SKIP TO MAIN CONTENT

ਆਸਟ੍ਰੇਲੀਆ ਵਿੱਚ Sikh Chaplaincy ਲਈ ਪਹਿਲਾ Certificate Course, ਗੁਰਮਤਿ ਸਿੱਖਿਆ ਲਈ ਨਵਾਂ ਮੰਚ

MP's 16x9  (Presentation) (60).jpg
ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ (NSO) ਵੱਲੋਂ ਸ਼ੁਰੂ ਕੀਤੇ Sikh Chaplaincy Certificate Course ਅਤੇ ਗੁਰਮਤਿ ਬਾਣੀ ਆਨਲਾਈਨ ਸਿੱਖਿਆ ਮੰਚ ਬਾਰੇ ਗੱਲਬਾਤ ਕਰਦੇ ਅਮਰਿੰਦਰ ਸਿੰਘ। Credit: A Bajwa

ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੀ ਵੱਧ ਰਹੀ ਮੌਜੂਦਗੀ ਦੇ ਮੱਦੇਨਜ਼ਰ National Sikh Organisation ਵੱਲੋਂ ਆਨਲਾਈਨ ਸਿੱਖੀ ਸਿੱਖਿਆ ਮੰਚ ‘ਗੁਰਮਤਿ ਬਾਣੀ’ ਅਤੇ ਦੇਸ਼ ਦਾ ਪਹਿਲਾ Sikh Chaplaincy Certificate Course ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ (ACU) ਨਾਲ ਖੋਜ, ਅੰਤਰ-ਧਾਰਮਿਕ ਸੰਵਾਦ ਅਤੇ ਭਾਈਚਾਰਕ ਸਾਂਝ ਲਈ ਭਾਈਵਾਲੀ ਵੀ ਕੀਤੀ ਜਾ ਰਹੀ ਹੈ। NSO ਅਨੁਸਾਰ ਇਹ ਪਹਿਲਕਦਮੀਆਂ ਸਿੱਖ ਭਾਈਚਾਰੇ ਦੀ ਪੇਸ਼ੇਵਰ ਅਤੇ ਸੰਸਥਾਗਤ ਨੁਮਾਇੰਦਗੀ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹਨ।


Published

Updated

By MP Singh

Presented by MP Singh

Source: SBS


Skip to podcast episode content

ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੀ ਵੱਧ ਰਹੀ ਮੌਜੂਦਗੀ ਦੇ ਮੱਦੇਨਜ਼ਰ National Sikh Organisation ਵੱਲੋਂ ਆਨਲਾਈਨ ਸਿੱਖੀ ਸਿੱਖਿਆ ਮੰਚ ‘ਗੁਰਮਤਿ ਬਾਣੀ’ ਅਤੇ ਦੇਸ਼ ਦਾ ਪਹਿਲਾ Sikh Chaplaincy Certificate Course ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ (ACU) ਨਾਲ ਖੋਜ, ਅੰਤਰ-ਧਾਰਮਿਕ ਸੰਵਾਦ ਅਤੇ ਭਾਈਚਾਰਕ ਸਾਂਝ ਲਈ ਭਾਈਵਾਲੀ ਵੀ ਕੀਤੀ ਜਾ ਰਹੀ ਹੈ। NSO ਅਨੁਸਾਰ ਇਹ ਪਹਿਲਕਦਮੀਆਂ ਸਿੱਖ ਭਾਈਚਾਰੇ ਦੀ ਪੇਸ਼ੇਵਰ ਅਤੇ ਸੰਸਥਾਗਤ ਨੁਮਾਇੰਦਗੀ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹਨ।


ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ (NSO) ਵੱਲੋਂ ਕੁਝ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਆਨਲਾਈਨ ਸਿੱਖੀ ਸਿੱਖਿਆ ਮੰਚ ‘ਗੁਰਮਤਿ ਬਾਣੀ’ ਅਤੇ ਸਿੱਖ ਧਾਰਮਿਕ ਸੇਵਾਦਾਰਤਾ ਦਾ ਪ੍ਰਮਾਣ-ਪੱਤਰ ਕੋਰਸ ਖਾਸ ਤੌਰ ’ਤੇ ਧਿਆਨ ਖਿੱਚਦੇ ਹਨ।

ਇਸ ਬਾਰੇ ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ ਦੇ ਅਮਰਿੰਦਰ ਸਿੰਘ ਬਾਜਵਾ ਨਾਲ SBS Punjabi ਨੇ ਵਿਸਥਾਰ ਵਿੱਚ ਗੱਲਬਾਤ ਕੀਤੀ।

“ਸਾਡਾ ਮਕਸਦ ਸਿਰਫ਼ ਸਿੱਖ ਧਾਰਮਿਕ ਗਿਆਨ ਦੇਣਾ ਨਹੀਂ, ਸਗੋਂ ਅਜਿਹੇ ਸੇਵਾਦਾਰ ਤਿਆਰ ਕਰਨਾ ਹੈ ਜੋ ਸੰਕਟ ਦੇ ਸਮੇਂ ਲੋਕਾਂ ਨੂੰ ਧਿਆਨ ਨਾਲ ਸੁਣ ਸਕਣ, ਸੱਭਿਆਚਾਰਕ ਵੱਖਰੇਪਣ ਨੂੰ ਸਮਝ ਸਕਣ ਅਤੇ ਪੇਸ਼ੇਵਰ ਢੰਗ ਨਾਲ ਸਹਾਇਤਾ ਪ੍ਰਦਾਨ ਕਰ ਸਕਣ। ACU ਨਾਲ ਇਹ ਸਾਂਝ ਸਿੱਖ ਭਾਈਚਾਰੇ ਦੀ ਸੇਵਾ, ਖੋਜ ਅਤੇ ਅੰਤਰ-ਧਾਰਮਿਕ ਸਮਝ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ”, ਅਮਰਿੰਦਰ ਸਿੰਘ ਬਾਜਵਾ ਨੇ ਕਿਹਾ ।

