SKIP TO MAIN CONTENT

ਮਾਓਰੀ ਪਤਨੀ ਤੇ ਪੰਜਾਬੀ ਪਤੀ ਦੀ ਕਹਾਣੀ: ਨਿਊਜ਼ੀਲੈਂਡ ਵਿੱਚ ਦੋ ਸਭਿਆਚਾਰਾਂ ਦਾ ਖੂਬਸੂਰਤ ਸੁਮੇਲ

MP's 16x9  (Presentation) (13).jpg
ਮਾਓਰੀ ਪਤਨੀ ਕ੍ਰਿਸਟਲ ਅਤੇ ਉਸ ਦਾ ਪੰਜਾਬੀ ਪਤੀ: ਇੱਕ ਅਜਿਹਾ ਪਰਿਵਾਰ ਜੋ ਪਿਆਰ, ਸਤਿਕਾਰ ਅਤੇ ਸਾਂਝ ਰਾਹੀਂ ਦੋ ਸਭਿਆਚਾਰਾਂ ਨੂੰ ਇਕੱਠਾ ਜੀਅ ਰਿਹਾ ਹੈ। Credit: Parminder Singh PapaToeToe

ਨਿਊਜ਼ੀਲੈਂਡ ਵਿੱਚ ਹਾਲ ਹੀ ਦੇ ਸਮੇਂ ਦੌਰਾਨ ਮਾਓਰੀ ਅਤੇ ਪੰਜਾਬੀ ਭਾਈਚਾਰਿਆਂ ਵਿਚਕਾਰ ਉਭਰੇ ਕੁਝ ਤਣਾਅ ਦੇ ਦਰਮਿਆਨ, ਐਸ ਬੀ ਐਸ ਪੰਜਾਬੀ ਲੈ ਕੇ ਆਇਆ ਹੈ ਬਹੁ-ਸੱਭਿਆਚਾਰਕ ਸਾਂਝ ਦੀ ਇੱਕ ਪ੍ਰੇਰਣਾਦਾਇਕ ਕਹਾਣੀ। ਇਸ ਤਹਿਤ ਅਸੀਂ ਉਨ੍ਹਾਂ ਲੋਕਾਂ ਨੂੰ ਮਿਲ ਰਹੇ ਹਾਂ ਜੋ ਕੰਮ, ਕਾਰੋਬਾਰ ਅਤੇ ਰਿਸ਼ਤਿਆਂ ਰਾਹੀਂ ਵੱਖ-ਵੱਖ ਸਭਿਆਚਾਰਾਂ ਨੂੰ ਜੋੜ ਰਹੇ ਹਨ। ਮੂਲ ਰੂਪ ਤੋਂ ਮਾਓਰੀ ਭਾਈਚਾਰੇ ਨਾਲ ਸਬੰਧ ਰੱਖਦੀ ਕ੍ਰਿਸਟਲ ਅਤੇ ਉਸ ਦਾ ਪੰਜਾਬੀ ਪਤੀ, ਕੁਝ ਇਸ ਤਰ੍ਹਾਂ ਦੀ ਹੀ ਤਸਵੀਰ ਪੇਸ਼ ਕਰਦੇ ਹਨ, ਜਿਨ੍ਹਾਂ ਵਿਆਹ ਤੋਂ ਬਾਅਦ ਆਪਣੇ ਘਰ ਵਿੱਚ ਮਾਓਰੀ ਅਤੇ ਪੰਜਾਬੀ ਭਾਸ਼ਾ ਦੇ ਸਭਿਆਚਾਰ ਦਾ ਸੁੰਦਰ ਸੁਮੇਲ ਬਣਾਇਆ ਹੈ।


