ਸਤਵੰਤ ਸਿੰਘ ਕੈਲੇ, 1970 ਵਿੱਚ 16 ਸਾਲਾਂ ਦੇ ਸਨ ਜਦੋਂ ਉਹ ਤਸਮਾਨੀਆ ਆਏ।
ਉਹ ਉਸ ਸਮੇਂ ਮਲੇਸ਼ੀਆ ਵਿੱਚ ਹੋ ਰਹੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਤੋਂ ਬਚਣ ਲਈ ਆਪਣੇ ਪਰਿਵਾਰ ਤੋੋਂਂ ਦੂਰ ਹੋਣ ਲਈ ਮਜ਼ਬੁਰ ਹੋ ਗਏ। ਉਸ ਸਮੇਂ ਤਸਮਾਨੀਆ ਵਿੱਚ ਸਿਰਫ਼ ਇੱਕ ਹੋਰ ਸਿੱਖ ਪਰਿਵਾਰ ਹੀ ਮੌਜੂਦ ਸੀ।
ਨਵੇਂ ਪ੍ਰਵਾਸੀਆਂ ਦੀ ਮਦਦ ਲਈ ਹੋਬਾਰਟ ਯੂਨੀਵਰਸਿਟੀ ਵਿੱਚ ਓਵਰਸੀਜ਼ ਸਟੂਡੈਂਟ ਸਰਵਿਸ ਸ਼ੁਰੂ ਕਰਨ ਵਾਲੇ ਉਹ ਪਹਿਲੇ ਵਿਦਿਆਰਥੀਆਂ ਵਿੱਚੋਂ ਸਨ।
ਸਤਵੰਤ 1995 ਵਿੱਚ ਸਿਡਨੀ ਆ ਗਏ।
1996 ਵਿੱਚ ਉਹਨਾਂ ਨੇ ਇੱਕ ਪੰਜਾਬੀ ਸਕੂਲ ਨੂੰ ਸਥਾਪਿਤ ਕਰਨ ਵਿੱਚ ਮਦਦ ਕੀਤੀ ਅਤੇ 1999 ਵਿੱਚ ਕੇਵਲ 4-5 ਪਰਿਵਾਰਾਂ ਦੀ ਮਦਦ ਨਾਲ ਸਿੱਖ ਯੂਥ ਆਸਟ੍ਰੇਲੀਆ ਨਾਮੀ ਸੰਸਥਾ ਦੀ ਸਥਾਪਨਾ ਕੀਤੀ। ਇਸ ਸੰਸਥਾ ਵੱਲੋਂ ਲਗਾਏ ਗਏ ਪਹਿਲੇ ਫੈਮਿਲੀ ਕੈਂਪ ਵਿੱਚ ਸਿਰਫ਼ ਉਂਗਲਾਂ ਤੇ ਗਿਣਨ ਜੋਗੇ ਲੋਕ ਹੀ ਸ਼ਾਮਿਲ ਹੋਏ ਸਨ।
ਪਰ ਹੁਣ ਇਸ ਸੰਸਥਾ ਦਾ ਸਾਲਾਨਾ 'ਸਮਰ ਕੈਂਪ' 26ਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ, ਜਿਸ ਵਿੱਚ ਹਰ ਸਾਲ ਲਗਭਗ 300 ਲੋਕ ਸ਼ਾਮਿਲ ਹੁੰਦੇ ਹਨ।
ਸਮਰ ਕੈਂਪਾਂ ਤੋਂ ਇਲਾਵਾ, ਸਿੱਖ ਯੂਥ ਆਸਟ੍ਰੇਲੀਆ, ਕਲਚਰ ਕੇਅਰ ਨਾਮ ਨਾਲ ਪਾਪ-ਅੱਪ ਹੈਲਥ ਕਲੀਨਿਕਸ ਆਯੋਜਿਤ ਕਰਦੀ ਹੈ ਅਤੇ ਨੌਜਵਾਨ ਪੇਸ਼ਾਵਰਾਂ ਲਈ ਯੰਗ ਸਿੱਖ ਪ੍ਰੋਫੈਸ਼ਨਲ ਨੈਟਵਰਕ ਰਾਹੀਂ ਮੈਨਟਰਿੰਗ ਦਿੰਦੀ ਹੈ। ਇਸਦੇ ਨਾਲ ਹੀ ਆਸਟ੍ਰੇਲੀਆਈ ਸਿੱਖ ਐਵਾਰਡਜ਼ ਫਾਰ ਐਕਸਲੈਂਸ ਰਾਹੀਂ ਸਿੱਖ ਟੈਲੈਂਟ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਇਹ ਸੰਸਥਾ ਹੋਰ ਕਈ ਚੈਰਿਟੀ ਉਪਰਾਲੇ ਵੀ ਕਰਦੀ ਹੈ।
ਭਾਈਚਾਰੇ ਲਈ ਸਤਵੰਤ ਦੀ ਸੇਵਾਵਾਂ ਨੂੰ ਸਨਮਾਨ ਦਿੰਦੇ ਹੋਏ, ਉਹਨਾਂ ਨੂੰ ਇਸ ਆਸਟ੍ਰੇਲੀਆ ਡੇ (26 ਜਨਵਰੀ 2026) ਨੂੰ ਆਸਟ੍ਰੇਲੀਆ ਦੇ ਗਵਰਨਰ ਜਨਰਲ ਵੱਲੋਂ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।









