ਗੁਰਦਾਸਪੁਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਪਹੁੰਚੇ ਰਮਨ ਨੇ ਕਈ ਮੁਸ਼ਕਲਾਂ ਦੇ ਬਾਵਜੂਦ ਵਰਦੀ ਪਹਿਨਣ ਦਾ ਆਪਣਾ ਸੁਪਨਾ ਨਹੀਂ ਛੱਡਿਆ। ਅੱਜ ਉਹ ਕੂਈਨਜ਼ਲੈਂਡ ਦੇ ਕੇਨਸ (Cairns) ਏਅਰਪੋਰਟ ’ਤੇ ਆਸਟ੍ਰੇਲੀਆ ਬਾਰਡਰ ਫੋਰਸ ਦੇ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਹਨ। ਬਾਰਡਰ ਫੋਰਸ ਵਿੱਚ ਭਰਤੀ ਹੋਣ ਲਈ ਉਨ੍ਹਾਂ ਨੇ 12 ਵਾਰ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਗੁਜ਼ਾਰੇ ਲਈ ਡਿਸ਼ਵਾਸ਼ਿੰਗ, ਸਿਕਿਓਰਿਟੀ ਅਤੇ ਸ਼ੈੱਫ ਵਜੋਂ ਕੰਮ ਵੀ ਕੀਤਾ। ਆਪਣੇ ਪਿਤਾ ਅਤੇ ਦਾਦਾ ਤੋਂ ਮਿਲੀ ਵਰਦੀ ਪਹਿਨਣ ਦੀ ਪ੍ਰੇਰਣਾ ਅਤੇ ਆਪਣੇ ਸੁਪਨੇ ’ਤੇ ਅਟੁੱਟ ਵਿਸ਼ਵਾਸ ਨੇ ਉਨ੍ਹਾਂ ਨੂੰ ਹਾਰ ਨਾ ਮੰਨਣ ਦਿੱਤੀ। ਸੁਣੋ ਰਮਨ ਨਾਲ SBS ਪੰਜਾਬੀ ਦੀ ਖ਼ਾਸ ਗੱਲਬਾਤ, ਜਿਸ ਵਿੱਚ ਉਹ ਆਪਣੇ ਸਫ਼ਰ, ਚੁਣੌਤੀਆਂ ਅਤੇ ਸਫ਼ਲਤਾ ਦੇ ਰਾਜ਼ ਬਾਰੇ ਦੱਸਦੇ ਹਨ।
🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Share





