ਅਸ਼ਵਨੀ ਕੁਮਾਰ ਪਿਛਲੇ ਸੱਤ ਮਹੀਨਿਆਂ ਤੋਂ ਭਾਰਤ ਵਿੱਚ ਫ਼ਸੇ ਹੋਏ ਹਣ ਅਤੇ ਵਾਪਸ ਆਸਟ੍ਰੇਲੀਆ ਆਉਣ ਲਈ ਆਪਣੀਆਂ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੇ ਹਨ।
ਮੈਲਬੌਰਨ ਵਿੱਚ ਪੰਜ ਸਾਲ ਕੰਮ ਕਰਨ ਤੋਂ ਬਾਅਦ ਸ਼੍ਰੀ ਕੁਮਾਰ ਅਪ੍ਰੈਲ ਵਿੱਚ ਵਿਆਹ ਕਰਨ ਲਈ ਬੈਂਗਲੁਰੂ ਗਏ ਪਰ ਆਸਟ੍ਰੇਲੀਆਈ ਨਾਗਰਿਕਾਂ ਲਈ ਅੰਤਰਰਾਸ਼ਟਰੀ ਯਾਤਰਾ ਮੁੜ ਸ਼ੁਰੂ ਹੋਣ ਦੇ ਬਾਵਜੂਦ ਵੀ ਸ਼੍ਰੀ ਕੁਮਾਰ ਵਾਪਸ ਨਹੀਂ ਆ ਸਕੇ ਕਿਉਂਕਿ ਉਦੋਂ ਤੱਕ ਟੀਜੀਏ ਨੇ ਉਨ੍ਹਾਂ ਵਲੋਂ ਲਗਵਾਈ ਗਈ ਕੋਵੈਕਸੀਨ ਨੂੰ ਮਾਨਤਾ ਨਹੀਂ ਦਿੱਤੀ ਸੀ।
ਹਾਲ ਵਿੱਚ ਹੀ ਆਸਟ੍ਰੇਲੀਆ ਦੇ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ) ਦੁਆਰਾ ਦੋ ਹੋਰ ਕੋਵਿਡ-19 ਟੀਕਿਆਂ, ਭਾਰਤ ਦੀ ਕੋਵੈਕਸੀਨ ਅਤੇ ਚੀਨ ਦੀ ਬੀਬੀਆਈਬੀਪੀ-ਕੋਰਵੀ, ਨੂੰ ਮਨਜ਼ੂਰੀ ਦੇਣ ਤੋਂ ਬਾਅਦ 33-ਸਾਲ ਸ਼੍ਰੀ ਕੁਮਾਰ ਅਤੇ ਵਿਦੇਸ਼ਾਂ ਵਿੱਚ ਫਸੇ ਹੋਰ ਬਹੁਤ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਲਈ ਘਰ ਵਾਪਸੀ ਦਾ ਰਾਹ ਪਦਰਾ ਹੋ ਗਿਆ ਹੈ।
ਸ਼੍ਰੀ ਕੁਮਾਰ ਦਾ ਕਹਿਣਾ ਹੈ ਕਿ ਉਹ ਨਵੰਬਰ ਵਿੱਚ ਆਪਣੀ ਮੈਲਬੌਰਨ ਵਾਪਸੀ ਨੂੰ ਲੈ ਕੇ "ਕਾਫ਼ੀ ਉਤਸ਼ਾਹਿਤ" ਹਨ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।