SKIP TO MAIN CONTENT

ਸਿਡਨੀ ਦੇ 47-ਸਾਲਾ ਵਿਅਕਤੀ ਦੀ ਭਾਰਤ ਵਿੱਚ ਕੋਵਿਡ-19 ਕਰਕੇ ਮੌਤ

ਸਿਡਨੀ ਵਿੱਚ ਸੋਲਰ ਉਦਯੋਗ ਦੀ ਨਾਮਵਰ ਸ਼ਖਸੀਅਤ ਗੋਵਿੰਦ ਕਾਂਤ ਦੀ ਭਾਰਤ ਵਿੱਚ ਕਰੋਨਾਵਾਇਰਸ ਨਾਲ਼ ਮੌਤ ਹੋ ਗਈ ਹੈ।

Govid Kant, an assistant director for energy company Trina Solar in Australia, had returned to India for family reasons.
Govid Kant, an assistant director for energy company Trina Solar in Australia, had returned to India for family reasons. Source: Supplied/Trina Solar.

2 min read

Published

Updated

By Ravdeep Singh


Skip to article content

ਆਸਟ੍ਰੇਲੀਆ ਵਿੱਚ ਇੱਕ ਸੋਲਰ ਊਰਜਾ ਕੰਪਨੀ ਟਰਿਨਾ ਸੋਲਰ ਵਿੱਚ ਸਹਾਇਕ ਡਾਇਰੈਕਟਰ ਵਜੋਂ ਕੰਮ ਕਰਦੇ, ਦੋ ਧੀਆਂ ਦੇ ਪਿਤਾ, ਗੋਵਿੰਦ ਕਾਂਤ ਨੂੰ ਪਰਿਵਾਰਕ ਕਾਰਨਾਂ ਕਰਕੇ ਮਜਬੂਰੀ ਵਿੱਚ ਭਾਰਤ ਜਾਣਾ ਪਿਆ ਸੀ।

ਅਪ੍ਰੈਲ ਤੋਂ ਕਰੋਨਾਵਾਇਰਸ ਦੇ ਬਿਮਾਰੀ ਨਾਲ਼ ਸੰਘਰਸ਼ ਕਰਨ ਪਿੱਛੋਂ ਉਨ੍ਹਾਂ 16 ਮਈ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।

ਉਨ੍ਹਾਂ ਦੀ ਅਚਨਚੇਤ ਮੌਤ 'ਤੇ ਉਨ੍ਹਾਂ ਦੀ ਕੰਪਨੀ ਅਤੇ ਉਥੇ ਕੰਮ ਕਰਦੇ ਉਨ੍ਹਾਂ ਦੇ ਸਾਥੀਆਂ ਨੇ ਇਸ ਨੂੰ ਇੱਕ ਬਹੁਤ ਦੁਖਦ ਘਟਨਾ ਦੱਸਿਆ ਹੈ।

ਸ਼੍ਰੀ ਕਾਂਤ ਦੀ ਮੌਤ ਤੋਂ ਪਹਿਲਾਂ ਵੀ ਇੱਕ ਆਸਟ੍ਰੇਲੀਅਨ ਸਥਾਈ ਨਿਵਾਸੀ ਭਾਰਤ ਵਿੱਚ ਕੋਵਿਡ-19 ਕਾਰਨਾਂ ਕਰਕੇ ਆਪਣੀ ਜਾਨ ਗਵਾ ਬੈਠਾ ਸੀ।

ਸਿਡਨੀ ਦੀ ਸੋਨਾਲੀ ਰਲਹਾਨ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ 5 ਮਈ ਨੂੰ ਨਵੀਂ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਹੋਈ।

ਉਨ੍ਹਾਂ ਦੇ ਪਿਤਾ 10 ਸਾਲ ਪਹਿਲਾਂ ਆਸਟ੍ਰੇਲੀਆ ਦੇ ਸਥਾਈ ਵਸਨੀਕ ਬਣ ਗਏ ਸੀ ਅਤੇ ਉਨ੍ਹਾਂ ਨੂੰ ਅਕਸਰ ਨਵੀਂ ਦਿੱਲੀ ਵਾਪਸ ਜਾਣਾ ਪੈਂਦਾ ਸੀ ਜਿੱਥੇ ਉਹ ਇੱਕ ਹੋਟਲ ਚਲਾਉਂਦੇ ਸਨ।

ਸੋਨਾਲੀ ਰਲਹਨ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਪਿਛਲੇ ਸਾਲ ਦੇ ਅਖੀਰ ਵਿੱਚ ਭਾਰਤ ਗਏ ਸਨ ਅਤੇ ਉਦੋਂ ਤੋਂ ਹੀ ਦੋਵੇਂ ਵਾਪਸ ਆਉਣ ਲਈ ਉਡਾਣਾਂ ਬੁੱਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਉਸਨੇ ਆਪਣੇ ਪਹਿਲੇ ਪਿਤਾ ਦੀ ਮੌਤ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਇੱਕ ਆਸਟ੍ਰੇਲੀਅਨ ਨਾਗਰਿਕ ਕਹਾਉਣ ‘ਤੇ 'ਸ਼ਰਮ ਆਉਂਦੀ' ਹੈ ਕਿਉਂਕਿ ਆਸਟ੍ਰੇਲੀਅਨ ਸਰਕਾਰ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਭਾਰਤ ਵਿੱਚ ਨਿਆਸਰੇ ਛੱਡ ਦਿੱਤਾ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now