Watch FIFA World Cup 2026™

LIVE, FREE and EXCLUSIVE

'ਸ਼ੈਮ ਕੰਟਰੈਕਟਿੰਗ’ ਰਾਹੀਂ ਕਰਮਚਾਰੀਆਂ ਨੂੰ ਠੇਕੇਦਾਰ ਦਿਖਾ ਕੇ ਕੀਤੇ ਜਾ ਰਹੇ ਪ੍ਰਵਾਸੀ ਸ਼ੋਸ਼ਣ ਖ਼ਿਲਾਫ਼ ਸਖ਼ਤ ਕਦਮ

Two stressed office workers sit at computers surrounded by coins and financial graphics, symbolizing money problems or economic stress.

ਇੱਕ ਨਵੇਂ ਅਧਿਐਨ ਮੁਤਾਬਕ ਆਸਟ੍ਰੇਲੀਆ ਵਿੱਚ ਪ੍ਰਵਾਸੀ ਕਰਮਚਾਰੀਆਂ ਨੂੰ ਹਰ ਸਾਲ ਕੁੱਲ ਮਿਲਾ ਕੇ 3.18 ਬਿਲੀਅਨ ਡਾਲਰ ਘੱਟ ਤਨਖਾਹ ਦਿੱਤੀ ਜਾਂਦੀ ਹੈ, ਜਿਸ ਨਾਲ ਕੰਮਕਾਜੀ ਸ਼ੋਸ਼ਣ ਬਾਰੇ ਚਿੰਤਾਵਾਂ ਵਧੀਆਂ ਹਨ। Credit: Background: SBS News, Foreground: Pexels

ਤਾਜ਼ਾ ਖੋਜ ਅਤੇ ਸਰਕਾਰੀ ਜਾਂਚਾਂ ਵਿੱਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ‘ਸ਼ੈਮ ਕੰਟਰੈਕਟਿੰਗ’ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿੱਥੇ ਕਈ ਕਾਰੋਬਾਰ ਕਰਮਚਾਰੀਆਂ ਨੂੰ ਗਲਤ ਤਰੀਕੇ ਨਾਲ ਠੇਕੇਦਾਰ ਵਜੋਂ ਦਰਜ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਨੌਜਵਾਨ ਅਤੇ ਨਵੇਂ ਆਏ ਪਰਵਾਸੀ, ਖਾਸ ਕਰਕੇ ਉਹ ਜੋ TFN ਅਤੇ ABN ਦੇ ਕਾਨੂੰਨੀ ਅੰਤਰਾਂ ਤੋਂ ਅਣਜਾਣ ਹਨ, ਇਸ ਸ਼ੋਸ਼ਣ ਦਾ ਵੱਧ ਨਿਸ਼ਾਨਾ ਬਣ ਰਹੇ ਹਨ। ATO ਅਤੇ ਫੇਅਰ ਵਰਕ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਗੈਰ ਕਾਨੂੰਨੀ ਅਭਿਆਸਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕੀਤੀ ਜਾਵੇਗੀ।


Published

Updated

By Shyna Kalra

Presented by Shyna Kalra

Source: SBS




Share this with family and friends


ਤਾਜ਼ਾ ਖੋਜ ਅਤੇ ਸਰਕਾਰੀ ਜਾਂਚਾਂ ਵਿੱਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ‘ਸ਼ੈਮ ਕੰਟਰੈਕਟਿੰਗ’ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿੱਥੇ ਕਈ ਕਾਰੋਬਾਰ ਕਰਮਚਾਰੀਆਂ ਨੂੰ ਗਲਤ ਤਰੀਕੇ ਨਾਲ ਠੇਕੇਦਾਰ ਵਜੋਂ ਦਰਜ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਨੌਜਵਾਨ ਅਤੇ ਨਵੇਂ ਆਏ ਪਰਵਾਸੀ, ਖਾਸ ਕਰਕੇ ਉਹ ਜੋ TFN ਅਤੇ ABN ਦੇ ਕਾਨੂੰਨੀ ਅੰਤਰਾਂ ਤੋਂ ਅਣਜਾਣ ਹਨ, ਇਸ ਸ਼ੋਸ਼ਣ ਦਾ ਵੱਧ ਨਿਸ਼ਾਨਾ ਬਣ ਰਹੇ ਹਨ। ATO ਅਤੇ ਫੇਅਰ ਵਰਕ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਗੈਰ ਕਾਨੂੰਨੀ ਅਭਿਆਸਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕੀਤੀ ਜਾਵੇਗੀ।


