SKIP TO MAIN CONTENT

ਖ਼ਬਰਨਾਮਾ: ਨੇਪਾਲ-ਤਿੱਬਤ ਹੜ੍ਹ ਲਾਪਤਾ ਆਸਟ੍ਰੇਲੀਆਈਆਂ ਲਈ ਚਿੰਤਾ, ਘਰਾਂ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੇ ਸੰਕੇਤ ਅਤੇ ਹੋਰ ਅਹਿਮ ਖ਼ਬਰਾਂ

Nepal floods.jpg
ਨੇਪਾਲ-ਤਿੱਬਤ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਬਚਾਅ ਅਤੇ ਤਲਾਸ਼ੀ ਮੁਹਿੰਮਾਂ ਜਾਰੀ ਹਨ, ਜਦੋਂ ਕਿ ਆਸਟ੍ਰੇਲੀਆਈ ਸਰਕਾਰ ਲਾਪਤਾ ਨਾਗਰਿਕਾਂ ਬਾਰੇ ਚਿੰਤਾ ਜਤਾ ਰਹੀ ਹੈ। Credit: AAP/Sipa USA/ SBS

ਨੇਪਾਲ-ਤਿੱਬਤ ਸਰਹੱਦੀ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਦਰਜਨਾਂ ਆਸਟ੍ਰੇਲੀਆਈ ਅਜੇ ਵੀ ਲਾਪਤਾ ਹਨ ਅਤੇ ਫੈਡਰਲ ਸਰਕਾਰ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਸ ਦਰਮਿਆਨ ਘਰਾਂ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੀ ਭਵਿੱਖਬਾਣੀ, ਐਨਐਸਡਬਲਿਊ ਪੁਲਿਸ ਨਾਲ ਜੁੜਿਆ ਵਿਵਾਦ, ਟੈਲਸਟਰਾ ਨੈੱਟਵਰਕ ਆਊਟੇਜ ਦੀ ਜਾਂਚ, ਬਾਥਲਾ ਗਰੁੱਪ ਦੇ ਡਿੱਗਣ ਨਾਲ ਹਾਊਸਿੰਗ ਸੰਕਟ ਅਤੇ ਬਸੰਤ ਮੌਸਮ ਵਿੱਚ ਦਮੇ ਦੇ ਵੱਧਦੇ ਖ਼ਤਰੇ ਸਮੇਤ ਕਈ ਮਹੱਤਵਪੂਰਨ ਖ਼ਬਰਾਂ ਸਾਹਮਣੇ ਆਈਆਂ ਹਨ। ਅੰਤਰਰਾਸ਼ਟਰੀ ਮੋਰਚੇ ‘ਤੇ ਇਸਰਾਈਲ ਨੇ ਗਾਜ਼ਾ ਵਿੱਚ ਹਮਾਸ ਦੇ ਇਕ ਸੀਨੀਅਰ ਆਗੂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਐੱਸ ਸੀ ਓ ਸਿਖਰ ਸੰਮੇਲਨ ਵਿੱਚ ਭਾਰਤ ਅਤੇ ਪਾਕਿਸਤਾਨ ਨੇ ਦਹਿਸ਼ਤਗਰਦੀ ਅਤੇ ਪਾਣੀ ਦੇ ਮੁੱਦੇ ਉੱਤੇ ਆਪਣਾ-ਆਪਣਾ ਪੱਖ ਰੱਖਿਆ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Published

