ਪਿਛਲੇ ਕਈ ਦਹਾਕਿਆਂ ਦੌਰਾਨ ਸਿਡਨੀ ਨਿਵਾਸੀ ਜਸਬੀਰ ਸਿੰਘ ਰੰਧਾਵਾ ਨੇ ਆਸਟ੍ਰੇਲੀਆ ਲਈ ਇੱਕ ‘ਹਾਈਡ੍ਰੋਗਰਾਫਿਕ ਅਸਿਸਟੈਂਟ-ਡਾਇਰੈਕਟਰ’ ਵਜੋਂ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਇਹਨਾਂ ਨੇ ਸਿੱਖ ਭਾਈਚਾਰੇ ਲਈ ਵੀ ਖਾਸ ਯੋਗਦਾਨ ਪਾਉਂਦੇ ਹੋਏ ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ (ਗਲੈੱਨਵੁੱਡ ਗੁਰੂਦੁਆਰਾ) ਅਤੇ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਵੀ ਮੋਹਰੀ ਹੋ ਕਿ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।

ਸ਼੍ਰੀ ਰੰਧਾਵਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਆਪਣੇ ਹੁਣ ਤੱਕ ਦੇ ਸਫਰ ਬਾਰੇ ਝਾਤ ਪਾਈ ਅਤੇ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਜਿਸ ਨੂੰ ਤੁਸੀਂ ਇਸ ਪੌਡਕਾਸਟ ਰਾਹੀਂ ਸੁਣ ਸਕਦੇ ਹੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।