'ਮੈਂ ਆਸਟ੍ਰੇਲੀਆ ਵਿੱਚ ਆਪਣੀ ਪਹਿਲੀ ਨੌਕਰੀ ਆਪਣੇ ਹੀ ਭਾਈਚਾਰੇ ਦੇ ਇੱਕ ਆਦਮੀ ਨਾਲ ਇਹ ਸੋਚ ਕੇ ਫੜੀ ਸੀ ਕਿ ਮੈਂ ਉਨ੍ਹਾਂ ਨਾਲ ਸੁਰੱਖਿਅਤ ਹੋਵਾਂਗਾ," ਇਹ ਕਹਿਣਾ ਸੀ ਸੰਜੀਵ* ਦਾ ਜੋ 18 ਮਹੀਨਿਆਂ ਤੱਕ ਇੱਕ ਨੌਕਰੀ ਉੱਤੇ 'ਕੋਨਟ੍ਰੈਕ੍ਟਰ' ਬਣ ਕੇ ਕੰਮ ਕਰਦੇ ਰਹੇ, ਬਿਨਾਂ ਕਿਸੇ ਸੁਪਰ, ਤਨਖਾਹ ਵਾਲੀ ਛੁੱਟੀ ਜਾਂ ਹੋਰ ਲਾਭਾਂ ਦੇ ਜੋ ਸਰਕਾਰੀ ਤੌਰ ਉੱਤੇ ਉਨ੍ਹਾਂ ਦਾ ਹੱਕ ਸਨ।

ABN 'ਤੇ 18 ਮਹੀਨਿਆਂ ਤੱਕ ਕੰਮ ਕਰਨ ਤੋਂ ਬਾਅਦ, ਸੰਜੀਵ ਨੂੰ ਆਪਣੀ ਨੌਕਰੀ ਉਦੋਂ ਗਵਾਣੀ ਪਈ ਜਦੋਂ ਉਨ੍ਹਾਂ ਨੂੰ ਨੌਕਰੀ 'ਤੇ ਸੱਟ ਲੱਗ ਗਈ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲਗਿਆ ਕਿ ਉਨ੍ਹਾਂ ਕੋਲ ਕੰਮ ਨਾਲ ਸਬੰਧਤ ਬੀਮੇ, ਤਨਖਾਹ ਵਾਲੀਆਂ ਛੁੱਟੀਆਂ ਨਹੀਂ ਹਨ।

"ਇੱਕ ਨਵੇਂ ਪ੍ਰਵਾਸੀ ਵਜੋਂ ਤੁਸੀਂ ਜਾਣ-ਪਛਾਣ ਦੀ ਖੋਜ ਕਰਦੇ ਹੋ, ਤੁਸੀਂ ਭਰੋਸੇ ਦੇ ਅਧਾਰ 'ਤੇ ਭਾਈਚਾਰੇ ਵਿੱਚੋਂ ਕਿਸੇ ਨਾਲ ਜੁੜਦੇ ਹੋ," ਸੰਜੀਵ ਨੇ ਐਸ ਬੀ ਐਸ ਪੰਜਾਬੀ ਨਾਲ ਗਲਬਾਤ ਦੌਰਾਨ ਕਿਹਾ।

"ਸੱਚ ਕਹਾਂ ਤਾਂ, ਮੈਨੂੰ ABN ਜਾਂ TFN ਬਾਰੇ ਬਹੁਤਾ ਕੁਝ ਨਹੀਂ ਪਤਾ ਸੀ, ਜਦੋਂ ਮੈਨੂੰ ਮੇਰੇ ਰੁਜ਼ਗਾਰਦਾਤਾ ਵਲੋਂ ਦੱਸਿਆ ਗਿਆ ਕਿ ਇਹ ਮੇਰੇ ਲਈ ਇੱਕ ਬਿਹਤਰ ਤਰੀਕਾ ਹੈ, ਮੈਂ ਸਵਾਲ ਨਹੀਂ ਕੀਤਾ।"

ਪਰ ਗਲਤ ਜਾਣਕਾਰੀ ਕਾਰਨ ਕੰਮ ਉੱਤੇ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੇ ਸੰਜੀਵ ਇਕੱਲੇ ਨਹੀਂ ਹਨ।

