SKIP TO MAIN CONTENT

ਮੈਲਬਰਨ ਪਹੁੰਚੇ ਭਾਰਤੀ ਸਿਨੇਮਾ ਦੇ ਸਿਤਾਰੇ, SBS ਪੰਜਾਬੀ ਨੇ ਕੀਤੀ IFFM 2026 ਦੇ ਰੈੱਡ ਕਾਰਪੈੱਟ 'ਤੇ ਖਾਸ ਗੱਲਬਾਤ

IFFM 2026 Awards Night Red Carpet.jpg
Indian cinema stars arrive in Melbourne, SBS Punjabi holds exclusive conversations on the IFFM 2026 red carpet.

ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੀ ਐਵਾਰਡਜ਼ ਨਾਈਟ ਵਿੱਚ ਸ਼ਿਰਕਤ ਕਰਨ ਲਈ ਭਾਰਤੀ ਸਿਨੇਮਾ ਦੇ ਕਈ ਵੱਡੇ ਸਿਤਾਰੇ ਮੈਲਬਰਨ ਪਹੁੰਚੇ ਸਨ। ਰੈੱਡ ਕਾਰਪੈੱਟ (Red Carpet) ’ਤੇ ਐਸ ਬੀ ਐਸ ਪੰਜਾਬੀ ਨੇ ਵਿਜੈ ਵਰਮਾ, ਦੁਲਕਰ ਸਲਮਾਨ, ਪੰਕਜ ਤ੍ਰਿਪਾਠੀ, ਮਲਾਈਕਾ ਅਰੋੜਾ, ਨਿਖਿਲ ਅਡਵਾਨੀ, ਕੀਰਤੀ ਕੁਲਹਾਰੀ, ਰਸਿਕਾ ਦੁੱਗਲ ਅਤੇ ਸਯਾਮੀ ਖੈਰ ਸਮੇਤ ਕਈ ਕਲਾਕਾਰਾਂ ਨਾਲ ਗੱਲਬਾਤ ਕੀਤੀ ਹੈ। ਕਲਾਕਾਰਾਂ ਨੇ ਆਪਣੇ ਆਉਣ ਵਾਲੇ ਪ੍ਰੌਜੈਕਟ, ਮੈਲਬਰਨ ਨਾਲ ਆਪਣੇ ਤਜਰਬਿਆਂ ਅਤੇ IFFM ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਦੁਲਕਰ ਸਲਮਾਨ ਨੇ ਆਪਣੀ ਆਉਣ ਵਾਲੀ ਫਿਲਮ I’m Game ਬਾਰੇ ਗੱਲ ਕੀਤੀ, ਜਦਕਿ ਪੰਕਜ ਤ੍ਰਿਪਾਠੀ ਨੇ ਆਪਣੀ ਆਡੀਓ ਐਪ ਬਾਰੇ ਦੱਸਿਆ।