Published

By MP Singh

Presented by Parminder Singh PapaToeToe

Source: SBS


Skip to podcast episode content

ਨਿਊਜ਼ੀਲੈਂਡ ਵਿੱਚ ਹਾਲ ਹੀ ਦੇ ਸਮੇਂ ਦੌਰਾਨ ਮਾਓਰੀ ਅਤੇ ਪੰਜਾਬੀ ਭਾਈਚਾਰਿਆਂ ਵਿਚਕਾਰ ਉਭਰੇ ਕੁਝ ਤਣਾਅ ਦੇ ਦਰਮਿਆਨ, ਐਸ ਬੀ ਐਸ ਪੰਜਾਬੀ ਲੈ ਕੇ ਆਇਆ ਹੈ ਬਹੁ-ਸੱਭਿਆਚਾਰਕ ਸਾਂਝ ਦੀ ਇੱਕ ਪ੍ਰੇਰਣਾਦਾਇਕ ਕਹਾਣੀ। ਇਸ ਤਹਿਤ ਅਸੀਂ ਉਨ੍ਹਾਂ ਲੋਕਾਂ ਨੂੰ ਮਿਲ ਰਹੇ ਹਾਂ ਜੋ ਕੰਮ, ਕਾਰੋਬਾਰ ਅਤੇ ਰਿਸ਼ਤਿਆਂ ਰਾਹੀਂ ਵੱਖ-ਵੱਖ ਸਭਿਆਚਾਰਾਂ ਨੂੰ ਜੋੜ ਰਹੇ ਹਨ। ਮੂਲ ਰੂਪ ਤੋਂ ਮਾਓਰੀ ਭਾਈਚਾਰੇ ਨਾਲ ਸਬੰਧ ਰੱਖਦੀ ਕ੍ਰਿਸਟਲ ਅਤੇ ਉਸ ਦਾ ਪੰਜਾਬੀ ਪਤੀ, ਕੁਝ ਇਸ ਤਰ੍ਹਾਂ ਦੀ ਹੀ ਤਸਵੀਰ ਪੇਸ਼ ਕਰਦੇ ਹਨ, ਜਿਨ੍ਹਾਂ ਵਿਆਹ ਤੋਂ ਬਾਅਦ ਆਪਣੇ ਘਰ ਵਿੱਚ ਮਾਓਰੀ ਅਤੇ ਪੰਜਾਬੀ ਭਾਸ਼ਾ ਦੇ ਸਭਿਆਚਾਰ ਦਾ ਸੁੰਦਰ ਸੁਮੇਲ ਬਣਾਇਆ ਹੈ।


ਨਿਊਜ਼ੀਲੈਂਡ ਨੂੰ ਅਕਸਰ ਦੁਨੀਆ ਦੇ ਸਭ ਤੋਂ ਵੱਧ ਬਹੁ-ਸੱਭਿਆਚਾਰਕ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਮਾਓਰੀ ਲੋਕ ਦੇਸ਼ ਦੇ ਮੂਲ ਵਾਸੀ ਹਨ ਅਤੇ ਯੂਰਪੀ ਪ੍ਰਭਾਵ ਤੋਂ ਇਲਾਵਾ ਦੁਨੀਆ ਭਰ ਤੋਂ ਆਏ ਪ੍ਰਵਾਸੀ ਵੀ ਇਸ ਸਮਾਜ ਦਾ ਅਹਿਮ ਹਿੱਸਾ ਹਨ। ਅੱਜ ਨਿਊਜ਼ੀਲੈਂਡ ਵਿੱਚ 223 ਤੋਂ ਵੱਧ ਵੱਖ-ਵੱਖ ਭਾਈਚਾਰੇ ਰਹਿੰਦੇ ਹਨ, ਜੋ ਇਸ ਦੇਸ਼ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ।

ਇਸੇ ਵਿਭਿੰਨਤਾ ਦੀ ਇੱਕ ਖੂਬਸੂਰਤ ਤਸਵੀਰ ਹੈ ਕ੍ਰਿਸਟਲ ਅਤੇ ਉਸ ਦੇ ਪਰਿਵਾਰ ਦੀ ਕਹਾਣੀ।

ਮਾਓਰੀ ਪਰਿਵਾਰ ਵਿੱਚ ਜਨਮੀ ਅਤੇ ਨਿਊਜ਼ੀਲੈਂਡ ਵਿੱਚ ਪਲੀ ਕ੍ਰਿਸਟਲ ਨੇ ਇੱਕ ਪੰਜਾਬੀ ਨੌਜਵਾਨ ਨਾਲ ਵਿਆਹ ਕੀਤਾ। ਅੱਜ ਉਹ ਆਪਣੀ ਦੋ ਸਾਲ ਦੀ ਧੀ ਨੂੰ ਦੋਵੇਂ ਸਭਿਆਚਾਰਾਂ ਦੀ ਵਿਰਾਸਤ ਨਾਲ ਪਾਲ ਰਹੀ ਹੈ ਜਿੱਥੇ ਘਰ ਵਿੱਚ ਮਾਓਰੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਗੂੰਜਦੀਆਂ ਹਨ।

