ਹਰ ਖੇਤਰ ਵਿੱਚ ਅੱਗੇ ਵੱਧਦੀਆਂ ਪੰਜਾਬੀ ਔਰਤਾਂ ਦੀਆਂ ਪ੍ਰੇਰਕ ਕਹਾਣੀਆਂ, ਬਣ ਰਹੀਆਂ ਹਨ ਭਵਿੱਖੀ ਪੀੜ੍ਹੀਆਂ ਲਈ ਮਿਸਾਲ

A collage of punjabi women for international womens day including Gurjit Kaur, Dr Navpreet Kaur, Mankirat Kaur, Dr Parwinder Kaur, Amardeep Kaur and Sumeet Saigal

ਪੰਜਾਬੀ ਪਿਛੋਕੜ ਦੀਆਂ ਔਰਤਾਂ ਗੁਰਜੀਤ ਕੌਰ, ਅਮਰਦੀਪ ਕੌਰ, ਡਾ ਨਵਪ੍ਰੀਤ ਕੌਰ, ਮਨਕੀਰਤ ਕੌਰ, ਸੁਮੀਤ ਸੈਗਲ ਅਤੇ ਡਾ ਪਰਵਿੰਦਰ ਕੌਰ। Credit: Gurjit Kaur / Amardeep Kaur / SBS Sumeet Kaur / Sumeet Saigal / SBS Christopher Tan

ਆਸਟ੍ਰੇਲੀਆ ਵਿੱਚ ਰਹਿੰਦੀਆਂ ਇਹ ਔਰਤਾਂ ਨਿੱਜੀ ਅਤੇ ਪੇਸ਼ੇਵਰ ਜਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਂਦਿਆਂ ਆਪੋ-ਆਪਣੇ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਰਹੀਆਂ ਹਨ ਅਤੇ ਆਪਣੇ ਤਜਰਬਿਆਂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣ ਰਹੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਐਸ ਬੀ ਐਸ ਪੰਜਾਬੀ ਦੀ ਇਸ ਖ਼ਾਸ ਪੇਸ਼ਕਸ਼ ਵਿੱਚ ਮਿਲੋ ਅਜਿਹੀਆਂ ਛੇ ਔਰਤਾਂ ਨਾਲ, ਜੋ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਅਤੇ ਦ੍ਰਿੜਤਾ ਨਾਲ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਛੂਹ ਰਹੀਆਂ ਹਨ।


ਪਿੱਛਲੀ ਇੱਕ ਸਦੀ ਤੋਂ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ, ਜਿਸ ਦਿਨ ਵਿਸ਼ਵ ਭਰ ਦੀਆਂ ਔਰਤਾਂ ਦੀ ਸਮਾਜਿਕ, ਸਭਿਆਚਾਰਕ, ਸਿਆਸੀ ਅਤੇ ਆਰਥਿਕ ਸਫਲਤਾ ਦਾ ਸਨਮਾਨ ਕੀਤਾ ਜਾਂਦਾ ਹੈ।

ਹਰ ਸਾਲ ਐਸ ਬੀ ਐਸ ਪੰਜਾਬੀ ਵੱਖ-ਵੱਖ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਔਰਤਾਂ ਦੀ ਕਹਾਣੀ ਤੁਹਾਡੇ ਤੱਕ ਪਹੁੰਚਾਉਂਦਾ ਹੈ।  ਇਸ ਪੌਡਕਾਸਟ ਵਿੱਚ ਸੁਣੋ ਅਜਿਹੀਆਂ 6 ਔਰਤਾਂ ਨਾਲ ਗੱਲਬਾਤ ਜੋ ਆਪਣੇ ਪੇਸ਼ੇ, ਪਰਿਵਾਰ, ਸਮਾਜ ਅਤੇ ਹੋਰਨਾ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਅ ਰਹੀਆਂ ਹਨ।

ਅਗਵਾਈ

ਪੱਛਮੀ ਆਸਟ੍ਰੇਲੀਆ ਦੀ ਸੰਸਦ ਵਿੱਚ ਨੰਗੇ ਪੈਰ ਸਿਰ ਢੱਕ ਕੇ, ਸਿੱਖ ਧਰਮ ਦੇ ਗ੍ਰੰਥ ਸ਼੍ਰੀ ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਸਹੁੰ ਚੁੱਕਣ ਵਾਲੀ ਪਹਿਲੀ ਸੰਸਦ ਮੈਂਬਰ ਬਣੀ ਪੰਜਾਬੀ ਪਰਵਾਸੀ ਪਰਵਿੰਦਰ ਕੌਰ।

