ਰੱਖੜੀ ਦੇ ਤੋਹਫੇਆਂ ਅਤੇ ਪਾਰਸਲਾਂ ਸੰਬੰਧੀ ਜ਼ਰੂਰੀ ਜਾਣਕਾਰੀ

ਰੱਖੜੀ ਦੇ ਤੋਹਫ਼ਿਆਂ ਵਿੱਚ ਬੀਜਾਂ ਜਾਂ ਸੁੱਕੇ ਫੁੱਲਾਂ ਨਾਲ ਬਣੇ ਰੱਖੜੀ ਦੇ ਧਾਗੇ, ਪੌਦੇ ਜਾਂ ਜਾਨਵਰਾਂ ਦੇ ਪਦਾਰਥਾਂ ਤੋਂ ਬਣੇ ਤੋਹਫ਼ੇ, ਦੁੱਧ ਤੋਂ ਬਣੀਆਂ ਰਵਾਇਤੀ ਮਿਠਾਈਆਂ ਜਿਵੇਂ ਕੇ ਬਰਫੀ, ਪੇੜੇ ਜਾਂ ਸੋਨ-ਪਾਪੜੀ ਨੂੰ ਆਸਟ੍ਰੇਲੀਆ ਨਹੀਂ ਭੇਜੀਆਂ ਜਾ ਸਕਦਾ। ਜੱਦ ਕੀ ਪਲਾਸਟਿਕ, ਫੈਬਰਿਕ, ਸੋਨੇ ਜਾਂ ਚਾਂਦੀ ਤੋਂ ਬਣੀਆਂ ਰੱਖੜੀਆਂ, ਸੋਨੇ ਜਾਂ ਚਾਂਦੀ ਦੇ ਸਿੱਕੇ, ਨਿੱਜੀ ਫੋਟਵਾਂ ਅਤੇ ਨਕਲੀ ਫੁੱਲਾਂ ਵਾਲਿਆਂ ਤੋਹਫਿਆਂ ਨੂੰ ਆਸਟ੍ਰੇਲੀਆ ਭੇਜਣ ਦੀ ਇਜਾਜ਼ਤ ਹੈ।

Rakhri and Indian sweets

Expecting gifts ahead of Rakhi from India? Here’s what you can and can’t mail into Australia Source: Supplied

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਤਿਉਹਾਰ ਹੈ ਰੱਖੜੀ। ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ।

ਰੱਖੜੀ ਦਾ ਤਿਉਹਾਰ ਜਦੋਂ ਆਉਂਦਾ ਹੈ ਤਾਂ ਵਿਦੇਸ਼ਾਂ ਵਿੱਚ ਦੂਰੀਆਂ ਹੰਢਾਉਂਦੇ ਭੈਣ-ਭਰਾ ਇੱਕ ਦੂਜੇ ਦੀ ਕਮੀ ਦੀ ਪੂਰਤੀ ਕਰਨ ਲਈ ਅਕਸਰ ਮਹਿੰਗੀਆਂ ਰੱਖੜੀਆਂ, ਤੋਹਫ਼ੇ ਅਤੇ ਰਵਾਇਤੀ ਭਾਰਤੀ ਮਿਠਾਈਆਂ ਇੱਕ ਦੂਜੇ ਨੂੰ ਭੇਜ ਕੇ ਅਪਣੇ ਮਨ ਦੀਆਂ ਸਦਰਾਂ ਪੂਰੀਆਂ ਕਰਦੇ ਹਨ। ਪਰ ਹੋ ਸੱਕਦਾ ਹੈ ਜਾਣੇ ਅਣਜਾਣੇ ਜੈਵ ਵਿਭਿੰਨਤਾ ਕਾਨੂੰਨਾਂ ਦੀ ਉਲੰਘਣਾ ਕਾਰਨ ਉਨ੍ਹਾਂ ਦਾ ਤੋਹਫ਼ੇ ਰੂਪੀ ਪਿਆਰ ਤੇ ਅਸੀਸਾਂ ਉਨ੍ਹਾ ਦੇ ਅਜ਼ੀਜ਼ਾਂ ਤੱਕ ਪਹੁੰਚ ਨਾ ਸਕਣ।