Published

Updated

By Puneet Dhingra

Presented by Puneet Dhingra

Source: SBS

Skip to podcast episode content

ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੀ ਐਵਾਰਡਜ਼ ਨਾਈਟ ਵਿੱਚ ਸ਼ਿਰਕਤ ਕਰਨ ਲਈ ਭਾਰਤੀ ਸਿਨੇਮਾ ਦੇ ਕਈ ਵੱਡੇ ਸਿਤਾਰੇ ਮੈਲਬਰਨ ਪਹੁੰਚੇ ਸਨ। ਰੈੱਡ ਕਾਰਪੈੱਟ (Red Carpet) ’ਤੇ ਐਸ ਬੀ ਐਸ ਪੰਜਾਬੀ ਨੇ ਵਿਜੈ ਵਰਮਾ, ਦੁਲਕਰ ਸਲਮਾਨ, ਪੰਕਜ ਤ੍ਰਿਪਾਠੀ, ਮਲਾਈਕਾ ਅਰੋੜਾ, ਨਿਖਿਲ ਅਡਵਾਨੀ, ਕੀਰਤੀ ਕੁਲਹਾਰੀ, ਰਸਿਕਾ ਦੁੱਗਲ ਅਤੇ ਸਯਾਮੀ ਖੈਰ ਸਮੇਤ ਕਈ ਕਲਾਕਾਰਾਂ ਨਾਲ ਗੱਲਬਾਤ ਕੀਤੀ ਹੈ। ਕਲਾਕਾਰਾਂ ਨੇ ਆਪਣੇ ਆਉਣ ਵਾਲੇ ਪ੍ਰੌਜੈਕਟ, ਮੈਲਬਰਨ ਨਾਲ ਆਪਣੇ ਤਜਰਬਿਆਂ ਅਤੇ IFFM ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਦੁਲਕਰ ਸਲਮਾਨ ਨੇ ਆਪਣੀ ਆਉਣ ਵਾਲੀ ਫਿਲਮ I’m Game ਬਾਰੇ ਗੱਲ ਕੀਤੀ, ਜਦਕਿ ਪੰਕਜ ਤ੍ਰਿਪਾਠੀ ਨੇ ਆਪਣੀ ਆਡੀਓ ਐਪ ਬਾਰੇ ਦੱਸਿਆ।

ਇਸੇ ਦੌਰਾਨ ਪ੍ਰੋਡਿਊਸਰ ਅਤੇ ਨਿਰਦੇਸ਼ਕ ਨਿਖਿਲ ਅਡਵਾਨੀ ਨੇ ਮੈਲਬਰਨ ਦੇ ਖਾਣੇ ਅਤੇ ਫੈਸਟੀਵਲ ਵਿੱਚ ਦਿਖਾਈਆਂ ਜਾ ਰਹੀਆਂ ਸ਼ਾਰਟ ਫਿਲਮਜ਼ ਅਤੇ ਡਾਕੂਮੈਂਟਰੀਜ਼ ਦੇਖਣ ਦੀ ਆਪਣੀ ਉਤਸੁਕਤਾ ਸਾਂਝੀ ਕੀਤੀ। ਐਵਾਰਡਜ਼ ਨਾਈਟ ਵਿੱਚ ਰਿਸ਼ਭ ਸ਼ੇਟੀ ਨੂੰ 'ਬੈਸਟ ਡਾਇਰੈਕਟਰ' ਅਤੇ 'ਲੀਡਰਸ਼ਿਪ ਇਨ ਸਿਨੇਮਾ', ਦੁਲਕਰ ਸਲਮਾਨ ਨੂੰ 'ਬੈਸਟ ਐਕਟਰ', ਕੀਰਤੀ ਕੁਲਹਾਰੀ ਨੂੰ 'ਬੈਸਟ ਐਕਟ੍ਰੈੱਸ' ਅਤੇ ਵਿਜੈ ਵਰਮਾ ਤੇ ਰਸਿਕਾ ਦੁੱਗਲ ਨੂੰ 'ਬੈਸਟ ਪਰਫੌਰਮੈਂਸ ਮੇਲ' ਅਤੇ 'ਫੀਮੇਲ' ਦੇ ਐਵਾਰਡ ਮਿਲੇ ਹਨ। ਇਸੇ ਦੌਰਾਨ ਰੇਖਾ, ਪੰਕਜ ਤ੍ਰਿਪਾਠੀ ਅਤੇ ਰਾਣੀ ਮੁਖਰਜੀ ਨੂੰ ਵੀ ਖਾਸ ਸਨਮਾਨ ਦਿੱਤੇ ਗਏ ਸਨ। ਵਧੇਰੇ ਜਾਣਕਾਰੀ ਅਤੇ ਇਹਨਾਂ ਸਿਤਾਰਿਆਂ ਨਾਲ ਕੁੱਝ ਬੇਹਤਰੀਨ ਗੱਲਾਂ ਲਈ ਸੁਣੋ ਇਹ ਖਾਸ ਪੌਡਕਾਸਟ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now