SKIP TO MAIN CONTENT

R U Ok? Day: ਜਾਣੋ ਕਿ ਨਿੱਕੀ ਜਹੀ ਗੱਲਬਾਤ ਕਿਵੇਂ ਭਾਵਨਾਤਮਕ ਤਣਾਅ ਨਾਲ ਜੂਝ ਰਹੇ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ

cutout pics (12).png
R U OK' ਦਿਵਸ ਹਰ ਸਾਲ ਸਤੰਬਰ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ Credit: Images: Pexels, Inset: RUOk website

'R U OK' ਦਿਵਸ ਹਰ ਸਾਲ ਸਤੰਬਰ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਇੱਕ ਦੂਜੇ ਦੀ ਖੈਰ-ਖ਼ਬਰ ਪੁੱਛਣ ਅਤੇ ਖੁੱਲ੍ਹ ਕੇ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਨਾ ਹੈ, ਕਿਉਂਕਿ ਕਈ ਵਾਰ ਇੱਕ ਸਧਾਰਨ ਗੱਲਬਾਤ ਵੀ ਮਾਨਸਿਕ ਜਾਂ ਭਾਵਨਾਤਮਕ ਮੁਸ਼ਕਲਾਂ ਨਾਲ ਜੂਝ ਰਹੇ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। ਆਸਟ੍ਰੇਲੀਆਈ ਅੰਕੜਿਆਂ ਅਨੁਸਾਰ, ਹਰ ਰੋਜ਼ ਲਗਭਗ ਨੌਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ, ਜਦਕਿ ਹਰ ਸਾਲ ਕਰੀਬ 55,000 ਲੋਕ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਹਾਲਾਤਾਂ ਵਿੱਚ, ਖ਼ਾਸ ਕਰਕੇ ਉਹ ਪਰਵਾਸੀ ਜੋ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹਨ ਜਾਂ ਇਕੱਲੇਪਨ ਮਹਿਸੂਸ ਕਰਦੇ ਹਨ, ਕਿਵੇਂ ਇਹ ਯਕੀਨੀ ਬਣਾ ਸਕਦੇ ਹਨ ਕਿ ਜਦੋਂ ਕੋਈ ਪੁੱਛੇ "ਕੀ ਤੁਸੀਂ ਸੱਚਮੁੱਚ ਠੀਕ ਹੋ?", ਤਾਂ ਉਹ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਸਾਂਝੀਆਂ ਕਰ ਸਕਣ?

Published

By Shyna Kalra

Presented by Shyna Kalra

Source: SBS

Skip to podcast episode content

'R U OK' ਦਿਵਸ ਹਰ ਸਾਲ ਸਤੰਬਰ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਇੱਕ ਦੂਜੇ ਦੀ ਖੈਰ-ਖ਼ਬਰ ਪੁੱਛਣ ਅਤੇ ਖੁੱਲ੍ਹ ਕੇ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਨਾ ਹੈ, ਕਿਉਂਕਿ ਕਈ ਵਾਰ ਇੱਕ ਸਧਾਰਨ ਗੱਲਬਾਤ ਵੀ ਮਾਨਸਿਕ ਜਾਂ ਭਾਵਨਾਤਮਕ ਮੁਸ਼ਕਲਾਂ ਨਾਲ ਜੂਝ ਰਹੇ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। ਆਸਟ੍ਰੇਲੀਆਈ ਅੰਕੜਿਆਂ ਅਨੁਸਾਰ, ਹਰ ਰੋਜ਼ ਲਗਭਗ ਨੌਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ, ਜਦਕਿ ਹਰ ਸਾਲ ਕਰੀਬ 55,000 ਲੋਕ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਹਾਲਾਤਾਂ ਵਿੱਚ, ਖ਼ਾਸ ਕਰਕੇ ਉਹ ਪਰਵਾਸੀ ਜੋ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹਨ ਜਾਂ ਇਕੱਲੇਪਨ ਮਹਿਸੂਸ ਕਰਦੇ ਹਨ, ਕਿਵੇਂ ਇਹ ਯਕੀਨੀ ਬਣਾ ਸਕਦੇ ਹਨ ਕਿ ਜਦੋਂ ਕੋਈ ਪੁੱਛੇ "ਕੀ ਤੁਸੀਂ ਸੱਚਮੁੱਚ ਠੀਕ ਹੋ?", ਤਾਂ ਉਹ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਸਾਂਝੀਆਂ ਕਰ ਸਕਣ?

If you or someone you know needs support contact Lifeline 13 11 14, or Beyond Blue 1300 22 4636 or talk to a medical professional or someone you trust. 

Embrace Multicultural Mental Health supports people from culturally and linguistically diverse backgrounds.

R U OK ਇੱਕ ਰਾਸ਼ਟਰੀ ਖੁਦਕੁਸ਼ੀ ਰੋਕਥਾਮ ਚੈਰਿਟੀ ਅਤੇ ਰਜਿਸਟਰਡ ਜਨਤਕ ਸਿਹਤ ਮੁਹਿੰਮ ਹੈ ਜੋ ਲੋਕਾਂ ਨੂੰ ਜੁੜੇ ਰਹਿਣ ਅਤੇ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਦੀ ਹੈ। ਮਾਹਿਰ ਮੰਦੇ ਹਨ ਕਿ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇੱਕ ਦੂਜੇ ਲਈ ਸਮਾਂ ਕੱਢਣਾ ਬੇਹੱਦ ਮਹੱਤਵਪੂਰਨ ਸਾਬਤ ਹੋ ਸਕਦਾ ਹੈ।

R U OK ਦਾ ਮਿਸ਼ਨ ਲੋਕਾਂ ਨੂੰ ਮਾਰਗਦਰਸ਼ਨ ਕਰਨਾ ਹੈ ਕਿ ਉਨ੍ਹਾਂ ਦੀ ਦੁਨੀਆ ਵਿੱਚ ਕਿਸੇ ਅਜਿਹੇ ਵਿਅਕਤੀ ਨਾਲ ਕਦੋਂ ਅਤੇ ਕਿਵੇਂ ਗੱਲਬਾਤ ਕਰਨੀ ਹੈ ਜੋ ਸੰਘਰਸ਼ ਕਰ ਰਿਹਾ ਹੋ ਸਕਦਾ ਹੈ।

ਮਾਹਿਰ ਮੰਦੇ ਹਨ ਕਿ ਸਵਾਲ ਪੁੱਛਣਾ, ਸੰਘਰਸ਼ ਕਰ ਰਹੇ ਵਿਅਕਤੀ ਦੀ ਪਛਾਣ ਕਰਨਾ ਹੀ ਨਹੀਂ ਸਗੋਂ ਸਹੀ ਤਰੀਕੇ ਨਾਲ ਗੱਲ ਕਰਨਾ ਬੇਹੱਦ ਅਹਿਮ ਹੈ। ਇਹ ਸਹੀ ਗੱਲਬਾਤ ਕਰਨ ਦੇ ਕੀ ਤਰੀਕੇ ਹਨ ਅਤੇ ਇਨ੍ਹਾਂ ਦੀ ਲੋੜ ਕਿਉਂ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...

Disclaimer: This article's content and audio are not intended to be a substitute for professional medical advice, diagnosis, or treatment. Always seek the advice of your physician or other qualified health providers with any questions you may have regarding a medical condition.

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now