ਆਸਟ੍ਰੇਲੀਆ ਵਿੱਚ ਐਮਰਜੈਂਸੀ ਸੇਵਾਵਾਂ ਲਈ ਆਪਣਾ ਸਮਾਂ ਅਤੇ ਹੁਨਰ ਸਮਰਪਿਤ ਕਰਨ ਵਾਲੇ ਮੈਲਬਰਨ ਦੇ ਜਪਿੰਦਰ ਸਿੰਘ ਸੰਧੂ ਨੂੰ Sikh Awards for Excellence 2026 ਦੀ Community Service ਸ਼੍ਰੇਣੀ ਵਿੱਚ ਫਾਈਨਲਿਸਟ ਚੁਣਿਆ ਗਿਆ ਹੈ। CFA ਅਤੇ Victoria State Emergency Service ਨਾਲ ਉਨ੍ਹਾਂ ਦੀਆਂ ਸੇਵਾਵਾਂ ਤੋਂ ਇਲਾਵਾ, ਭਾਈਚਾਰਕ ਪੱਧਰ ’ਤੇ ਵੀ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਜਪਿੰਦਰ CFA Champion Firefighter of the Year Award ਹਾਸਲ ਕਰਨ ਵਾਲੇ ਪਹਿਲੇ ਆਸਟ੍ਰੇਲੀਆਈ ਸਿੱਖ ਵੀ ਰਹਿ ਚੁੱਕੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
ਆਸਟ੍ਰੇਲੀਆ ਵਿੱਚ ਭਾਈਚਾਰੇ ਦੀ ਸੇਵਾ ਲਈ ਆਪਣਾ ਸਮਾਂ ਅਤੇ ਹੁਨਰ ਸਮਰਪਿਤ ਕਰਨ ਵਾਲੇ ਜਪਿੰਦਰ ਸਿੰਘ ਸੰਧੂ ਹੁਣ Sikh Awards for Excellence 2026 ਵਿੱਚ Community Service ਸ਼੍ਰੇਣੀ ਦੇ ਫਾਈਨਲਿਸਟ ਹਨ।
ਜਪਿੰਦਰ ਸਿੰਘ ਪਿਛਲੇ ਛੇ ਸਾਲਾਂ ਤੋਂ Country Fire Authority (CFA) ਨਾਲ ਕਾਰਜਕਾਰੀ ਫਾਇਰਫਾਈਟਰ ਅਤੇ ਸੰਚਾਰ ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਇਲਾਵਾ, ਉਹ ਤਿੰਨ ਸਾਲਾਂ ਤੋਂ Victoria State Emergency Service ਨਾਲ ਵੀ ਜੁੜੇ ਹੋਏ ਹਨ।
ਐਮਰਜੈਂਸੀ ਸੇਵਾਵਾਂ ਤੋਂ ਇਲਾਵਾ, ਭਾਈਚਾਰਕ ਪੱਧਰ ’ਤੇ ਵੀ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਉਹ Point Cook Unit ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ ਅਤੇ ਭਾਈਚਾਰਕ ਸਾਂਝ ਵਧਾਉਣ ਲਈ Deputy Controller for Community Engagement ਵਜੋਂ ਵੀ ਕੰਮ ਕਰ ਚੁੱਕੇ ਹਨ।
ਉਨ੍ਹਾਂ ਦੀ ਸੇਵਾ ਨੂੰ ਕਈ ਪੱਧਰਾਂ ’ਤੇ ਮਾਨਤਾ ਮਿਲੀ ਹੈ। ਜਪਿੰਦਰ ਸਿੰਘ CFA Champion Firefighter of the Year Award ਹਾਸਲ ਕਰਨ ਵਾਲੇ ਪਹਿਲੇ ਆਸਟ੍ਰੇਲੀਆਈ ਸਿੱਖ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ Lalor HERO Award ਅਤੇ Assistant Minister’s Multicultural Leaders Award ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜਪਿੰਦਰ ਸਿੰਘ ਲਈ ਸੇਵਾ ਸਿਰਫ਼ ਐਮਰਜੈਂਸੀ ਵੇਲੇ ਲੋਕਾਂ ਦੀ ਮਦਦ ਕਰਨ ਤੱਕ ਸੀਮਤ ਨਹੀਂ। ਉਹ ਇਸ ਨੂੰ ਸਿੱਖੀ ਦੇ ‘ਨਿਸ਼ਕਾਮ ਸੇਵਾ’ ਦੇ ਸਿਧਾਂਤ ਨਾਲ ਜੋੜਦੇ ਹਨ—ਅਜਿਹੀ ਸੇਵਾ ਜਿਸ ਵਿੱਚ ਕਿਸੇ ਇਨਾਮ ਜਾਂ ਮਾਨਤਾ ਦੀ ਉਮੀਦ ਤੋਂ ਬਿਨਾਂ ਦੂਜਿਆਂ ਦੀ ਭਲਾਈ ਲਈ ਕੰਮ ਕੀਤਾ ਜਾਂਦਾ ਹੈ।
Sikh Awards for Excellence 2026 ਦੀ ਫਾਈਨਲਿਸਟ ਸੂਚੀ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਸੇਵਾ ਦੀ ਮਾਨਤਾ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਸਿੱਖ ਭਾਈਚਾਰਾ ਆਸਟ੍ਰੇਲੀਆ ਦੀ ਸੁਰੱਖਿਆ, ਬਹੁ-ਸੱਭਿਆਚਾਰਕ ਸਾਂਝ ਅਤੇ ਸਮਾਜਿਕ ਭਲਾਈ ਵਿੱਚ ਕਿਵੇਂ ਅਹਿਮ ਯੋਗਦਾਨ ਪਾ ਰਿਹਾ ਹੈ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