ਕ੍ਰਿਸਟਲ ਦੱਸਦੀ ਹੈ ਕਿ ਉਸ ਨੇ ਆਪਣੀ ਧੀ ਨੂੰ ਦੋਵੇਂ ਸਭਿਆਚਾਰਾਂ ਨਾਲ ਜੋੜਨ ਦੀ ਸ਼ੁਰੂਆਤ ਉਸ ਦੇ ਜਨਮ ਤੋਂ ਪਹਿਲਾਂ ਹੀ ਕਰ ਦਿੱਤੀ ਸੀ। ਉਸ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਆਪਣੀ ਪਛਾਣ ਅਤੇ ਵਿਰਾਸਤ ਨਾਲ ਜੋੜਨ ਲਈ ਛੋਟੀ ਉਮਰ ਤੋਂ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਕ੍ਰਿਸਟਲ ਕਹਿੰਦੀ ਹੈ, ਜੇ ਤੁਸੀਂ ਆਪਣੇ ਬੱਚਿਆਂ ਨੂੰ ਆਪਣਾ ਸਭਿਆਚਾਰ ਸਿਖਾਉਣਾ ਚਾਹੁੰਦੇ ਹੋ, ਤਾਂ ਇਸ ਦੀ ਸ਼ੁਰੂਆਤ ਬਹੁਤ ਛੋਟੀ ਉਮਰ ਤੋਂ ਕਰਨੀ ਚਾਹੀਦੀ ਹੈ।”

ਉਨ੍ਹਾਂ ਦੇ ਘਰ ਵਿੱਚ ਰੋਜ਼ਾਨਾ ਗੱਲਬਾਤ ਦੌਰਾਨ ਪੰਜਾਬੀ ਅਤੇ ਮਾਓਰੀ ਦੋਵੇਂ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ। ਕ੍ਰਿਸਟਲ ਲਈ ਸਭਿਆਚਾਰ ਸਿਰਫ਼ ਇੱਕ ਵਿਰਾਸਤ ਨਹੀਂ, ਸਗੋਂ ਇੱਕ ਮਾਣ ਵਾਲੀ ਪਛਾਣ ਹੈ, ਜਿਸ ਨੂੰ ਹੋਰ ਸਭਿਆਚਾਰਾਂ ਦਾ ਸਤਿਕਾਰ ਕਰਦੇ ਹੋਏ ਮਨਾਇਆ ਜਾਣਾ ਚਾਹੀਦਾ ਹੈ।

ਉਹ ਮੰਨਦੀ ਹੈ ਕਿ ਇੱਕ ਸਿਹਤਮੰਦ ਬਹੁ-ਸੱਭਿਆਚਾਰਕ ਸਮਾਜ ਬਣਾਉਣ ਦੀ ਜ਼ਿੰਮੇਵਾਰੀ ਹਰ ਵਿਅਕਤੀ ਦੀ ਹੈ।

ਅਸੀਂ ਖੁੱਦ ਜ਼ਿੰਮੇਵਾਰ ਹਾਂ ਕਿ ਅਸੀਂ ਆਪਣੇ ਆਲੇ-ਦੁਆਲੇ ਬਹੁ-ਸੱਭਿਆਚਾਰਕਤਾ ਲਈ ਇੱਕ ਚੰਗਾ ਮਾਹੌਲ ਤਿਆਰ ਕਰੀਏ।
Krystal

ਕ੍ਰਿਸਟਲ ਦੇ ਅਨੁਸਾਰ, ਮਾਓਰੀ ਅਤੇ ਪੰਜਾਬੀ ਸਭਿਆਚਾਰਾਂ ਵਿੱਚ ਕਈ ਸਮਾਨਤਾਵਾਂ ਹਨ। ਦੋਵੇਂ ਸਭਿਆਚਾਰ ਪਰਿਵਾਰਕ ਰਿਸ਼ਤਿਆਂ, ਵੱਡਿਆਂ ਦੇ ਸਤਿਕਾਰ, ਮਹਿਮਾਨ ਨਿਵਾਜ਼ੀ, ਸਾਂਝ ਅਤੇ ਦੂਜਿਆਂ ਦੀ ਪਰਵਾਹ ਨੂੰ ਬਹੁਤ ਮਹੱਤਵ ਦਿੰਦੇ ਹਨ।

ਕ੍ਰਿਸਟਲ ਦੱਸਦੀ ਹੈ ਕਿ ਉਸ ਦਾ ਪਹਿਲੀ ਵਾਰ ਗੁਰੂਘਰ ਜਾਣ ਦਾ ਤਜਰਬਾ ਵੀ ਯਾਦਗਾਰ ਰਿਹਾ। ਸ਼ੁਰੂ ਵਿੱਚ ਉਹ ਥੋੜ੍ਹੀ ਘਬਰਾਈ ਹੋਈ ਸੀ ਕਿਉਂਕਿ ਉਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਨਾ ਚਾਹੁੰਦੀ ਸੀ ਪਰ ਗੁਰਦੁਆਰੇ ਵਿੱਚ ਮਿਲੇ ਪਿਆਰ, ਸਤਿਕਾਰ ਅਤੇ ਆਪਣੇਪਣ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ।

WhatsApp Image 2026-06-25 at 4.36.45 PM (1).jpeg
ਕਰਿਸਟਲ ਆਪਣੇ ਮਾਓਰੀ ਲਿਬਾਸ ਵਿੱਚ। Credit: Parminder Singh

ਉਹ ਖਾਸ ਤੌਰ ’ਤੇ ਸੇਵਾ ਅਤੇ ਲੰਗਰ ਦੀ ਪ੍ਰਥਾ ਤੋਂ ਪ੍ਰੇਰਿਤ ਹੋਈ, ਜਿੱਥੇ ਬਿਨਾਂ ਕਿਸੇ ਭੇਦਭਾਵ ਦੇ ਹਰ ਵਿਅਕਤੀ ਦਾ ਸਵਾਗਤ ਕੀਤਾ ਜਾਂਦਾ ਹੈ।

ਕ੍ਰਿਸਟਲ ਦਾ ਸੁਨੇਹਾ ਸਪੱਸ਼ਟ ਹੈ ਕਿ ਆਪਣੀ ਸਭਿਆਚਾਰਕ ਪਛਾਣ ਨਾਲ ਪਿਆਰ ਕਰੋ, ਪਰ ਦੂਜਿਆਂ ਦੀ ਵਿਰਾਸਤ ਨੂੰ ਵੀ ਬਰਾਬਰ ਸਤਿਕਾਰ ਦਿਓ।

ਵੱਖਰਾਪਣ ਦੂਰੀਆਂ ਨਹੀਂ ਬਣਾਉਂਦਾ, ਸਗੋਂ ਜੇਕਰ ਇਸ ਨੂੰ ਪਿਆਰ ਅਤੇ ਸਮਝ ਨਾਲ ਅਪਣਾਇਆ ਜਾਵੇ ਤਾਂ ਇਹ ਸਮਾਜ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।
Krystal

ਕ੍ਰਿਸਟਲ ਕਹਿੰਦੀ ਹੈ, “ਜਿੰਨਾ ਪਿਆਰ ਅਤੇ ਮਾਣ ਤੁਹਾਨੂੰ ਆਪਣੇ ਸਭਿਆਚਾਰ ਨਾਲ ਹੈ, ਓਨਾ ਹੀ ਪਿਆਰ ਦੂਜੇ ਲੋਕਾਂ ਨੂੰ ਆਪਣੇ ਸਭਿਆਚਾਰ ਨਾਲ ਵੀ ਹੋਣਾ ਚਾਹੀਦਾ ਹੈ। ਹਰ ਸਭਿਆਚਾਰ ਦਾ ਬਰਾਬਰ ਸਤਿਕਾਰ ਕਰੋ।”

ਉਸ ਦਾ ਮੰਨਣਾ ਹੈ ਕਿ ਵੱਖ-ਵੱਖ ਸਭਿਆਚਾਰਾਂ ਨੂੰ ਸਮਝਣ ਲਈ ਜਿਗਿਆਸਾ, ਖੁੱਲ੍ਹੀ ਸੋਚ ਅਤੇ ਸਤਿਕਾਰ ਸਭ ਤੋਂ ਜ਼ਰੂਰੀ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now