SKIP TO MAIN CONTENT

IFFM 2026 ਦੌਰਾਨ ਪੰਜਾਬੀ ਸ਼ਬਦਾਂ ਤੋਂ Gen Z slang ਤੱਕ, ਸਾਬਕਾ ਮਿਸ ਵਰਲਡ ਮਾਨੂਸ਼ੀ ਚਿੱਲਰ ਨਾਲ ਮਜ਼ੇਦਾਰ ਗੱਲਬਾਤ

Manushi IFFM 21st August 2026.jpg
From punjabi words to Gen Z slang: A fun conversation with Manushi Chhillar at IFFM 2026. Credit: SBS PUNJABI/IFFM

IFFM 2026 ਦੌਰਾਨ ਐਸ ਬੀ ਐਸ ਪੰਜਾਬੀ ਨਾਲ ਇੱਕ ਖਾਸ ਇੰਟਰਵਿਊ ਵਿੱਚ ਮਾਨੂਸ਼ੀ ਚਿੱਲਰ ਨੇ ਮਿਸ ਵਰਲਡ ਤੋਂ ਅਦਾਕਾਰੀ ਤੱਕ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਹੈ, ਜਿੱਥੇ ਪੰਜਾਬੀ ਸ਼ਬਦਾਂ ਦੀ ਖੇਡ ਤੋਂ ਲੈ ਕੇ Gen Z ਸ਼ਬਦਾਵਲੀ ਤੱਕ ਵੀ ਖੂਬ ਦਿਲਚਸਪ ਗੱਲਾਂ ਹੋਈਆਂ। ਮਾਨੂਸ਼ੀ ਨੇ ਦੱਸਿਆ ਕਿ ਉਹ ਆਪਣੇ ਆਸਟ੍ਰੇਲੀਆ ਦੇ ਪਹਿਲੇ ਦੌਰੇ 'ਤੇ ਹੈ ਅਤੇ ਉਹ ਮੈਲਬਰਨ ਵਿੱਚ ਇੱਕ ਲੋਕਲ ਵਾਂਗ ਘੁੰਮ ਕੇ ਸਭ ਕੁੱਝ ਦੇਖਣਾ ਚਾਹੁੰਦੀ ਹੈ।

Published

By Puneet Dhingra

Presented by Puneet Dhingra

Source: SBS

Skip to podcast episode content

IFFM 2026 ਦੌਰਾਨ ਐਸ ਬੀ ਐਸ ਪੰਜਾਬੀ ਨਾਲ ਇੱਕ ਖਾਸ ਇੰਟਰਵਿਊ ਵਿੱਚ ਮਾਨੂਸ਼ੀ ਚਿੱਲਰ ਨੇ ਮਿਸ ਵਰਲਡ ਤੋਂ ਅਦਾਕਾਰੀ ਤੱਕ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਹੈ, ਜਿੱਥੇ ਪੰਜਾਬੀ ਸ਼ਬਦਾਂ ਦੀ ਖੇਡ ਤੋਂ ਲੈ ਕੇ Gen Z ਸ਼ਬਦਾਵਲੀ ਤੱਕ ਵੀ ਖੂਬ ਦਿਲਚਸਪ ਗੱਲਾਂ ਹੋਈਆਂ। ਮਾਨੂਸ਼ੀ ਨੇ ਦੱਸਿਆ ਕਿ ਉਹ ਆਪਣੇ ਆਸਟ੍ਰੇਲੀਆ ਦੇ ਪਹਿਲੇ ਦੌਰੇ 'ਤੇ ਹੈ ਅਤੇ ਉਹ ਮੈਲਬਰਨ ਵਿੱਚ ਇੱਕ ਲੋਕਲ ਵਾਂਗ ਘੁੰਮ ਕੇ ਸਭ ਕੁੱਝ ਦੇਖਣਾ ਚਾਹੁੰਦੀ ਹੈ।

2017 ਵਿੱਚ ਮਿਸ ਵਰਲਡ ਬਣਨ ਦੌਰਾਨ ਪੁੱਛੇ ਗਏ ਸਵਾਲ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਬ ‘ਮਾਂ’ ਸੀ ਅਤੇ ਉਹਨਾਂ ਨੇ ਇਸ ਪਿੱਛੇ ਜੁੜੀ ਭਾਵਨਾਤਮਕ ਵਜ੍ਹਾ ਵੀ ਸਾਂਝੀ ਕੀਤੀ। ਮੈਡੀਕਲ ਵਿਦਿਆਰਥਣ ਰਹਿ ਚੁੱਕੀ ਮਾਨੂਸ਼ੀ ਨੇ NEET ਦੀ ਤਿਆਰੀ ਅਤੇ ਫਿਲਮ ਇੰਡਸਟਰੀ ਵਿੱਚ ਮੁਕਾਬਲੇ ਤੇ ਦੋਵਾਂ ਖੇਤਰਾਂ ਦੀਆਂ ਚੁਣੌਤੀਆਂ ਬਾਰੇ ਵੀ ਗੱਲ ਕੀਤੀ ਹੈ।

ਉਨ੍ਹਾਂ ਨੇ ਫਿਲਮ 'ਪ੍ਰਿਥਵੀਰਾਜ' ਲਈ ਕਥਕ ਸਿੱਖਣ ਦੇ ਤਜਰਬੇ ਅਤੇ ਕਾਮਨਵੈਲਥ ਗੇਮਜ਼ ਦੀ ਕਲੋਜ਼ਿੰਗ ਸੈਰੇਮਨੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੇ ਤਜਰਬੇ ਵੀ ਸਾਂਝੇ ਕੀਤੇ ਹਨ।

ਇਸ ਤੋਂ ਇਲਾਵਾ ਮਾਨੂਸ਼ੀ ਨੇ ਦੱਸਿਆ ਕਿ ਇੰਟਰਵਿਊਜ਼ ਵਿੱਚ ਵਾਰ-ਵਾਰ ਪੁੱਛੇ ਜਾਣ ਵਾਲਾ ਕਿਹੜਾ ਸਵਾਲ ਉਨ੍ਹਾਂ ਨੂੰ ਥਕਾ ਚੁੱਕਾ ਹੈ ਅਤੇ ਉਹ ਚਾਹੁੰਦੀ ਹੈ ਕਿ ਇੱਕ ਅਦਾਕਾਰ ਵਜੋਂ ਉਨ੍ਹਾਂ ਦੇ ਨਜ਼ਰੀਏ ਬਾਰੇ ਹੋਰ ਸਵਾਲ ਵੀ ਪੁੱਛੇ ਜਾਣ।

ਮਾਨੂਸ਼ੀ ਚਿੱਲਰ ਦੀਆਂ ਇਹ ਸਾਰੀਆਂ ਗੱਲਬਾਤਾਂ ਸੁਣੋ ਇਸ ਪੌਡਾਕਸਟ ਰਾਹੀਂ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now