SKIP TO MAIN CONTENT

ਆਸਟ੍ਰੇਲੀਆ ਨੇ ਨਰਸਾਂ ਲਈ ਕੰਪਿਊਟਰ-ਅਧਾਰਿਤ ਨਵੇਂ ਅੰਗਰੇਜ਼ੀ ਟੈਸਟਾਂ ਨੂੰ ਸਵੀਕਾਰ ਕਰਨਾ ਕੀਤਾ ਸ਼ੁਰੂ

ਬਾਹਰਲੇ ਮੁਲਕਾਂ ਤੋਂ ਸਿਹਤ ਪੇਸ਼ੇਵਰਾਂ ਦੀ ਰਜਿਸਟ੍ਰੇਸ਼ਨ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਆਸਟ੍ਰੇਲੀਅਨ ਸਰਕਾਰ ਵਲੋਂ ਘੋਸ਼ਣਾ ਕੀਤੀ ਗਈ ਹੈ ਕਿ ਉਹ ਅਸਥਾਈ ਤੌਰ 'ਤੇ ਕੰਪਿਊਟਰ-ਅਧਾਰਤ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ ਨੂੰ ਸਵੀਕਾਰ ਕਰੇਗੀ।

Australia resumes the delayed registration process of overseas nurses
Source: Getty Images/AJ_Watt

2 min read

Published

Updated

By Ravdeep Singh, Deeju Sivadas


Skip to article content

ਬਾਰਡਰ ਬੰਦ ਹੋਣ ਕਾਰਨ ਅੰਗਰੇਜ਼ੀ ਭਾਸ਼ਾ ਦੇ ਟੈਸਟ ਦੇਣ ਦੀ ਪ੍ਰਕਿਰਿਆ ਵਿੱਚ ਹੋ ਰਹੀ ਦੇਰ ਕਾਰਣ ਕਾਫ਼ੀ ਨਰਸਾਂ ਨੇ ਮਾਯੂਸ ਹੋ ਕੇ ਆਸਟ੍ਰੇਲੀਆ ਆਉਣ ਦੀ ਬਜਾਏ ਹੋਰ ਮੁਲਕਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼ੀ ਸਿਹਤ ਪੇਸ਼ੇਵਰਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਆਸਟ੍ਰੇਲੀਆ ਦੇ ਨਰਸਿੰਗ ਅਤੇ ਮਿਡਵਾਈਫ਼ਰੀ ਬੋਰਡ ਨੇ ਅਸਥਾਈ ਤੌਰ 'ਤੇ ਕੰਪਿਊਟਰ-ਆਧਾਰਿਤ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ।

ਸਿਹਤ ਰੈਗੂਲੇਟਰੀ ਬੋਰਡਾਂ ਵਲੋਂ ਘੋਸ਼ਣਾ ਕੀਤੀ ਗਈ ਹੈ ਕਿ ਰਜਿਸਟ੍ਰੇਸ਼ਨ ਪ੍ਰਕ੍ਰਿਆ ਪੂਰੀ ਕਰਣ ਲਈ ਕੰਪਿਊਟਰ-ਅਧਾਰਤ ਆਕੂਪੇਸ਼ਨਲ ਇੰਗਲਿਸ਼ ਟੈਸਟ (ਓ ਈ ਟੀ), ਓ ਈ ਟੀ@ਹੋਮ ਟੈਸਟ ਅਤੇ ਟੋਓਈਫ਼ਲ ਆਈ ਬੀ ਟੀ @ਹੋਮ ਐਡੀਸ਼ਨ ਟੈਸਟ ਸਵੀਕਾਰ ਕੀਤੇ ਜਾਣਗੇ।

ਇਹ ਬਦਲਾਅ 21 ਫਰਵਰੀ ਤੋਂ ਲਾਗੂ ਹੋ ਚੁੱਕੇ ਹਨ।

ਆਸਟ੍ਰੇਲੀਅਨ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ ਨੇ ਸੂਚਿਤ ਕੀਤਾ ਹੈ ਕਿ ਓ ਈ ਟੀ ਟੈਸਟ 21 ਫਰਵਰੀ 2023 ਤੱਕ ਪ੍ਰਾਪਤ ਹੋਈਆਂ ਅਰਜ਼ੀਆਂ ਲਈ ਸਵੀਕਾਰ ਕੀਤੇ ਜਾਣਗੇ ਅਤੇ ਟੋਓਈਫ਼ਲ ਆਈ ਬੀ ਟੀ @ਹੋਮ ਟੈਸਟ ਇਸ ਸਾਲ 1 ਜੂਨ ਤੱਕ ਸਵੀਕਾਰ ਕੀਤੇ ਜਾਣਗੇ।

ਯੂਕੇ ਨੇ ਪਹਿਲਾਂ ਹੀ 2021 ਦੇ ਮੱਧ ਤੋਂ ਨਰਸਾਂ ਦੀ ਰਜਿਸਟ੍ਰੇਸ਼ਨ ਲਈ ਕੰਪਿਊਟਰ ਅਧਾਰਤ ਅੰਗਰੇਜ਼ੀ ਟੈਸਟਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now