SKIP TO MAIN CONTENT

ਆਸਟ੍ਰੇਲੀਅਨ ਰੱਖਿਆ ਬੱਲ ਵਿੱਚ ਸੇਵਾ ਨਿਭਾਉਣ ਵਾਲੀ ਪਗੜੀਧਾਰੀ ਸਿੱਖ ਔਰਤ ਅੰਮ੍ਰਿਤਪਾਲ ਕੌਰ

cutout pics (1).png
ਐਥਲੀਟ, ਰੱਖਿਆ ਕਰਮਚਾਰੀ ਅਤੇ ਇੱਕ ਮਾਂ, ਅੰਮ੍ਰਿਤਪਾਲ ਕੌਰ, Sikh Woman of the Year Award ਲਈ ਨਾਮਜ਼ਦ Credit: Supplied by Amritpal Kaur

ਅੰਮ੍ਰਿਤਪਾਲ ਕੌਰ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਅਨ ਰੱਖਿਆ ਬਲ ਵਿੱਚ ਸੇਵਾ ਨਿਭਾਉਣ ਵਾਲੀ ਪਹਿਲੀ ਪਗੜੀਧਾਰੀ ਸਿੱਖ ਔਰਤ ਹੈ। ਪੰਜਾਬ ਦੇ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਆਈ ਅੰਮ੍ਰਿਤਪਾਲ ਦੱਸਦੀ ਹੈ ਕਿ ਉਸਨੂੰ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦਾ ਜਜ਼ਬਾ ਸੀ, ਪਰ ਆਪਣੇ ਸੁਫਨਿਆਂ ਲਈ ਉਹ ਆਪਣੀ ਪਛਾਣ ਛੱਡਣਾ ਨਹੀਂ ਚਾਹੁੰਦੀ ਸੀ ਤੇ ਆਪਣੀਆਂ ਜੜ੍ਹਾਂ ਨੂੰ ਨਾਲ ਲੈ ਕੇ ਆਪਣੇ ਸੁਫਨਿਆਂ ਤੱਕ ਪਹੁੰਚਣ ਦਾ ਉਸਦਾ ਸਫ਼ਰ ਆਸਾਨ ਨਹੀਂ ਸੀ। ਅੰਮ੍ਰਿਤਪਾਲ ਮੁਤਾਬਕ, ਇੱਕ ਕੇਸਕੀ ਸਜਾਉਣ ਵਾਲੀ ਸਿੱਖ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਕਈ ਵਾਰ ਪੁੱਛਿਆ ਗਿਆ, “ਕੀ ਤੁਸੀਂ ਸੱਚਮੁੱਚ ਇੱਕ ਔਰਤ ਹੀ ਹੋ? ਪਗੜੀ ਤਾਂ ਸਿਰਫ਼ ਆਦਮੀ ਸਜਾਉਂਦੇ ਹਨ?”

Published

Updated

By Shyna Kalra

Presented by Shyna Kalra

Source: SBS

Skip to podcast episode content

ਅੰਮ੍ਰਿਤਪਾਲ ਕੌਰ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਅਨ ਰੱਖਿਆ ਬਲ ਵਿੱਚ ਸੇਵਾ ਨਿਭਾਉਣ ਵਾਲੀ ਪਹਿਲੀ ਪਗੜੀਧਾਰੀ ਸਿੱਖ ਔਰਤ ਹੈ। ਪੰਜਾਬ ਦੇ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਆਈ ਅੰਮ੍ਰਿਤਪਾਲ ਦੱਸਦੀ ਹੈ ਕਿ ਉਸਨੂੰ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦਾ ਜਜ਼ਬਾ ਸੀ, ਪਰ ਆਪਣੇ ਸੁਫਨਿਆਂ ਲਈ ਉਹ ਆਪਣੀ ਪਛਾਣ ਛੱਡਣਾ ਨਹੀਂ ਚਾਹੁੰਦੀ ਸੀ ਤੇ ਆਪਣੀਆਂ ਜੜ੍ਹਾਂ ਨੂੰ ਨਾਲ ਲੈ ਕੇ ਆਪਣੇ ਸੁਫਨਿਆਂ ਤੱਕ ਪਹੁੰਚਣ ਦਾ ਉਸਦਾ ਸਫ਼ਰ ਆਸਾਨ ਨਹੀਂ ਸੀ। ਅੰਮ੍ਰਿਤਪਾਲ ਮੁਤਾਬਕ, ਇੱਕ ਕੇਸਕੀ ਸਜਾਉਣ ਵਾਲੀ ਸਿੱਖ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਕਈ ਵਾਰ ਪੁੱਛਿਆ ਗਿਆ, “ਕੀ ਤੁਸੀਂ ਸੱਚਮੁੱਚ ਇੱਕ ਔਰਤ ਹੀ ਹੋ? ਪਗੜੀ ਤਾਂ ਸਿਰਫ਼ ਆਦਮੀ ਸਜਾਉਂਦੇ ਹਨ?”