ਡਾ. ਨਵਪ੍ਰੀਤ ਕੌਰ ਜਨਵਰੀ 2024 ਤੋਂ ਤਸਮਾਨੀਆ ਵਿੱਚ ਨਿਯੁਕਤ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਹੈ।

ਪੜ੍ਹਾਈ

ਸਿਡਨੀ ਵਿੱਚ ਜੰਮੀ-ਪਲੀ ਪੰਜਾਬੀ ਮੁਟਿਆਰ ਮਨਕੀਰਤ ਕੌਰ ਨੇ NSW ਵਿੱਚ English Standard ਵਿਸ਼ਾ ਪੜ੍ਹਨ ਵਾਲੇ 33,000 ਤੋਂ ਵੱਧ ਵਿਦਿਆਰਥੀਆਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਅੰਗਰੇਜ਼ੀ ਮਨਕੀਰਤ ਦੀ ਦੂਜੀ ਭਾਸ਼ਾ ਹੈ ਅਤੇ ਉਸ ਦੇ ਪਰਿਵਾਰ ਨੇ ਸਦਾ ਮਾਂ-ਬੋਲੀ ਪੰਜਾਬੀ ਨੂੰ ਤਰਜੀਹ ਦਿੱਤੀ ਹੈ।

ਵਪਾਰ

ਵਰਲਡ ਫ਼ੂਡ ਚੈਮਪੀਅਨਸ਼ਿਪ ਆਸਟ੍ਰੇਲੀਆ ਦੀ ਜੇਤੂ ਅਤੇ ਮਸਟਰਸ਼ੈਫ ਦੀ ਫਾਈਨਲਿਸ੍ਟ ਰਹੀ ਸੁਮੀਤ ਸੈਗਲ ਦੋ ਬੱਚਿਆਂ ਦੀ ਮਾਂ ਹੋਣ ਦੇ ਨਾਲ entrepreneur ਵਜੋਂ ਕੰਮ ਕਰ ਰਹੀ ਹਨ।  

ਮੀਡੀਆ

1997 ਵਿੱਚ ਆਲ ਇੰਡੀਆ ਰੇਡੀਓ, ਜਲੰਧਰ ਤੋਂ ਆਪਣਾ ਪ੍ਰਸਾਰਣ ਸਫਰ ਸ਼ੁਰੂ ਕਰਨ ਵਾਲੇ ਅਮਰਦੀਪ ਕੌਰ ਪਿਛਲੇ ਦਸ ਤੋਂ ਵੀ ਜਿਆਦਾ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰੇਡੀਓ ਪੇਸ਼ਕਾਰੀ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਹਨ।

ਖੇਡਾਂ

ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ, ਸਾਲ 2020 ਵਿੱਚ ਹੋਏ ਟੋਕੀਓ (ਜਾਪਾਨ) ਉਲੰਪਿਕ ਤੋਂ ਇਲਾਵਾ ਅਨੇਕਾਂ ਇੰਟਰਨੈਸ਼ਨਲ ਮੈਚਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਰਹੀ ਹੈ।

ਟੋਕੀਓ ਵਿੱਚ ਆਸਟ੍ਰੇਲੀਅਨ ਟੀਮ ਖਿਲਾਫ਼ ਕੁਆਟਰ ਫਾਈਨਲ ਮੈਚ ਵਿੱਚ ਗੁਰਜੀਤ ਕੌਰ ਵਲੋਂ ਦਾਗੇ ਗੋਲ ਸਦਕਾ ਭਾਰਤੀ ਟੀਮ ਲੰਮੇ ਅਰਸੇ ਬਾਅਦ ਉਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਸੀ।

ਆਸਟ੍ਰੇਲੀਆ ਵਿੱਚ ਪੰਜਾਬੀ ਔਰਤਾਂ ਆਪਣੇ ਪੇਸ਼ਾਵਰ ਖੇਤਰਾਂ ਵਿੱਚ ਲਗਾਤਾਰ ਕਾਮਯਾਬੀ ਹਾਸਲ ਕਰਦੀਆਂ ਹੋਈਆਂ ਕਈ ਪ੍ਰੇਰਣਾਦਾਇਕ ਕਹਾਣੀਆਂ ਰਚ ਰਹੀਆਂ ਹਨ—ਇਹਨਾਂ ਵਿੱਚੋਂ ਕੁਝ ਮਿਸਾਲਾਂ ਸੁਣਨ ਲਈ ਇਹ ਪੌਡਕਾਸਟ ਸੁਣੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now