਖ ਖ਼ਬਰਾਂ ਇੱਕ ਨਜ਼ਰ ਵਿੱਚ
ਆਸਟ੍ਰੇਲੀਆ ਪਲਾਉ ਦੇ ਬੈਟਰੀ ਸਟੋਰੇਜ ਸਿਸਟਮ ਲਈ 16.4 ਮਿਲੀਅਨ ਡਾਲਰ ਦੇ ਊਰਜਾ ਨਿਵੇਸ਼ ਨੂੰ ਅੱਗੇ ਵਧਾਏਗਾ।
• ਪਲਾਉ ਵਿੱਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ 25 ਫ਼ੀਸਦੀ ਤੱਕ ਵਧਣ ਦੀ ਉਮੀਦ।
• ਰਿਚਰਡ ਮਾਰਲਜ਼ ਨੇ ਅਮਰੀਕਾ ਨਾਲ ਗਠਜੋੜ ਨੂੰ ਇੰਡੋ-ਪੈਸਿਫਿਕ ਸੁਰੱਖਿਆ ਲਈ ਅਹਿਮ ਦੱਸਿਆ।
• ਕੋਅਲੀਸ਼ਨ ਨੇ ਤੰਬਾਕੂ ਐਕਸਾਈਜ਼ ਵਿੱਚ 80 ਫ਼ੀਸਦੀ ਕਟੌਤੀ ਦੀ ਯੋਜਨਾ ਦਾ ਐਲਾਨ ਕੀਤਾ।
• ਮੈਲਟਨ ਵਿੱਚ ਸੰਭਾਵਿਤ ਤੰਬਾਕੂ ਸਟੋਰ ਫਾਇਰਬੌਮਬਿੰਗ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ।
• ਫਸਟ ਨੇਸ਼ਨਜ਼ ਲੋਕਾਂ ਖ਼ਿਲਾਫ਼ ਨਸਲਵਾਦ ਦੀਆਂ ਰਿਪੋਰਟਾਂ ਲਈ "ਕਾਲ ਇਟ ਆਉਟ" ਰਜਿਸਟਰ ਨੂੰ 20 ਲੱਖ ਡਾਲਰ ਦੀ ਫੰਡਿੰਗ।
• ਪੰਜਾਬ ਵਿੱਚ ਚੋਣੀ ਤਿਆਰੀਆਂ ਤੇਜ਼, ਭਾਜਪਾ ਇਕੱਲੇ ਚੋਣ ਲੜਨ ਦੇ ਮੂਡ ਵਿੱਚ, ਕਾਂਗਰਸ ਰਾਹੁਲ ਗਾਂਧੀ ਦੇ ਦੌਰੇ ਦੀ ਤਿਆਰੀ ਕਰ ਰਹੀ ਹੈ।
• ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦਾ ਦਾਅਵਾ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





