SKIP TO MAIN CONTENT

ਆਸਟ੍ਰੇਲੀਆ ਨੂੰ ਹਰਾਉਣ ਵਾਲੀ ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ ਤੇ ਕੋਚ ਕੁਲਬੀਰ ਸਿੰਘ ਨਾਲ ਖਾਸ ਗੱਲਬਾਤ

Olympian Gurjit Kaur_ kulbir Singh.JPG
ਐਸ ਬੀ ਐਸ ਪੰਜਾਬੀ ਦੇ ਮੈਲਬਰਨ ਸਟੂਡੀਓ ਵਿੱਚ ਉਲੰਪੀਅਨ ਗੁਰਜੀਤ ਕੌਰ ਅਤੇ ਕੋਚ ਕੁਲਬੀਰ ਸਿੰਘ। Credit: SBS

ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ, ਸਾਲ 2020 ਵਿੱਚ ਹੋਏ ਟੋਕੀਓ (ਜਾਪਾਨ) ਉਲੰਪਿਕ ਤੋਂ ਇਲਾਵਾ ਅਨੇਕਾਂ ਇੰਟਰਨੈਸ਼ਨਲ ਮੈਚਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਰਹੀ ਹੈ। ਟੋਕੀਓ ਵਿੱਚ ਆਸਟ੍ਰੇਲੀਅਨ ਟੀਮ ਖਿਲਾਫ਼ ਕੁਆਟਰ ਫਾਈਨਲ ਮੈਚ ਵਿੱਚ ਗੁਰਜੀਤ ਕੌਰ ਵਲੋਂ ਦਾਗੇ ਗੋਲ ਸਦਕਾ ਭਾਰਤੀ ਟੀਮ ਲੰਮੇ ਅਰਸੇ ਬਾਅਦ ਉਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਸੀ।

Published

By Patras Masih

Presented by Patras Masih

Source: SBS

Skip to podcast episode content

ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ, ਸਾਲ 2020 ਵਿੱਚ ਹੋਏ ਟੋਕੀਓ (ਜਾਪਾਨ) ਉਲੰਪਿਕ ਤੋਂ ਇਲਾਵਾ ਅਨੇਕਾਂ ਇੰਟਰਨੈਸ਼ਨਲ ਮੈਚਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਰਹੀ ਹੈ। ਟੋਕੀਓ ਵਿੱਚ ਆਸਟ੍ਰੇਲੀਅਨ ਟੀਮ ਖਿਲਾਫ਼ ਕੁਆਟਰ ਫਾਈਨਲ ਮੈਚ ਵਿੱਚ ਗੁਰਜੀਤ ਕੌਰ ਵਲੋਂ ਦਾਗੇ ਗੋਲ ਸਦਕਾ ਭਾਰਤੀ ਟੀਮ ਲੰਮੇ ਅਰਸੇ ਬਾਅਦ ਉਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਸੀ।

ਗੁਰਜੀਤ ਕੌਰ ਅਤੇ ਉਨ੍ਹਾਂ ਦੇ ਕੋਚ ਕੁਲਬੀਰ ਸਿੰਘ ਅੱਜ ਕੱਲ ਆਸਟ੍ਰੇਲੀਆ ਵਿੱਚ ਹਨ। ਇੱਥੇ ਉਹ ਮੈਲਬਰਨ ਵਿਖੇ 2 ਅਕਤੂਬਰ ਤੋਂ 5 ਅਕਤੂਬਰ ਤੱਕ ਹੋਣ ਵਾਲੇ ਤੀਜੇ ਇੰਟਰਨੈਸ਼ਨਲ ਮੈਲਬਰਨ ਹਾਕੀ ਕੱਪ ਵਿੱਚ ਪੰਜਾਬ ਦੀ ਟੀਮ ਲੈ ਕੇ ਪੁੱਜੇ ਹਨ।

ਐਸ ਬੀ ਐਸ ਪੰਜਾਬੀ ਦੇ ਮੈਲਬਰਨ ਸਟੂਡੀਓ ਪੁੱਜੇ ਉਲੰਪੀਅਨ ਗੁਰਜੀਤ ਕੌਰ ਅਤੇ ਕੋਚ ਕੁਲਬੀਰ ਸਿੰਘ ਨੇ ਖਾਸ ਗੱਲਬਾਤ ਕਰਦਿਆਂ ਮਹਿਲਾ ਹਾਕੀ ਦੇ ਭਵਿੱਖ ਸਬੰਧੀ ਅਤੇ ਸਫ਼ਲ ਖਿਡਾਰੀ ਬਣਨ ਬਾਰੇ ਨੁਕਤੇ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ...

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now