ਪੰਜਾਬ ਦੇ ਗੁਰਦਾਸਪੁਰ ਹਲਕੇ 'ਚ ਪੈਂਦੇ ਕਲਾਨੌਰ ਦੀ ਜੰਮਪਲ ਡਾ.ਨਵਪ੍ਰੀਤ ਕੌਰ 2010 ਤੋਂ ਆਸਟ੍ਰੇਲੀਆ ਦੀ ਵਾਸੀ ਹੈ ਤੇ 2017 ਤੋਂ ਉਹ ਹੋਬਾਰਟ 'ਚ ਵਸੇ ਹੋਏ ਹਨ।
ਡਾ. ਨਵਪ੍ਰੀਤ ਕੌਰ ਜਨਵਰੀ 2024 ਤੋਂ ਤਸਮਾਨੀਆ ਵਿੱਚ ਨਿਯੁਕਤ ਭਾਰਤ ਦੀ ਮਾਣਯੋਗ ਪਹਿਲੀ ਆਨਰੇਰੀ ਕੌਂਸਲੇਟ ਹੈ| ਜ਼ਿਕਰਯੋਗ ਹੈ ਕਿ ਇਸ ਵਾਰ 15 ਅਗਸਤ ਮੌਕੇ ਤਸਮਾਨੀਆ ਵਿੱਚ ਭਾਰਤ ਦੇ ਕੌਂਸਲੇਟ ਵਿੱਚ ਪਹਿਲੀ ਵਾਰ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ।
ਇਸ ਵਿਸ਼ੇਸ਼ ਇੰਟਰਵਿਊ ਵਿੱਚ, ਡਾ. ਨਵਪ੍ਰੀਤ ਨੇ ਤਸਮਾਨੀਆ 'ਚ ਵੱਸਦੇ ਤਕਰੀਬਨ 6 ਹਜ਼ਾਰ ਭਾਰਤੀਆਂ ਦੀ ਪ੍ਰਤੀਨਿਧਤਾ ਬਾਰੇ ਗੱਲਬਾਤ ਕੀਤੀ, ਪੂਰੀ ਇੰਟਰਵਿਊ ਇੱਥੇ ਸੁਣੀ ਜਾ ਸਕਦੀ ਹੈ:
ਨੋਟ : ਇਹ ਇੰਟਰਵਿਊ 15 ਅਗਸਤ ਮੌਕੇ ਕੀਤੀ ਗਈ ਸੀ।













