ਆਸਟ੍ਰੇਲੀਆ ਵਿੱਚ ਯੂਨੀਵਰਸਿਟੀਆਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਅਤੇ ਵਧ ਰਹੇ ਨਿਯਮਾਂ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਕੌਮੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ AI ਲਈ ਡਾਟਾ ਕੇਂਦਰਾਂ ਤੋਂ ਇਲਾਵਾ ਔਰਤਾਂ ਵਿਰੁੱਧ ਹਿੰਸਾ, ਬਰਡ ਫਲੂ, ਬਾਲਣ ਸੁਰੱਖਿਆ ਅਤੇ ਬੰਦੂਕ ਕਾਨੂੰਨਾਂ ’ਤੇ ਚਰਚਾ ਹੋਣੀ ਹੈ। ਦੂਜੇ ਪਾਸੇ, ਬਜ਼ੁਰਗਾਂ ਲਈ ਨਿੱਜੀ ਸਿਹਤ ਬੀਮੇ ਦੀ ਸਰਕਾਰੀ ਛੋਟ ਵਿੱਚ ਤਬਦੀਲੀ ਅਤੇ ਸਿਡਨੀ ਦੀ bwTlw ਗਰੁੱਪ ਕੰਪਨੀ ਦੇ ਸਵੈ-ਇੱਛੁਕ ਪ੍ਰਸ਼ਾਸਨ ਹੇਠ ਜਾਣ ਨਾਲ ਵੀ ਚਿੰਤਾਵਾਂ ਵਧੀਆਂ ਹਨ। ਅਮਰੀਕਾ ਦੇ ਮੋਂਟਾਨਾ ਸੂਬੇ ਵਿੱਚ ਇੱਕੋ ਪਰਿਵਾਰ ਦੇ ਅੱਠ ਮੈਂਬਰਾਂ ਦੀ ਹੱਤਿਆ ਦੀ ਖ਼ਬਰ ਵੀ ਸਾਹਮਣੇ ਆਈ ਹੈ। ਭਾਰਤ ਵਿੱਚ ਪੰਜਾਬ ਅੰਦਰ ਅਗਸਤ ਮਹੀਨੇ ਐੱਚ1ਐੱਨ1 ਦੇ 70 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਮੁੱਖ ਖ਼ਬਰਾਂ
ਯੂਨੀਵਰਸਿਟੀਆਂ ਨੇ international student cuts ਅਤੇ ਵਧੇਰੇ regulation ’ਤੇ ਚਿੰਤਾ ਜਤਾਈ।
AI ਡਾਟਾ ਸੈਂਟਰ National Cabinet ਦੀ ਮੀਟਿੰਗ ਦਾ ਮੁੱਖ ਮੁੱਦਾ।
ਗ੍ਰੀਨਜ਼ ਵੱਲੋਂ ਔਰਤਾਂ ਵਿਰੁੱਧ ਹਿੰਸਾ ਨੂੰ ਤਰਜੀਹ ਦੇਣ ਦੀ ਮੰਗ।
65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ private health insurance rebate ਵਿੱਚ ਤਬਦੀਲੀ ਦਾ ਵਿਰੋਧ।
Sydney ਦੇ Bathla Group ਦੇ voluntary administration ਵਿੱਚ ਜਾਣ ਨਾਲ home buyers ਚਿੰਤਤ।
ਅਮਰੀਕਾ ਦੇ Montana ਵਿੱਚ ਇੱਕੋ ਪਰਿਵਾਰ ਦੇ ਅੱਠ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ।
ਪੰਜਾਬ ਵਿੱਚ ਅਗਸਤ ਦੌਰਾਨ H1N1 ਦੇ 70 ਮਾਮਲੇ; ਸਿਹਤ ਮੰਤਰੀ ਨੇ ਕਿਹਾ ਘਬਰਾਉਣ ਦੀ ਲੋੜ ਨਹੀਂ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





