ਸ਼੍ਰੀ ਹਿਊਸਿਕ ਉਦਯੋਗ ਅਤੇ ਵਿਗਿਆਨ ਮੰਤਰੀ ਦਾ ਪੋਰਟਫੋਲੀਓ ਅਤੇ ਸ਼੍ਰੀਮਤੀ ਐਲੀ 'ਅਰਲੀ ਚਾਈਲਡਹੁੱਡ ਐਜੂਕੇਸ਼ਨ' ਮੰਤਰੀ ਅਤੇ ਯੁਵਾ ਮੰਤਰੀ ਦੀਆਂ ਭੂਮਿਕਾਵਾਂ ਵਿੱਚ ਹੋਣਗੇ।
ਸ਼੍ਰੀ ਹਿਊਸਿਕ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਿੱਜੀ ਸਫ਼ਲਤਾ ਹੀ ਨਹੀਂ ਬਲਕੇ ਸਾਰੇ ਆਸਟ੍ਰੇਲੀਅਨ ਮੁਸਲਮਾਨਾ ਲਈ ਵੀ ਇੱਕ ਪ੍ਰੇਰਨਾ ਹੈ ਕਿ ਉਹ ਇੱਥੇ ਆਪਣੇ ਕਿਸੇ ਵੀ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ ਅਤੇ ਹੋਰ ਖੇਤਰਾਂ ਤੋਂ ਇਲਾਵਾ ਰਾਜਨੀਤੀ ਵਿੱਚ ਵੀ ਵੱਡੇ ਪੱਧਰ 'ਤੇ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ।
ਸ਼੍ਰੀ ਹਿਊਸਿਕ ਜੋ ਚਿਫ਼ਲੀ ਦੀ ਪੱਛਮੀ ਸਿਡਨੀ ਸੀਟ ਦੀ ਨੁਮਾਇੰਦਗੀ ਕਰ ਰਹੇ ਹਨ 2010 ਵਿੱਚ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਮੁਸਲਮਾਨ ਸੀ। ਉਹ ਬੋਸਨੀਆ ਮੂਲ ਦੇ ਮੁਸਲਿਮ ਪ੍ਰਵਾਸੀ ਪਰਿਵਾਰ ਤੋਂ ਆਏ ਹਨ।
ਸ਼੍ਰੀਮਤੀ ਐਲੀ ਪੱਛਮੀ ਆਸਟ੍ਰੇਲੀਆ ਦੀ ਸੀਟ ਕੋਵਨ ਦੀ ਮੈਂਬਰ ਹਨ ਜਿਨ੍ਹਾਂ ਦਾ ਜਨਮ ਅਲੈਗਜ਼ੈਂਡਰੀਆ, ਮਿਸਰ ਵਿੱਚ ਹੋਇਆ ਸੀ। ਉਨ੍ਹਾਂ ਦੀ ਉਮਰ ਦੋ ਸਾਲਾਂ ਦੀ ਸੀ ਜਦੋਂ ਉਨ੍ਹਾਂ ਦਾ ਪਰਿਵਾਰ ਆਸਟ੍ਰੇਲੀਆ ਆਇਆ ਸੀ। ਉਨ੍ਹਾਂ ਦੇ ਪਿਤਾ ਇੱਕ ਬੱਸ ਡਰਾਈਵਰ ਸਨ।
ਦੋਵਾਂ ਮੰਤਰੀਆਂ ਵਲੋਂ ਕੁਰਾਨ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ ਗਈ।
For more details read this story in English
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
