ਭਾਰਤ ਵਿੱਚ ਡੈਂਟਿਸਟ ਦੀ ਪੜ੍ਹਾਈ ਕਰਨ ਵਾਲੀ ਡਾ. ਸੀਤਾਂਸ਼ੂ ਅਰੋੜਾ ਨੇ ਆਸਟ੍ਰੇਲੀਆ ਵਿੱਚ ਨਾ ਸਿਰਫ਼ ਆਪਣੇ ਪੇਸ਼ੇ ਨੂੰ ਮੁੜ ਸਥਾਪਿਤ ਕੀਤਾ, ਸਗੋਂ ਕੌਮਾਂਤਰੀ ਪੱਧਰ ’ਤੇ ਅਜਿਹੀਆਂ ਅਹਿਮ ਜ਼ਿੰਮੇਵਾਰੀਆਂ ਤੱਕ ਪਹੁੰਚ ਬਣਾਈ, ਜਿੱਥੇ ਪੂਰੇ ਡੈਂਟਲ ਪੇਸ਼ੇ ਨਾਲ ਜੁੜੇ ਫ਼ੈਸਲਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਰਹੀ। ਵਸੀਲਿਆਂ ਦੀ ਘਾਟ ਕਾਰਨ ਸਿਹਤ ਸੇਵਾਵਾਂ ਤੋਂ ਵਾਂਝੇ ਲੋਕਾਂ, ਖ਼ਾਸ ਕਰਕੇ ਆਦਿਵਾਸੀ ਭਾਈਚਾਰਿਆਂ ਤੱਕ ਦੂਰ-ਦਰਾਜ਼ ਇਲਾਕਿਆਂ ਵਿੱਚ ਸੇਵਾਵਾਂ ਪਹੁੰਚਾਉਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਵੀ ਮਾਨਤਾ ਮਿਲੀ ਹੈ। ਹੁਣ ਡਾ. ਅਰੋੜਾ ਨੂੰ ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ ਤਹਿਤ 'ਸਿੱਖ ਵੁਮਨ ਆਫ਼ ਦ ਯੀਅਰ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਡਾ. ਸੀਤਾਂਸ਼ੂ ਅਰੋੜਾ ਇੱਕ ਮੈਲਬੌਰਨ-ਅਧਾਰਤ ਦੰਦਾਂ ਦੀ ਡਾਕਟਰ ਹੀ ਨਹੀਂ ਹਨ ਸਗੋਂ, ਉਨ੍ਹਾਂ ਨੇ ਆਸਟ੍ਰੇਲੀਅਨ ਡੈਂਟਲ ਕੌਂਸਲ ਰਜਿਸਟ੍ਰੇਸ਼ਨ ਤੋਂ ਲੈ ਕੇ ਪੋਸਟ ਗ੍ਰੈਜੂਏਟ ਡਿਸਟਿੰਕਸ਼ਨ, RACDS ਲਈ ਰਾਸ਼ਟਰੀ ਜਾਂਚ, ਆਸਟ੍ਰੇਲੀਅਨ ਡੈਂਟਲ ਕੌਂਸਲ ਮਾਨਤਾ ਕਮੇਟੀ ਵਿੱਚ ਸੇਵਾ, ਅਤੇ ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਵਿਕਟੋਰੀਅਨ ਬ੍ਰਾਂਚ ਨਾਲ ਬੋਰਡ ਡਾਇਰੈਕਟਰਸ਼ਿਪ ਤੱਕ ਤਰੱਕੀ ਕੀਤੀ ਹੈ।
ਇਨ੍ਹਾਂ ਬੋਰਡਸ ਵਿੱਚ ਡੈਂਟਿਸਟ੍ਰੀ ਦੇ ਕਿੱਤੇ ਅਤੇ ਪੜ੍ਹਾਈ ਨੂੰ ਲੈ ਕੇ ਅਹਿਮ ਫੈਸਲੇ ਲਏ ਜਾਂਦੇ ਹਨ। ਪਰ ਇਨ੍ਹਾਂ ਵਿੱਚ ਸਿੱਖ ਔਰਤਾਂ ਦੀ ਸ਼ਮੂਲੀਅਤ ਘੱਟ ਹੈ।
ਡਾ ਅਰੋੜਾ ਨੇ ਆਸਟ੍ਰੇਲੀਆ ਦੀਆਂ ਮੂਲਵਾਸੀ ਸਿਹਤ ਸੇਵਾਵਾਂ ਅਤੇ ਵਿਸ਼ੇਸ਼ ਜ਼ਰੂਰਤਾਂ ਦੀ ਦੇਖਭਾਲ ਵਿੱਚ ਕਈ ਮਰੀਜ਼ਾਂ ਦੀ ਦੇਖਭਾਲ ਕੀਤੀ ਹੈ, ਜਦੋਂ ਕਿ 300 ਤੋਂ ਵੱਧ ਉੱਭਰ ਰਹੇ ਦੰਦਾਂ ਦੇ ਡਾਕਟਰਾਂ ਨੂੰ mentor ਵੀ ਕੀਤਾ ਹੈ ਅਤੇ ਰੀਬਿਲਡਿੰਗ ਸਮਾਈਲਜ਼ ਰਾਹੀਂ ਘਰੇਲੂ ਹਿੰਸਾ ਦਾ ਸਾਹਮਣਾ ਕਰਨ ਵਾਲੇ ਲੋਕਾਂ ਦਾ ਸਮਰਥਨ ਵੀ ਕਰਦੀ ਹੈ।
ਇੱਕ ਪਰਵਾਸੀ ਸਿੱਖ ਪਛਾਣ, ਇੱਕ ਡਾਕਟਰ, ਇੱਕ ਮੈਂਟਰ (mentor) ਦੇ ਨਾਲ ਨਾਲ ਡਾ. ਸੀਤਾਂਸ਼ੂ ਅਰੋੜਾ ਨੇ ਦੰਦਾਂ ਦੀ ਦੇਖਭਾਲ ਵਿੱਚ ਇੱਕ ਉਤਪਾਦ ਵੀ ਸ਼ੁਰੂ ਕੀਤਾ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ, ਪੰਜਾਬੀ ਭਾਈਚਾਰੇ ਵਿਚਕਾਰ ਅਕਸਰ ਦੰਦਾਂ ਦੀ ਸਿਹਤ ਉੱਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ।
ਸੁਣੋ ਪੂਰੀ ਗੱਲਬਾਤ, ਇਸ ਪੌਡਕਾਸਟ ਰਾਹੀਂ...
🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





