ਆਸਟ੍ਰੇਲੀਅਨ ਸਿੱਖ ਐਵਾਰਡਜ਼ ਫਾਰ ਐਕਸੀਲੈਂਸ (ASAE) 2026 ਲਈ ਨਾਮਜ਼ਦਗੀਆਂ ਖੁੱਲ੍ਹ ਗਈਆਂ ਹਨ। ਇਹ ਰਾਸ਼ਟਰੀ ਪੱਧਰ ਦੇ ਐਵਾਰਡ ਵਪਾਰ, ਖੇਤੀਬਾੜੀ, ਕਲਾ, ਖੇਡਾਂ, ਪੇਸ਼ੇਵਰ ਸੇਵਾਵਾਂ ਅਤੇ ਸਮਾਜ ਸੇਵਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਿੱਖ ਆਸਟ੍ਰੇਲੀਆਈਆਂ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਐਵਾਰਡਜ਼ ਦਾ ਮਕਸਦ ਭਾਈਚਾਰੇ ਦੇ ਉਹਨਾਂ ਮੈਂਬਰਾਂ ਨੂੰ ਸਨਮਾਨਿਤ ਕਰਨਾ ਹੈ, ਜਿਨ੍ਹਾਂ ਦਾ ਯੋਗਦਾਨ ਅਕਸਰ ਲੋਕਾਂ ਦੀ ਨਜ਼ਰਾਂ ਤੋਂ ਓਹਲੇ ਰਹਿ ਜਾਂਦਾ ਹੈ ਅਤੇ ਜਿਨ੍ਹਾਂ ਦੀਆਂ ਉਪਲਬਧੀਆਂ ਨੇ ਆਸਟ੍ਰੇਲੀਆਈ ਸਮਾਜ ਨੂੰ ਮਜ਼ਬੂਤ ਬਣਾਇਆ ਹੈ।
Australian Sikh Awards for Excellence ਦੇ ਵਲੰਟੀਅਰ ਮਹਿੰਦਰ ਸਿੰਘ ਖਾਲਸਾ ਨੇ SBS Punjabi ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ (ASAE) 2026 ਲਈ ਨਾਮਜ਼ਦਗੀਆਂ 14 ਜੂਨ 2026 ਤੱਕ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਐਵਾਰਡ ਅੱਠ ਵੱਖ-ਵੱਖ ਸ਼੍ਰੇਣੀਆਂ ਵਿੱਚ ਸਿੱਖ ਆਸਟ੍ਰੇਲੀਆਈਆਂ ਦੀਆਂ ਉਪਲਬਧੀਆਂ ਅਤੇ ਭਾਈਚਾਰੇ ਪ੍ਰਤੀ ਯੋਗਦਾਨ ਨੂੰ ਸਨਮਾਨਿਤ ਕਰਨਗੇ। ਜੇਤੂਆਂ ਦਾ ਐਲਾਨ 29 ਅਗਸਤ 2026 ਨੂੰ ਸਿਡਨੀ ਵਿਖੇ ਹੋਣ ਵਾਲੇ ਗਾਲਾ ਸਮਾਗਮ ਦੌਰਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਅਟਾਰਨੀ-ਜਨਰਲ ਅਤੇ ਗ੍ਰੀਨਵੇਅ ਲਈ ਸੰਘੀ ਮੈਂਬਰ ਮਾਨਯੋਗ ਮਿਸ਼ੇਲ ਰੋਲੈਂਡ ਐਮਪੀ ਨੇ ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ (ASAE) 2026 ਲਈ ਨਾਮਜ਼ਦਗੀਆਂ ਦੇ ਅਧਿਕਾਰਤ ਉਦਘਾਟਨ ਦਾ ਐਲਾਨ ਕੀਤਾ ਹੈ। ਸਿੱਖ ਯੂਥ ਆਸਟ੍ਰੇਲੀਆ (SYA) ਵੱਲੋਂ ਸਥਾਪਿਤ ਇਹ ਰਾਸ਼ਟਰੀ ਪਲੇਟਫਾਰਮ ਆਸਟ੍ਰੇਲੀਅਨ ਸਿੱਖਾਂ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਯੋਗਦਾਨ ਦਾ ਜਸ਼ਨ ਮਨਾਉਂਦਾ ਹੈ।
ਵਧੇਰੇ ਜਾਣਕਾਰੀ ਪੌਡਕਾਸਟ ਰਾਹੀਂ ਸੁਣੋ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