ਉਨ੍ਹਾਂ ਅਨੁਸਾਰ ‘ਗੁਰਮਤਿ ਬਾਣੀ’ (Gurmat.Bani) ਰਾਹੀਂ ਲੋਕ ਸਿੱਖੀ ਅਤੇ ਗੁਰਮਤਿ ਨਾਲ ਜੁੜੀ ਸਿੱਖਿਆ ਘਰ ਬੈਠਿਆਂ ਹਾਸਲ ਕਰ ਸਕਣਗੇ।

"ਆਸਟ੍ਰੇਲੀਆ ਵਿੱਚ ਜੰਮੀ-ਪਲੀ ਸਿੱਖ ਨੌਜਵਾਨ ਪੀੜ੍ਹੀ ਤੱਕ ਰਵਾਇਤੀ ਧਾਰਮਿਕ ਸਿੱਖਿਆ ਨੂੰ ਤਕਨਾਲੋਜੀ ਨਾਲ ਜੋੜ ਕੇ ਪਹੁੰਚਾਉਣਾ ਇਸ ਪਹਿਲ ਦਾ ਅਹਿਮ ਪੱਖ ਹੈ।"

ਬਾਜਵਾ ਨੇ ਅੱਗੇ ਦੱਸਿਆ ਕਿ, "NSO ਵੱਲੋਂ ਸ਼ੁਰੂ ਕੀਤਾ ਗਿਆ ਸਿੱਖ ਧਾਰਮਿਕ ਸੇਵਾਦਾਰਤਾ ਪ੍ਰਮਾਣ-ਪੱਤਰ ਕੋਰਸ ਵੀ ਇਸ ਪਹਿਲ ਦਾ ਮਹੱਤਵਪੂਰਨ ਹਿੱਸਾ ਹੈ। ਹਸਪਤਾਲਾਂ, ਜੇਲ੍ਹਾਂ, ਬਜ਼ੁਰਗਾਂ ਦੀ ਦੇਖਭਾਲ ਵਾਲੀਆਂ ਸੰਸਥਾਵਾਂ ਅਤੇ ਆਸਟ੍ਰੇਲੀਆਈ ਰੱਖਿਆ ਬਲ ਵਰਗੀਆਂ ਥਾਵਾਂ ’ਤੇ ਸਿੱਖ ਸੇਵਾਦਾਰਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ।"

"ਕੋਰਸ ਵਿੱਚ ਸਿੱਖ ਧਾਰਮਿਕ ਗਿਆਨ ਦੇ ਨਾਲ ਸੁਣਨ ਦੀ ਕਲਾ, ਸੰਕਟ ਅਤੇ ਦੁੱਖ ਵਿੱਚ ਸਹਾਇਤਾ, ਸੱਭਿਆਚਾਰਕ ਸਮਝ ਅਤੇ ਪੇਸ਼ੇਵਰ ਦਸਤਾਵੇਜ਼ੀਕਰਨ ਵਰਗੇ ਵਿਹਾਰਕ ਹੁਨਰ ਵੀ ਸ਼ਾਮਲ ਹਨ।"

ਉਨ੍ਹਾਂ ਇਹ ਵੀ ਦੱਸਿਆ ਕਿ, "NSO ਅਤੇ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ (ACU) ਵਿਚਕਾਰ ਖੋਜ, ਅੰਤਰ-ਧਾਰਮਿਕ ਸੰਵਾਦ ਅਤੇ ਭਾਈਚਾਰਕ ਸਾਂਝ ਲਈ ਸਹਿਯੋਗ ਦੀ ਯੋਜਨਾ ਹੈ। ਇਸ ਵਿੱਚ ਆਸਟ੍ਰੇਲੀਆ ਵਿੱਚ ਪੰਜਾਬੀ ਪਰਵਾਸੀ ਭਾਈਚਾਰੇ ਦਾ ਇਤਿਹਾਸ, ਭਾਸ਼ਾ ਦੀ ਸੰਭਾਲ ਅਤੇ ਸਿੱਖ ਭਾਈਚਾਰੇ ਦੇ ਯੋਗਦਾਨ ਵਰਗੇ ਵਿਸ਼ਿਆਂ ’ਤੇ ਖੋਜ ਦੇ ਮੌਕੇ ਸ਼ਾਮਲ ਹੋ ਸਕਦੇ ਹਨ।"

"ਇਸ ਸਾਂਝ ਰਾਹੀਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਦੀਆਂ ਸੇਵਾ ਗਤੀਵਿਧੀਆਂ ਨਾਲ ਜੁੜਨ ਅਤੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿਚਕਾਰ ਸਮਝ ਵਧਾਉਣ ਦੇ ਮੌਕੇ ਵੀ ਮਿਲ ਸਕਦੇ ਹਨ।"

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now