ਮਾਈਗ੍ਰੈਂਟ ਜਸਟਿਸ ਇਨੀਸ਼ੀਏਟਿਵ ਦੁਆਰਾ ਪ੍ਰਕਾਸ਼ਿਤ ਸਰਵੇਖਣ ਨੇ ਖੁਲਾਸਾ ਕੀਤਾ ਹੈ ਕਿ ABN ਦੀ ਦੁਰਵਰਤੋਂ ਕਰ ਕੇ ਪ੍ਰਵਾਸੀਆਂ ਨੂੰ ਕਾਗਜ਼ੀ ਤੌਰ ਉੱਤੇ ਕੋਨਟ੍ਰੈਕ੍ਟਰ ਦਿਖਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਭੁਗਤਾਨ ਨਾ ਕਰਨੇ ਪੈਣ।

ਸਰਵੇਖਣ ਨੇ ਖੁਲਾਸਾ ਕੀਤਾ ਕਿ 35% ਪਰਵਾਸੀ ਕਾਮੇ ABN 'ਤੇ ਲੱਗੇ ਹੋਏ ਸਨ, ਜੋ ਕਿ ਆਮ ਆਸਟ੍ਰੇਲੀਅਨ ਕਰਮਚਾਰੀਆਂ ਦੀ ਦਰ ਨਾਲੋਂ ਚਾਰ ਗੁਣਾ ਵੱਧ ਹੈ। ਅਤੇ ਇਨ੍ਹਾਂ ਵਿਚੋਂ ਇੱਕ ਵੱਡੀ ਗਿਣਤੀ ਉਨ੍ਹਾਂ ਕਾਮਿਆਂ ਦੀ ਹੈ ਜੋ ਕਾਨੂੰਨੀ ਤੌਰ 'ਤੇ TFN ਉੱਤੇ ਹੋਣੇ ਚਾਹੀਦੇ ਸਨ।

ਕਿਸੇ ਕਰਮਚਾਰੀ ਨੂੰ ਕਾਨੂੰਨੀ ਕਾਗਜ਼ਾਂ ਵਿੱਚ ਠੇਕੇਦਾਰ ਦਾ ਭੇਸ ਦੇਣਾ 'ਸ਼ੈਮ ਕੰਟਰੈਕਟਿੰਗ' ਕਹਿਲਾਉਂਦਾ ਹੈ ਅਤੇ ਇਹ ਗੈਰ-ਕਾਨੂੰਨੀ ਹੈ।

ਵੈਸਟਰਨ ਆਸਟ੍ਰੇਲੀਆ ਤੋਂ ਵਿਧਾਨ ਪ੍ਰੀਸ਼ਦ ਦੀ ਮੈਂਬਰ ਅਤੇ ਭਾਈਚਾਰਕ ਆਗੂ ਡਾ: ਪਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਤੋਂ ਕਈ ਨੌਜਵਾਨ ਪ੍ਰਵਾਸੀ ਸ਼ੈਮ ਕੰਟਰੈਕਟਿੰਗ ਦਾ ਸ਼ਿਕਾਰ ਬਣ ਜਾਂਦੇ ਹਨ। ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਪਰ ਵਰਗਾ ਕੋਈ ਵੀ ਲਾਭ ਨਹੀਂ ਦਿੱਤਾ ਜਾਂਦਾ ਅਤੇ ਯੋਗਤਾ ਨਾਲੋਂ ਘੱਟ ਤਨਖਾਹ ਦੇਣ ਦੇ ਬਾਵਜੂਦ ਵੀ ਵਾਧੂ ਕੰਮ ਕਰਵਾਇਆ ਜਾਂਦਾ ਹੈ।

ਕੌਰ ਨੇ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ।

ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ਏ.ਟੀ.ਓ.) ਅਤੇ ਫੇਅਰ ਵਰਕ ਓਮਬਡਸਮੈਨ ਨੇ ਵੀ ਗੈਰ-ਕਾਨੂੰਨੀ ਅਭਿਆਸ 'ਤੇ ਕਾਰਵਾਈ ਕਰਨ ਲਈ ਹੱਥ ਮਿਲਾਇਆ ਹੈ। ਅਜਿਹਾ ਕਰਦੇ ਫੜੇ ਜਾਣ ਵਾਲੇ ਕਾਰੋਬਾਰਾਂ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹੋਰ ਵੇਰਵਿਆਂ ਲਈ, ਇਸ ਪੋਡਕਾਸਟ ਨੂੰ ਸੁਣੋ...

*ਸੁਰੱਖਿਆ ਲਈ ਨਾਮ ਬਦਲਿਆ ਗਿਆ ਹੈ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now