By Puneet Dhingra

Presented by Puneet Dhingra

Source: SBS

Skip to podcast episode content

ਨੇਪਾਲ-ਤਿੱਬਤ ਸਰਹੱਦੀ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਦਰਜਨਾਂ ਆਸਟ੍ਰੇਲੀਆਈ ਅਜੇ ਵੀ ਲਾਪਤਾ ਹਨ ਅਤੇ ਫੈਡਰਲ ਸਰਕਾਰ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਸ ਦਰਮਿਆਨ ਘਰਾਂ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੀ ਭਵਿੱਖਬਾਣੀ, ਐਨਐਸਡਬਲਿਊ ਪੁਲਿਸ ਨਾਲ ਜੁੜਿਆ ਵਿਵਾਦ, ਟੈਲਸਟਰਾ ਨੈੱਟਵਰਕ ਆਊਟੇਜ ਦੀ ਜਾਂਚ, ਬਾਥਲਾ ਗਰੁੱਪ ਦੇ ਡਿੱਗਣ ਨਾਲ ਹਾਊਸਿੰਗ ਸੰਕਟ ਅਤੇ ਬਸੰਤ ਮੌਸਮ ਵਿੱਚ ਦਮੇ ਦੇ ਵੱਧਦੇ ਖ਼ਤਰੇ ਸਮੇਤ ਕਈ ਮਹੱਤਵਪੂਰਨ ਖ਼ਬਰਾਂ ਸਾਹਮਣੇ ਆਈਆਂ ਹਨ। ਅੰਤਰਰਾਸ਼ਟਰੀ ਮੋਰਚੇ ‘ਤੇ ਇਸਰਾਈਲ ਨੇ ਗਾਜ਼ਾ ਵਿੱਚ ਹਮਾਸ ਦੇ ਇਕ ਸੀਨੀਅਰ ਆਗੂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਐੱਸ ਸੀ ਓ ਸਿਖਰ ਸੰਮੇਲਨ ਵਿੱਚ ਭਾਰਤ ਅਤੇ ਪਾਕਿਸਤਾਨ ਨੇ ਦਹਿਸ਼ਤਗਰਦੀ ਅਤੇ ਪਾਣੀ ਦੇ ਮੁੱਦੇ ਉੱਤੇ ਆਪਣਾ-ਆਪਣਾ ਪੱਖ ਰੱਖਿਆ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਮੁੱਖ ਖ਼ਬਰਾਂ ਇੱਕ ਨਜ਼ਰ ਵਿੱਚ

• ਨੇਪਾਲ-ਤਿੱਬਤ ਹੜ੍ਹ ਪ੍ਰਭਾਵਿਤ ਖੇਤਰ ਵਿੱਚ 38 ਆਸਟ੍ਰੇਲੀਆਈ ਅਜੇ ਵੀ ਲਾਪਤਾ।

• ਕਾਮਨਵੈਲਥ ਬੈਂਕ ਨੇ ਸਿਡਨੀ ਅਤੇ ਮੈਲਬਰਨ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੀ ਭਵਿੱਖਬਾਣੀ ਕੀਤੀ।

• ਸਿਡਨੀ ਪ੍ਰਦਰਸ਼ਨ ਨਾਲ ਜੁੜੀ ਪੁਲਿਸ ਬਾਡੀਕੈਮ ਵੀਡੀਓ ਦੀ ਜਾਂਚ ਜਾਰੀ।

• ਟੈਲਸਟਰਾ ਆਊਟੇਜ ਦੇ ਪਿੱਛੇ ਨਿਗਰਾਨੀ ਦੀ ਕਮੀ ਨੂੰ ਮੁੱਖ ਕਾਰਨ ਕਰਾਰ ਦਿੱਤਾ ਗਿਆ।

• ਬਾਥਲਾ ਗਰੁੱਪ ਦੇ ਡਿੱਗਣ ਨਾਲ ਐਨਐਸਡਬਲਿਊ ਵਿੱਚ ਹਾਊਸਿੰਗ ਸਪਲਾਈ ਬਾਰੇ ਚਿੰਤਾ ਵਧੀ।

• ਬਸੰਤ ਮੌਸਮ ਦੌਰਾਨ ਪਰਾਗ-ਕਣ ਵਧਣ ਨਾਲ ਦਮੇ ਦੇ ਮਰੀਜ਼ਾਂ ਨੂੰ ਸਾਵਧਾਨੀ ਦੀ ਸਲਾਹ।

• ਇਸਰਾਈਲ ਨੇ ਗਾਜ਼ਾ ਵਿੱਚ ਹਮਾਸ ਦੇ ਇੱਕ ਸੀਨੀਅਰ ਆਗੂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।

• ਐੱਸ ਸੀ ਓ ਸੰਮੇਲਨ ਵਿੱਚ ਮੋਦੀ ਨੇ ਦਹਿਸ਼ਤਗਰਦੀ ਵਿਰੁੱਧ ਸਾਂਝੀ ਕਾਰਵਾਈ ਦੀ ਅਪੀਲ ਕੀਤੀ, ਜਦਕਿ ਸ਼ਾਹਬਾਜ਼ ਸ਼ਰੀਫ਼ ਨੇ ਪਾਣੀ ਨੂੰ ਹਥਿਆਰ ਨਾ ਬਣਾਉਣ ਦੀ ਗੱਲ ਕੀਤੀ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now