ਵਿਕਟੋਰੀਅਨ ਸਰਕਾਰ ਦਾ ਕਹਿਣਾ ਹੈ ਕਿ ਹਰ ਫਰੰਟਲਾਈਨ ਹੋਟਲ ਕੁਆਰੰਟੀਨ ਵਰਕਰ ਨੂੰ ਇਸ ਹਫ਼ਤੇ ਮੈਲਬਰਨ ਲਈ ਅੰਤਰਰਾਸ਼ਟਰੀ ਉਡਾਣਾਂ ਦੇ ਮੁੜ ਚਾਲੂ ਹੋਣ ਤੋਂ ਪਹਿਲਾਂ ਲਾਜ਼ਮੀ ਤੋਰ 'ਤੇ ਕਰੋਨਾਵਾਇਰਸ ਵੈਕਸੀਨੇਸ਼ਨ ਦਾ ਟੀਕਾ ਲਗਾਇਆ ਜਾਵੇਗਾ।
ਮੰਤਰੀ ਜੈਸਿੰਟਾ ਐਲਨ ਨੇ ਕਿਹਾ ਕਿ,"ਹੋਟਲ ਕੁਆਰੰਟੀਨ ਵਰਕਰਾਂ ਦੀ ਬਹੁਗਿਣਤੀ ਨੂੰ ਪਹਿਲਾਂ ਹੀ ਕਰੋਨਾਵਾਇਰਸ ਵੈਕਸੀਨੇਸ਼ਨ ਲਗਾਈ ਜਾ ਚੁੱਕੀ ਹੈ ਅਤੇ ਹੋਟਲ ਕੁਆਰੰਟੀਨ ਵਿੱਚ ਰੋਜ਼ਗਾਰ ਕਾਇਮ ਰੱਖਣ ਲਈ ਇਹ ਇੱਕ ਲਾਜ਼ਮੀ ਸ਼ਰਤ ਹੈ। "
ਵਿਕਟੋਰੀਆ ਵਿੱਚ ਹੁਣ ਤੱਕ 116,677 ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਜਾ ਚੁੱਕੀ ਹੈ ਅਤੇ ਬੀਤੇ ਐਤਵਾਰ ਵੀ 443 ਲੋਕਾਂ ਨੇ ਇਹ ਵੈਕਸੀਨੇਸ਼ਨ ਲਗਵਾਈ।
ਵੈਕਸੀਨੇਸ਼ਨ ਪ੍ਰਦਾਨ ਕਰਣ ਲਈ ਈਸਟਰ ਦੇ ਲੰਬੇ ਹਫਤੇ ਵੀ ਵੈਕਸੀਨੇਸ਼ਨ ਕੇਂਦਰ ਖੁਲ੍ਹੇ ਰਹੇ।
ਵਿਕਟੋਰੀਆ ਵਿੱਚ ਲਗਾਤਾਰ 38ਵੇਂ ਦਿਨ ਤੋਂ ਕੋਈ ਕੋਵਿਡ-19 ਕੇਸ ਸਾਹਮਣੇ ਨਹੀਂ ਆਇਆ ਹੈ।
ਆਉਂਦੇ ਵੀਰਵਾਰ ਤੀਜੀ ਵਾਰ ਵਿਕਟੋਰੀਆ ਦੀ ਹੋਟਲ ਕੁਆਰੰਟੀਨ ਸਕੀਮ ਨੂੰ ਪਿਛਲੀ ਵਾਰ ਨਾਲੋਂ ਹੋਰ ਸੁਧਾਰਾਂ ਦੇ ਨਾਲ਼ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।