SKIP TO MAIN CONTENT

IFFM 2026 ਦੌਰਾਨ ਵਿਜੈ ਵਰਮਾ ਦਾ ਮਜ਼ਾਕੀਆ ਅੰਦਾਜ਼: ਕੰਗਾਰੂਆਂ ਤੋਂ ਪੰਜਾਬੀ ਸ਼ਬਦਾਂ ਤੱਕ, ਖੁੱਲ੍ਹ ਕੇ ਹੋਈ ਗੱਲਬਾਤ

Vijay Varma IFFM 2026 20th August 2026.jpg
Vijay Varma’s witty side at IFFM 2026: From kangaroos to punjabi words, a candid conversation.

ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਅਦਾਕਾਰ ਵਿਜੈ ਵਰਮਾ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਮੈਲਬਰਨ, ਕੰਗਾਰੂਆਂ ਅਤੇ ਪੰਜਾਬੀ ਸ਼ਬਦਾਂ ਤੋਂ ਲੈ ਕੇ ਆਪਣੇ ਕਿਰਦਾਰਾਂ ਅਤੇ ਵੈੱਬ ਸੀਰੀਜ਼ 'ਮਟਕਾ ਕਿੰਗ' ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕੀਤੀ ਹੈ। ਵਿਜੈ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਮੀਆਂ ਵਾਲੇ ਤੇ ਗੁੰਝਲਦਾਰ ਕਿਰਦਾਰ ਕਿਉਂ ਪਸੰਦ ਹਨ ਅਤੇ ਇਹ ਵੀ ਮਜ਼ਾਕ ਵਿੱਚ ਦੱਸਿਆ ਕਿ ਉਹ ਆਪਣੇ ਕਿਹੜੇ ਕਿਰਦਾਰ ਨਾਲ ਫਲਾਈਟ ’ਤੇ ਬੈਠਣਾ ਪਸੰਦ ਨਹੀਂ ਕਰਨਗੇ।

Published

By Puneet Dhingra

Presented by Puneet Dhingra

Source: SBS

Skip to podcast episode content

ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਅਦਾਕਾਰ ਵਿਜੈ ਵਰਮਾ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਮੈਲਬਰਨ, ਕੰਗਾਰੂਆਂ ਅਤੇ ਪੰਜਾਬੀ ਸ਼ਬਦਾਂ ਤੋਂ ਲੈ ਕੇ ਆਪਣੇ ਕਿਰਦਾਰਾਂ ਅਤੇ ਵੈੱਬ ਸੀਰੀਜ਼ 'ਮਟਕਾ ਕਿੰਗ' ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕੀਤੀ ਹੈ। ਵਿਜੈ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਮੀਆਂ ਵਾਲੇ ਤੇ ਗੁੰਝਲਦਾਰ ਕਿਰਦਾਰ ਕਿਉਂ ਪਸੰਦ ਹਨ ਅਤੇ ਇਹ ਵੀ ਮਜ਼ਾਕ ਵਿੱਚ ਦੱਸਿਆ ਕਿ ਉਹ ਆਪਣੇ ਕਿਹੜੇ ਕਿਰਦਾਰ ਨਾਲ ਫਲਾਈਟ ’ਤੇ ਬੈਠਣਾ ਪਸੰਦ ਨਹੀਂ ਕਰਨਗੇ।

ਵਿਜੈ ਵਰਮਾ ਨੇ ਅਨਿਲ ਕਪੂਰ ਨਾਲ ਆਪਣੀ ਆਉਣ ਵਾਲੀ ਸੀਰੀਜ਼ Family Business ਬਾਰੇ ਗੱਲ ਕਰਦਿਆਂ ਉਹਨਾਂ ਤੋਂ ਸਿੱਖਣ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਪਣੇ 'ਸਨੀਕਰਸ' (ਬੂਟਾਂ) ਦੇ ਸ਼ੌਕ ਬਾਰੇ ਪੁੱਛੇ ਜਾਣ ’ਤੇ ਵੀ ਵਿਜੈ ਨੇ ਸੰਭਾਵੀ ਬਰੈਂਡ ਦਾ ਨਾਮ ਦੱਸਣ ਤੋਂ ਮਜ਼ਾਕੀਆ ਅੰਦਾਜ਼ ਵਿੱਚ ਇਨਕਾਰ ਕਰ ਦਿੱਤਾ।

ਇੰਟਰਵਿਊ ਦੇ ਅੰਤ ਵਿੱਚ SBS Punjabi ਦੇ ਪ੍ਰੋਡੀਊਸਰ ਪੁਨੀਤ ਢੀਂਗਰਾ ਵੱਲੋਂ ਦਿਖਾਈ ਗਈ ਇੱਕ ਪੁਰਾਣੀ ਤਸਵੀਰ 'ਤੇ ਵਿਜੈ ਦੇ ਹਾਜ਼ਰਜਵਾਬੀ ਮਜ਼ਾਕ ਨੇ ਪੂਰੀ ਗੱਲਬਾਤ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ।

ਵਿਜੈ ਵਰਮਾ ਦਾ ਇਸ ਬੇਬਾਕ, ਮਜ਼ਾਕੀਆ ਅਤੇ ਕੈਂਡਿਡ ਅੰਦਾਜ਼ ਜਾਨਣ ਲਈ ਸੁਣੋ ਪੂਰੀ ਗੱਲਬਾਤ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now