Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆ ਦੀ ਮਿਕਸਡ ਮਾਰਸ਼ਲ ਆਰਟਸ ਪ੍ਰੋ ਲੀਗ ਵਿੱਚ ਪੰਜਾਬੀ ਫਾਈਟਰ ਅਜੈਦੀਪ ਸਿੰਘ

cutout pics (12).jpg

ਅਜੈ ਦੀਪ ਸਿੰਘ ਐਮਐਮਏ ਪ੍ਰੋ ਲੀਗ ਵਿੱਚ ਪਹਿਲੀ ਵਾਰ ਖੇਡਣ ਜਾ ਰਿਹਾ ਹੈ। Credit: ajay Deep Singh / Instagram

ਪੰਜਾਬ ਦੇ ਛੋਟੇ ਜਿਹੇ ਪਿੰਡ ਮੀਆਂਕੋਟ ਦਾ ਜੰਮਪਲ ਅਜੈਦੀਪ ਸਿੰਘ, ਕੁਸ਼ਤੀ ਤੇ ਜੁਜੀਤਸੁ ਤੋਂ ਸਫਰ ਸ਼ੁਰੂ ਕਰ ਕੇ ਹੁਣ MMA Pro League ਵਿੱਚ ਆਪਣਾ ਪਹਿਲਾ ਵੱਡਾ ਦਾਅ ਲਗਾਉਣ ਜਾ ਰਿਹਾ ਹੈ। ਇਹ ਇੱਕ ਅਜਿਹਾ ਮੁਕਾਬਲਾ ਹੈ, ਜਿੱਥੇ ਭਾਰਤੀ ਪਿਛੋਕੜ ਵਾਲੇ ਵਿਰਲੇ ਖਿਡਾਰੀ ਹੀ ਨਜ਼ਰ ਆਉਂਦੇ ਹਨ। ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਅਜੈਦੀਪ ਨੇ ਦੱਸਿਆ ਕਿ ਉਸ ਦੇ ਬਚਪਨ ਦੇ ਦਿਨਾਂ ਵਿੱਚ ਇੱਕ ਐਥਲੀਟ ਨੇ ਜਦੋਂ ਉਸ ਨੂੰ ਦੌੜਦੇ ਹੋਏ ਵੇਖਿਆ ਤਾਂ ਕੁਸ਼ਤੀ ਅਤੇ ਦੌੜਾਂ ਦੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਤੇ ਇਸ ਤੋਂ ਬਾਅਦ ਉਸ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਲਗਨ ਅਤੇ ਸਖਤ ਮਿਹਨਤ ਸਦਕਾ ਅਜੈਦੀਪ ਆਸਟ੍ਰੇਲੀਆ-ਨਿਊਜ਼ੀਲੈਂਡ ਦੇ Amateur Mens Bantamweight ਵਿੱਚ ਦੂਜੇ ਨੰਬਰ ਦੇ ਫਾਈਟਰ ਦਾ ਮੁਕਾਮ ਵੀ ਹਾਸਿਲ ਕਰ ਚੁੱਕਾ ਹੈ।

Published

Updated

By Shyna Kalra

Presented by Shyna Kalra

Source: SBS

Share this with family and friends

ਪੰਜਾਬ ਦੇ ਛੋਟੇ ਜਿਹੇ ਪਿੰਡ ਮੀਆਂਕੋਟ ਦਾ ਜੰਮਪਲ ਅਜੈਦੀਪ ਸਿੰਘ, ਕੁਸ਼ਤੀ ਤੇ ਜੁਜੀਤਸੁ ਤੋਂ ਸਫਰ ਸ਼ੁਰੂ ਕਰ ਕੇ ਹੁਣ MMA Pro League ਵਿੱਚ ਆਪਣਾ ਪਹਿਲਾ ਵੱਡਾ ਦਾਅ ਲਗਾਉਣ ਜਾ ਰਿਹਾ ਹੈ। ਇਹ ਇੱਕ ਅਜਿਹਾ ਮੁਕਾਬਲਾ ਹੈ, ਜਿੱਥੇ ਭਾਰਤੀ ਪਿਛੋਕੜ ਵਾਲੇ ਵਿਰਲੇ ਖਿਡਾਰੀ ਹੀ ਨਜ਼ਰ ਆਉਂਦੇ ਹਨ। ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਅਜੈਦੀਪ ਨੇ ਦੱਸਿਆ ਕਿ ਉਸ ਦੇ ਬਚਪਨ ਦੇ ਦਿਨਾਂ ਵਿੱਚ ਇੱਕ ਐਥਲੀਟ ਨੇ ਜਦੋਂ ਉਸ ਨੂੰ ਦੌੜਦੇ ਹੋਏ ਵੇਖਿਆ ਤਾਂ ਕੁਸ਼ਤੀ ਅਤੇ ਦੌੜਾਂ ਦੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਤੇ ਇਸ ਤੋਂ ਬਾਅਦ ਉਸ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਲਗਨ ਅਤੇ ਸਖਤ ਮਿਹਨਤ ਸਦਕਾ ਅਜੈਦੀਪ ਆਸਟ੍ਰੇਲੀਆ-ਨਿਊਜ਼ੀਲੈਂਡ ਦੇ Amateur Mens Bantamweight ਵਿੱਚ ਦੂਜੇ ਨੰਬਰ ਦੇ ਫਾਈਟਰ ਦਾ ਮੁਕਾਮ ਵੀ ਹਾਸਿਲ ਕਰ ਚੁੱਕਾ ਹੈ।

ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਲਈ ਅਜੈਦੀਪ ਦੀ ਇਹ ਕਾਮਯਾਬੀ ਪ੍ਰੇਰਣਾ ਵਾਲੀ  ਹੈ।

ਰਿੰਗ ਵਿੱਚ ਉਤਰਨ ਤੋਂ ਪਹਿਲਾਂ ਕਵੀਸ਼ਰੀ ਨਾਲ ਜੋਸ਼ ਭਰਨ ਵਾਲੇ ਅਜੈਦੀਪ ਮੰਨਦੇ ਹਨ, “ਅਸਲੀ ਸੂਰਮਾ ਉਹ ਹੈ ਜੋ ਚੰਗਾ ਇਨਸਾਨ ਹੋਵੇ ਤੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ।”

ਹੁਣ ਕੁਸ਼ਤੀ, ਜੁਜੀਤਸੁ ਵਿੱਚ ਮਹਾਰਤ ਹਾਸਲ ਕਰਨ ਤੋਂ ਬਾਅਦ, ਅਜੈ ਦੀਪ ਸਿੰਘ ਮਿਕਸਡ ਮਾਰਸ਼ਲ ਆਰਟਸ (MMA) ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ Amateur Mens Bantamweight ਵਿੱਚ ਦੂਜੇ ਨੰਬਰ ਦੇ ਫਾਈਟਰ ਬਣ ਚੁੱਕੇ ਹਨ।

ਉਹ ਇਸ ਸਾਲ ਐਮ ਐਮ ਏ ਪ੍ਰੋ ਲੀਗ ਵਿੱਚ ਪਹਿਲੀ ਵਾਰ ਸ਼ਾਮਲ ਹੋਣਗੇ।

ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ..

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now