SKIP TO MAIN CONTENT

ਕੀ ਆਸਟ੍ਰੇਲੀਆ ਨੂੰ ਯੁਵਾ ਆਬਾਦੀ ਵਧਾਉਣ ਲਈ ਪ੍ਰਵਾਸੀਆਂ ਦੀ ਲੋੜ ਹੈ?

cutout pics (7).png
'ਪੇਰੈਂਟਹੁੱਡ' ਦੀ ਸੀ.ਈ.ਓ. ਜਾਰਜੀਆ ਡੈਂਟ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਆਰਥਿਕ ਸਮੱਸਿਆ ਨਹੀਂ ਹੈ ਅਤੇ ਜਣਨ-ਦਰ ਵਿੱਚ ਆ ਰਹੀ ਗਿਰਾਵਟ ਨੂੰ ਹੱਲ ਕਰਨ ਲਈ ਕਈ ਉਪਾਅ ਅਪਣਾਉਣ ਦੀ ਲੋੜ ਹੈ। Credit: Background: Getty, Foreground: AAP

‘ਆਸਟ੍ਰੇਲੀਆ ਭਰਿਆ ਹੋਇਆ ਹੈ’ ਕਹਿ ਕੇ ਕਈ ਸਮੂਹ ਪਰਵਾਸ ਦੀ ਗਿਣਤੀ ਘਟਾਉਣ ਦੀ ਮੰਗ ਕਰਦੇ ਰਹੇ ਹਨ। ਪਰ 2026 ਦੀ Intergenerational Report ਦੇ ਅਨੁਮਾਨ ਮੁਤਾਬਕ, ਆਸਟ੍ਰੇਲੀਆ ਦੀ ਆਬਾਦੀ ਦੇ ਵਾਧੇ ਵਿੱਚ ਪਰਵਾਸ ਦੀ ਅਹਿਮ ਭੂਮਿਕਾ ਰਹੇਗੀ, ਕਿਉਂਕਿ ਦੇਸ਼ ਦੀ ਫਰਟੀਲਿਟੀ ਦਰ ਇਸ ਵੇਲੇ ਕਾਫ਼ੀ ਘੱਟ ਹੈ। ਮਾਹਿਰਾਂ ਮੁਤਾਬਕ ਬੱਚਿਆਂ ਦੀ ਪਰਵਰਿਸ਼ ਦੀ ਵੱਧ ਰਹੀ ਲਾਗਤ ਇੱਕ ਵਿਆਪਕ ਆਰਥਿਕ ਮੁੱਦਾ ਹੈ। ਉਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਵਿੱਚ ਵਧੇਰੇ ਨਿਵੇਸ਼ ਅਤੇ ਮਾਪਿਆਂ ਲਈ ਹੋਰ ਸਹਾਇਤਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ...

Published

By Haylena Krishnamoorthy

Presented by Shyna Kalra

Source: SBS

Skip to podcast episode content

‘ਆਸਟ੍ਰੇਲੀਆ ਭਰਿਆ ਹੋਇਆ ਹੈ’ ਕਹਿ ਕੇ ਕਈ ਸਮੂਹ ਪਰਵਾਸ ਦੀ ਗਿਣਤੀ ਘਟਾਉਣ ਦੀ ਮੰਗ ਕਰਦੇ ਰਹੇ ਹਨ। ਪਰ 2026 ਦੀ Intergenerational Report ਦੇ ਅਨੁਮਾਨ ਮੁਤਾਬਕ, ਆਸਟ੍ਰੇਲੀਆ ਦੀ ਆਬਾਦੀ ਦੇ ਵਾਧੇ ਵਿੱਚ ਪਰਵਾਸ ਦੀ ਅਹਿਮ ਭੂਮਿਕਾ ਰਹੇਗੀ, ਕਿਉਂਕਿ ਦੇਸ਼ ਦੀ ਫਰਟੀਲਿਟੀ ਦਰ ਇਸ ਵੇਲੇ ਕਾਫ਼ੀ ਘੱਟ ਹੈ। ਮਾਹਿਰਾਂ ਮੁਤਾਬਕ ਬੱਚਿਆਂ ਦੀ ਪਰਵਰਿਸ਼ ਦੀ ਵੱਧ ਰਹੀ ਲਾਗਤ ਇੱਕ ਵਿਆਪਕ ਆਰਥਿਕ ਮੁੱਦਾ ਹੈ। ਉਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਵਿੱਚ ਵਧੇਰੇ ਨਿਵੇਸ਼ ਅਤੇ ਮਾਪਿਆਂ ਲਈ ਹੋਰ ਸਹਾਇਤਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ...

ਫੈਡਰਲ ਸਰਕਾਰ ਦੀ ਸੱਤਵੀਂ 'ਅੰਤਰ-ਪੀੜ੍ਹੀ ਰਿਪੋਰਟ' (Intergenerational Report) ਦੱਸਦੀ ਹੈ ਕਿ ਜਿੱਥੇ ਇੱਕ ਪਾਸੇ ਆਸਟ੍ਰੇਲੀਆ ਦੀ ਜਨਮ ਦਰ ਰਿਕਾਰਡ ਹੇਠਲੇ ਪੱਧਰ 'ਤੇ ਆ ਗਈ ਹੈ, ਓਥੇ ਹੀ ਦੇਸ਼ ਨੂੰ ਬਜ਼ੁਰਗ ਆਬਾਦੀ ਅਤੇ ਸਰਕਾਰੀ ਖਰਚਿਆਂ ਉੱਤੇ ਵੱਧ ਰਹੇ ਦਬਾਅ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

85 ਸਾਲ ਤੋਂ ਵੱਧ ਉਮਰ ਦੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਤਿੰਨ ਗੁਣਾ ਤੋਂ ਵੱਧ ਹੋਣ ਦੀ ਉਮੀਦ ਹੈ।

ਵੱਧ ਰਹੀ ਬਜ਼ੁਰਗ ਆਬਾਦੀ ਅਤੇ ਘੱਟਦੀ ਜਣਨ ਦਰ (fertility rate), ਦੇ ਨਾਲ-ਨਾਲ ਰੱਖਿਆ, ਜਲਵਾਯੂ ਅਤੇ ਸਿਹਤ ਸੰਬੰਧੀ ਵੱਧਦੇ ਖਰਚਿਆਂ ਕਾਰਨ ਸਰਕਾਰੀ ਖਰਚਿਆਂ 'ਤੇ ਵੀ ਵਧੇਰੇ ਦਬਾਅ ਪੈਣ ਦੀ ਸੰਭਾਵਨਾ ਹੈ।

ਪਰ ਹੁਣ ਸਵਾਲ ਇਹ ਹੈ ਕਿ ਸਰਕਾਰਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ? ਕਿਉਂਕਿ ਘੱਟ ਜਨਮ ਦਰ, ਵੱਧਦੀ ਆਬਾਦੀ ਅਤੇ ਵੱਧਦੀਆਂ ਲਾਗਤਾਂ ਆਸਟ੍ਰੇਲੀਆ ਦੇ ਆਰਥਿਕ ਦ੍ਰਿਸ਼ਟੀਕੋਣ ਨੂੰ ਇੱਕ ਵੱਖਰਾ ਆਕਾਰ ਦੇ ਰਹੀਆਂ ਹਨ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now