ਨੇਪਾਲ-ਤਿੱਬਤ ਸਰਹੱਦ ’ਤੇ ਭਿਆਨਕ ਹੜ੍ਹਾਂ ਵਿੱਚ ਦਰਜਨਾਂ ਆਸਟ੍ਰੇਲੀਆਈ ਨਾਗਰਿਕਾਂ ਸਮੇਤ ਸੈਂਕੜੇ ਲੋਕ ਲਾਪਤਾ ਹਨ। ਗਾਜ਼ਾ ਵਿੱਚ ਜੰਗਬੰਦੀ ਯੋਜਨਾ ਤਹਿਤ ਕੌਮਾਂਤਰੀ ਸਥਿਰਤਾ ਬਲ ਦੀ ਤਾਇਨਾਤੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਵਾਂਟਸ ਦੇ ਮੁਨਾਫ਼ੇ ’ਤੇ ਮੱਧ-ਪੂਰਬੀ ਸੰਘਰਸ਼ ਦਾ ਅਸਰ ਪਿਆ ਹੈ, ਜਦਕਿ ਵਿਕਟੋਰੀਆ ਸਰਕਾਰ ਨੇ ਜਨਤਕ ਆਵਾਜਾਈ ਕਿਰਾਇਆਂ ’ਤੇ ਲੁਕਵੇਂ ਵਾਧੇ ਲਈ ਮੁਆਫ਼ੀ ਮੰਗੀ ਹੈ। ਉਧਰ ਕੈਨੇਡਾ ਦੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਭਾਰਤ ਵਿੱਚ ਰੱਖੜ ਪੁੰਨਿਆ ਮੇਲੇ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਕਾਨਫਰੰਸਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਮੁੱਖ ਖ਼ਬਰਾਂ
ਨੇਪਾਲ: ਹੜ੍ਹਾਂ ਵਿੱਚ 157 ਮੌਤਾਂ; 403 ਲੋਕ ਲਾਪਤਾ, ਜਿਨ੍ਹਾਂ ਵਿੱਚ 34 ਆਸਟ੍ਰੇਲੀਆਈ ਨਾਗਰਿਕ ਸ਼ਾਮਲ।
ਗਾਜ਼ਾ: ਜੰਗਬੰਦੀ ਯੋਜਨਾ ਤਹਿਤ ਕੌਮਾਂਤਰੀ ਸਥਿਰਤਾ ਬਲ ਦੀ ਤਾਇਨਾਤੀ ਦੀਆਂ ਤਿਆਰੀਆਂ।
ਕਵਾਂਟਸ: ਮੱਧ-ਪੂਰਬੀ ਸੰਘਰਸ਼ ਕਾਰਨ ਸਾਲਾਨਾ ਕਮਾਈ ’ਤੇ 42 ਕਰੋੜ ਡਾਲਰ ਦਾ ਅਸਰ; ਮੁਨਾਫ਼ਾ 1.3 ਅਰਬ ਡਾਲਰ।
ਵਿਕਟੋਰੀਆ: ਜਨਤਕ ਆਵਾਜਾਈ ਕਿਰਾਇਆਂ ’ਤੇ ਲੁਕਵੇਂ ਵਾਧੇ ਲਈ ਸਰਕਾਰ ਦੀ ਮੁਆਫ਼ੀ; ਲੇਵੀ ਖ਼ਤਮ ਕਰਨ ਦਾ ਵਾਅਦਾ।
ਅਮਰੀਕਾ-ਕੈਨੇਡਾ: ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਵੱਲੋਂ ਟੈਰਿਫ਼ਾਂ ਬਾਰੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ।
ਪੰਜਾਬ: ਰੱਖੜ ਪੁੰਨਿਆ ਮੇਲੇ ਤੋਂ ਪਹਿਲਾਂ ਬਾਬਾ ਬਕਾਲਾ ਅਤੇ ਰਈਆ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਲਈ ਤਿਆਰੀਆਂ ਮੁਕੰਮਲ।
ਵਿਰੋਧ ਪ੍ਰਦਰਸ਼ਨ: ਸਰਕਾਰੀ ਕਰਮਚਾਰੀਆਂ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਦੀਆਂ ਤਿਆਰੀਆਂ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





