SKIP TO MAIN CONTENT

ਆਮ ਆਦਮੀ ਪਾਰਟੀ ਪੰਜਾਬ ਵਿੱਚ ਲੱਗੀ ਅਸਤੀਫਿਆਂ ਦੀ ਝੜੀ

ਪੰਜਾਬ ਵਿੱਚ ਇੱਕ ਤੀਜਾ ਸਿਆਸੀ ਬਦਲ ਬਣਕੇ ਉੱਭਰੀ ਆਮ ਆਦਮੀ ਪਾਰਟੀ ਵਿੱਚ ਕੁੱਝ ਆਗੂਆਂ ਦੇ 'ਵਿਦਰੋਹ' ਦੇ ਚਲਦਿਆਂ ਸੰਕਟ ਦੇ ਹਾਲਾਤ ਬਣ ਗਏ ਹਨ।

AAP
AAP state co-convener Dr Balbir Singh (middle) with the party chief Arvind Kejriwal. Source: Facebook

2 min read

Published

Updated

By ਐਸ ਬੀ ਐਸ ਪੰਜਾਬੀ


Skip to article content

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਸੋਲਾਂ ਅਸਤੀਫਿਆਂ ਕਾਰਨ ਸੂਬੇ ਦੇ ਪਾਰਟੀ ਸਹਿ-ਮੁਖੀ ਡਾਕਟਰ ਬਲਬੀਰ ਸਿੰਘ ਖਿਲਾਫ ਵਿਦਰੋਹ ਜਿਹੇ ਹਾਲਤ ਬਣ ਗਏ ਹਨ। ਦਾ ਟ੍ਰਿਬਿਊਨ ਅਖਬਾਰ ਦੀ ਖਬਰ ਮੁਤਾਬਿਕ, ਪਾਰਟੀ ਦੇ ਪੰਜ ਜ਼ਿਲਾ ਪ੍ਰਧਾਨ, ਛੇ ਹਲਕਾ ਮੁਖੀ ਅਤੇ ਦੋ ਜਨਰਲ ਸਕੱਤਰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ।

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖੈਰਾ ਦੇ ਪੱਖ ਦੇ ਸਮਝੇ ਜਾਂਦੇ ਪਾਰਟੀ ਦੇ ਇਹਨਾਂ ਅਧਿਕਾਰੀਆਂ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਅਸਤੀਫਿਆਂ ਪਿੱਛੇ ਡਾਕਟਰ ਬਲਬੀਰ ਸਿੰਘ ਵੱਲੋਂ ਪਿਛਲੇ ਦਿਨੀ ਪਾਰਟੀ ਦੇ ਅਹੁਦੇਦਾਰਾਂ ਨੂੰ ਹਟਾਉਣ ਵਿੱਚ ਓਹਨਾ ਦੇ " ਤਾਨਾਸ਼ਾਹੀ ਵਤੀਰੇ" ਨੂੰ ਜਿੰਮੇਦਾਰ ਦੱਸਿਆ ਹੈ।

ਪਟਿਆਲਾ ਦਿਹਾਤੀ ਤੋਂ ਵਿਧਾਨ ਸਭਾ ਚੋਣ ਹਰ ਚੁੱਕੇ ਕਰਨਵੀਰ ਸਿੰਘ ਟਿਵਾਣਾ ਨੇ ਦਾ ਟ੍ਰਿਬਿਊਨ ਅਖਬਾਰ ਨੂੰ ਦੱਸਿਆ ਕਿ ਡਾਕਟਰ ਬਲਬੀਰ ਸਿੰਘ ਮਨਮਰਜ਼ੀ ਮੁਤਾਬਿਕ ਪਾਰਟੀ ਦੇ ਅਹੁਦੇਦਾਰ ਥਾਪ ਰਹੇ ਸਨ। ਓਹਨਾ ਇਹ ਵੀ ਕਿਹਾ ਕਿ ਸੁਖਪਾਲ ਖੈਰਾ ਖਿਲਾਫ ਜਨਤਕ ਤੌਰ ਤੇ ਬਿਆਨ ਦੇ ਕੇ ਉਹਨਾਂ ਪਾਰਟੀ ਨੂੰ ਢਾਅ ਲਈ ਹੈ।

ਬੀਤੇ ਦਿਨੀ ਸੁਖਪਾਲ ਖੈਰਾ ਵੱਲੋਂ ਰੈਫਰੰਡਮ 2020 ਦੇ ਬਾਰੇ ਦਿੱਤੇ ਬਿਆਨ ਤੋਂ ਪੈਦਾ ਹੋਏ ਵਿਵਾਦ ਵਿੱਚ ਡਾਕਟਰ ਸਿੰਘ ਨੇ ਖੈਰਾ ਖਿਲਾਫ ਪਾਰਟੀ ਵੱਲੋਂ ਕਾਰਵਾਈ ਦੀ ਗੱਲ ਕਹੀ ਸੀ।

ਪਟਿਆਲਾ ਦਿਹਾਤੀ ਦੇ ਮੁਖੀ ਗਿਆਨ ਸਿੰਘ ਜੋ ਕਿ ਪਾਰਟੀ ਦੇ ਨਾਲ ਮੁੱਢ ਤੋਂ ਹੀ ਜੁੜੇ ਦੱਸੇ ਜਾਂਦੇ ਹਨ ਨੂੰ ਓਹਦੇ ਤੋਂ ਲੰਭੇ ਕਰਨ ਕਰਕੇ ਮਾਮਲਾ ਹੋਰ ਵਿਗੜ ਗਿਆ। ਜਿਸ ਉਪਰੰਤ ਇਹਨਾਂ 'ਬਾਗੀ' ਹੋਏ ਲੀਡਰਾਂ ਨੇ ਪਾਰਟੀ ਦੀ ਹਾਈਕਮਾਨ ਤੱਕ ਪਹੁੰਚ ਕੀਤੀ ਹੈ।

ਪਾਰਟੀ ਦੀ ਸੂਬਾ ਪ੍ਰਧਾਨ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਓਹਨਾ ਨੂੰ ਕਿਸੇ ਆਹੁਦੇਦਾਰ ਦਾ ਅਸਤੀਫਾ ਨਹੀਂ ਮਿਲਿਆ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now