ਆਸਟ੍ਰੇਲੀਆਈ ਬਾਰਡਰ ਫੋਰਸ, ਦੇਸ਼ ਦੇ ਵਾਤਾਵਰਣ ਸੁਰੱਖਿਆ ਕਾਰਨਾਂ ਕਰਕੇ ਹਰ ਸਾਲ ਲਗਭਗ 80,000 ਪੱਤਰ ਅਤੇ ਪਾਰਸਲਾਂ ਨੂੰ ਰੋਕ ਦਿੰਦਾਂ ਹੈ। ਇਹ ਮਾਯੂਸੀ ਦਾ ਕਾਰਨ ਨਾ ਬਣੇ, ਤਾਂ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕੀ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਆਸਟ੍ਰੇਲੀਆ ਦੇ ਜੈਵ ਵਿਭਿੰਨਤਾ ਕਾਨੂੰਨਾਂ ਬਾਰੇ ਚਲੰਤ ਜਾਣਕਾਰੀ ਹੋਵੇ।

ਖੇਤੀਬਾੜੀ, ਪਾਣੀ ਅਤੇ ਵਾਤਾਵਰਣ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕੀ ਕੁੱਝ ਰਵਾਇਤੀ ਤੋਹਫ਼ੇ ਅਤੇ ਦੁੱਧ ਤੋਂ ਬਣਾਈਆਂ ਗਈਆਂ ਰਵਾਇਤੀ ਮਿਠਾਈਆਂ ਨੂੰ ਪਾਰਸਲ ਰਾਹੀਂ ਭੇਜਣ ਦੀ ਆਗਿਆ ਨਹੀਂ ਹੈ। ਵਿਭਾਗ ਮੁਤਾਬਕ ਇਨ੍ਹਾਂ ਤੋਂ ਕੀੜੇ ਅਤੇ ਬਿਮਾਰੀ ਦਾ ਖ਼ਤਰਾ ਵੱਧ ਸੱਕਦਾ ਹੈ।

ਜੀਵ ਸੁਰੱਖਿਆ ਖਤਰੇ ਵਾਲੀਆਂ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਵਿਭਾਗ ਵਲੋਂ ਸਖ਼ਤੀ ਨਾਲ਼ ਕੀਤਾ ਜਾਂਦਾ ਹੈ ਅਤੇ ਕੁਝ ਖਾਸ ਚੀਜ਼ਾਂ ਹੀ ਆਸਟ੍ਰੇਲੀਆ ਭੇਜੀਆਂ ਜਾ ਸਕਦੀਆਂ ਹਨ ਅਤੇ ਬਾਕੀਆਂ ਨੂੰ ਮੇਲ ਸੈਂਟਰਾਂ ਵਿਚ ਹੀ ਰੋਕ ਦਿੱਤਾ ਜਾਦਾਂ ਹੈ।

ਰੱਖੜੀ ਦੇ ਤੋਹਫ਼ਿਆਂ ਵਿੱਚ ਬੀਜਾਂ ਜਾਂ ਫੁੱਲਾਂ ਨਾਲ ਬਣੇ ਰੱਖੜੀ ਦੇ ਧਾਗੇ, ਪੌਦੇ ਜਾਂ ਜਾਨਵਰਾਂ ਦੇ ਪਦਾਰਥਾਂ ਤੋਂ ਬਣੇ ਤੋਹਫ਼ੇ, ਅਨਾਜ ਅਤੇ ਸੁੱਕੇ ਫੁੱਲਾਂ ਨੂੰ ਆਸਟ੍ਰੇਲੀਆ ਨਹੀਂ ਭੇਜੀਆਂ ਜਾ ਸਕਦਾ। ਦੁੱਧ ਤੋਂ ਬਣੀਆਂ ਰਵਾਇਤੀ ਮਿਠਾਈਆਂ ਜਿਵੇਂ ਕੇ ਬਰਫੀ, ਮਾਈਸੋਰ ਪੈਕ, ਗੁਲਾਬ ਜਾਮਨ, ਰਸਗੁੱਲੇ, ਪੇੜੇ ਜਾਂ ਸੋਨ-ਪਾਪੜੀ ਭੇਜਣ ਤੇ ਵੀ ਸਖ਼ਤ ਪਾਬੰਦੀ ਹੈ।

ਜੱਦ ਕੀ ਪਲਾਸਟਿਕ, ਫੈਬਰਿਕ, ਸੋਨੇ ਜਾਂ ਚਾਂਦੀ ਤੋਂ ਬਣੀਆਂ ਰੱਖੜੀਆਂ, ਸੋਨੇ ਜਾਂ ਚਾਂਦੀ ਦੇ ਸਿੱਕੇ, ਨਿੱਜੀ ਫੋਟਵਾਂ ਅਤੇ ਨਕਲੀ ਫੁੱਲਾਂ ਵਾਲਿਆਂ ਤੋਹਫਿਆਂ ਨੂੰ ਆਸਟ੍ਰੇਲੀਆ ਭੇਜਣ ਦੀ ਇਜਾਜ਼ਤ ਹੈ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

Share

Published

Updated

By Avneet Arora, Ravdeep Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand