ਹਾਕੀ ਓਲੰਪੀਅਨ ਰੁਪਿੰਦਰਪਾਲ ਸਿੰਘ, ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਜੰਮਪਲ ਹਨ। ਉਹ ਲੰਮਾ ਸਮਾਂ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਹਨ।
ਉਨ੍ਹਾਂ ਨੇ 2014 ਕਾਮਨਵਾਲਥ ਖੇਡਾਂ, 2014 ਏਸ਼ੀਅਨ ਗੇਮਜ਼ ਅਤੇ 2018 ’ਚ ਕਾਮਨਵਾਲਥ ਗੇਮਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
2016 ਦੇ ਰਿਓ ਡੀ ਜੈਨੇਰੋ ਓਲੰਪਿਕ ਅਤੇ 2020 ਦੇ ਟੋਕੀਓ ਓਲੰਪਿਕ ਸਮੇਂ ਵੀ ਰੁਪਿੰਦਰਪਾਲ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ।
ਯਾਦ ਰਹੇ ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੇ ਦਾ ਤਗਮਾ ਜਿੱਤਿਆ ਸੀ।
ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ....