ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦਾ ਅਦਾਰਾ ਯਾਤਰੀਆਂ ਦੀ ਸਿਹਤ-ਜਾਣਕਾਰੀ ਮੁੱਹਈਆ ਕਰਾਉਣ ਲਈ ਇੱਕ ਡਿਜੀਟਲ ਟਰੈਵਲ ਪਾਸ ਦੀ ਅਜ਼ਮਾਇਸ਼ ਸ਼ੁਰੂ ਕਰ ਰਿਹਾ ਹੈ।
ਏਅਰ ਨਿਊਜ਼ੀਲੈਂਡ ਦੇ ਮੁੱਖ ਡਿਜੀਟਲ ਅਧਿਕਾਰੀ ਜੈਨੀਫਰ ਸੇਪੁਲ ਨੇ ਕਿਹਾ ਕਿ, “ਯਾਤਰੀ ਆਪਣੀ ਸਿਹਤ ਜਾਣਕਾਰੀ ਨੂੰ ਇਸ ਡਿਜੀਟਲ ਹੈਲਥ ਸਰਟੀਫਿਕੇਟ ਰਾਹੀਂ ਆਸਾਨ ਅਤੇ ਸੁਰੱਖਿਅਤ ਢੰਗ ਨਾਲ ਏਅਰਲਾਈਨਾਂ ਨਾਲ ਸਾਂਝਾ ਕਰ ਸਕਣਗੇ। "
"ਟੀਕਾਕਰਨ ਪਾਸਪੋਰਟ" ਕਹੇ ਜਾਣ ਵਾਲ਼ੇ ਇਸ ਡਿਜਿਟਲ ਦਸਤਾਵੇਜ਼ ਦਾ ਭਵਿੱਖ ਵਿੱਚ ਯਾਤਰਾ ਲਈ ਯੋਜਨਾਬੱਧ ਕੀਤੇ ਜਾ ਰਹੇ ਲੋੜ੍ਹੀਂਦੇ ਅਤੇ ਅਹਿਮ ਦਸਤਾਵੇਜ਼ਾ ਸਬੰਧੀ ਨੀਤੀ ਬਦਲਾਵਾਂ ਵਿੱਚ ਇੱਕ ਅਹਿਮ ਕਦਮ ਹੈ।
ਪ੍ਰਸਤਾਵਿਤ ਯੋਜਨਾ ਦੀ ਅਜ਼ਮਾਇਸ਼ ਅੰਤਰਰਾਸ਼ਟਰੀ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੁਆਰਾ ਵਿਕਸਤ ਕੀਤੀ ਐਪ ਰਾਹੀਂ ਕੀਤੀ ਜਾਵੇਗੀ ਅਤੇ ਇਤੀਹਾਦ ਅਤੇ ਅਮੀਰਾਤ ਸਣੇ ਹੋਰ ਕਈ ਏਅਰਲਾਇੰਨਾ ਨੇ ਪਹਿਲਾਂ ਹੀ ਇਸ ਅਜ਼ਮਾਇਸ਼ ਵਿੱਚ ਭਾਗ ਲੈਣ ਦਾ ਫ਼ੈਸਲਾ ਕਰ ਲਿਆ ਹੈ।
ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨਿਕ ਕੈਰੀਨ ਨੇ ਕਿਹਾ ਕਿ ਵਿਸ਼ਵਵਿਆਪੀ ਟੀਕਾਕਰਣ ਦੇ ਚਲਦਿਆਂ ਇਹ ਐਪ ਅੰਤਰਰਾਸ਼ਟਰੀ ਯਾਤਰਾ ਨੂੰ ਮੁੜ ਸ਼ੁਰੂ ਕਰਨ ਲਈ ਇੱਕ ਅਹਿਮ ਕਦਮ ਹੈ।
ਏਅਰ ਨਿਊਜ਼ੀਲੈਂਡ ਨੇ ਆਕਲੈਂਡ ਅਤੇ ਸਿਡਨੀ ਦਰਮਿਆਨ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ਰਾਹੀਂ ਇਸ ਅਜ਼ਮਾਇਸ਼ ਨੂੰ ਸ਼ੁਰੂ ਕਰਨਾ ਹੈ।
ਫੇਸਬੁੱਕ ਨੇ ਖ਼ਬਰਾਂ ਦੇ ਪਸਾਰ ਨੂੰ ਰੋਕ ਦਿੱਤਾ ਹੈ। ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।