35 ਸਾਲਾ ਅੰਮ੍ਰਿਤਪਾਲ ਕੌਰ ਇੱਕ ਮਾਂ ਹੋਣ ਦੇ ਨਾਲ-ਨਾਲ ਆਸਟ੍ਰੇਲੀਆਈ ਰੱਖਿਆ ਬਲ ਵਿੱਚ ਅਧਿਕਾਰੀ, ਨਿਪੁੰਨ ਐਥਲੀਟ ਅਤੇ ਆਸਟ੍ਰੇਲੀਆਈ ਰਾਸ਼ਟਰੀ ਪੱਧਰ ਦੀ ਐਥਲੈਟਿਕਸ ਰੈਫਰੀ ਵਜੋਂ ਯੋਗਤਾ ਪ੍ਰਾਪਤ ਅੰਮ੍ਰਿਤਧਾਰੀ ਸਿੱਖ ਔਰਤ ਹਨ।

ਉਹ ਪੰਜਾਬੀ ਔਰਤਾਂ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਵੀ ਕਈ ਪਹਿਲਕਦਮੀਆਂ ਚਲਾ ਰਹੇ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਪਿੱਛੇ ਉਨ੍ਹਾਂ ਨੂੰ ਪ੍ਰੇਰਨਾ ਆਪਣੇ ਧਾਰਮਿਕ ਵਿਸ਼ਵਾਸ ਤੋਂ ਮਿਲਦੀ ਹੈ।

“ਸਿੱਖੀ ਦਾ ਮਤਲਬ ਹੈ ਹਰ ਰੋਜ਼ ਕੁਝ ਨਵਾਂ ਸਿੱਖਣਾ। ਮੈਂ ਕਦੇ ਵੀ ਆਪਣੀ ਸਿੱਖੀ ਅਤੇ ਆਪਣੇ ਸੁਫਨਿਆਂ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਰੱਖਿਆ। ਮੇਰਾ ਮੰਨਣਾ ਹੈ ਕਿ ਅਸੀਂ ਆਪਣੀ ਪਛਾਣ ਅਤੇ ਆਪਣੇ ਸੁਫਨਿਆਂ—ਦੋਹਾਂ ਨੂੰ ਨਾਲ ਲੈ ਕੇ ਅੱਗੇ ਵਧ ਸਕਦੇ ਹਾਂ।”

Defence.jpg
ਆਸਟ੍ਰੇਲੀਆਈ ਰੱਖਿਆ ਬਲ ਦੀ ਵਰਦੀ ਵਿੱਚ ਅੰਮ੍ਰਿਤਪਾਲ ਕੌਰ।

“ਕਈ ਅਜਿਹੇ ਮੁਕਾਮ ਆਏ ਜਿੱਥੇ ਮੈਂ ਪਹਿਲੀ ਪਗੜੀਧਾਰੀ ਔਰਤ ਵਜੋਂ ਪਹੁੰਚੀ। ਇਹ ਸਫ਼ਰ ਕਈ ਵਾਰ ਚੁਣੌਤੀਪੂਰਨ ਰਿਹਾ। ਲੋਕ ਪੁੱਛਦੇ ਸਨ ਕਿ ਜੇ ਤੁਸੀਂ ਪਗੜੀ ਪਾਈ ਹੈ ਤਾਂ ਤੁਸੀਂ ਔਰਤ ਕਿਵੇਂ ਹੋ ਸਕਦੇ ਹੋ? ਸਿੱਖੀ ਦਾ ਰਾਹ ਸੌਖਾ ਨਹੀਂ ਹੈ, ਪਰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ।"

ਭਾਈਚਾਰੇ ਦੀ ਨੁਮਾਇੰਦਗੀ ਅਤੇ ਆਪਣੀਆਂ ਪ੍ਰਾਪਤੀਆਂ ਲਈ ਅੰਮ੍ਰਿਤਪਾਲ ਕੌਰ ਨੂੰ Australian Sikh Awards for Excellence ਵਿੱਚ Australian Sikh Woman of the Year ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।

ਇਸ ਪੌਡਕਾਸਟ ਰਾਹੀਂ ਸੁਣੋ ਅਮ੍ਰਿਤਪਾਲ ਕੌਰ ਨਾਲ ਐਸ ਬੀ ਐਸ ਪੰਜਾਬੀ ਦੀ ਗੱਲਬਾਤ...

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now