ਨਵੀਂ ਫੈਡਰਲ ਸਰਕਾਰ ਵਿੱਚ ਲੇਬਰ ਪਾਰਟੀ ਵੱਲੋਂ ਔਰਤਾਂ ਦੀ ਮਜ਼ਬੂਤ ਪ੍ਰਤੀਨਿਧਤਾ ਨਾਲ ਅਧਿਕਾਰਿਤ ਮੰਤਰਾਲੇ ਦਾ ਐਲਾਨ ਕਰ ਦਿੱਤਾ ਹੈ।
ਤਾਨਿਆ ਪਲੀਬਰਸੇਕ, ਕੈਥਰੀਨ ਕਿੰਗ, ਕਲੇਅਰ ਓ’ਨੀਲ ਅਤੇ ਮਿਸ਼ੇਲ ਰੌਲੈਂਡ ਉਨ੍ਹਾਂ ਔਰਤਾਂ ਵਿੱਚ ਸ਼ਾਮਲ ਹਨ ਜਿੰਨ੍ਹਾਂ ਨੂੰ ਸਰਕਾਰ ਵਿੱਚ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਪੱਛਮੀ ਆਸਟ੍ਰੇਲੀਆ ਦੇ ਖੱਬੇ ਧੜੇ ਤੋਂ ਐਨੀ ਐਲੀ, ਬਚਪਨ ਦੀ ਸ਼ੁਰੂਆਤੀ ਸਿੱਖਿਆ ਪੋਰਟਫੋਲੀਓ ਦੇ ਮੰਤਰਾਲੇ ਦੀ ਕਮਾਨ ਸੰਭਾਲਣਗੇ।
Advertisement
ਕ੍ਰਿਸਟੀ ਮੈਕਬੇਨ, ਜੋ ਦੱਖਣੀ ਨਿਊ ਸਾਊਥ ਵੇਲਜ਼ ਦੀ ਈਡਨ ਮੋਨਾਰੋ ਸੀਟ ਤੋਂ ਜਿੱਤੇ ਹਨ, ਖੇਤਰੀ ਵਿਕਾਸ ਮੰਤਰੀ ਬਣ ਗਏ ਹਨ।
ਰਿਚਰਡ ਮਾਰਲਸ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਹਨ ਜਦਕਿ ਮਾਰਕ ਡ੍ਰੇਫਸ ਅਟਾਰਨੀ ਜਨਰਲ ਬਣੇ ਹਨ।
ਟੋਨੀ ਬਰਕ ਰੁਜ਼ਗਾਰ ਅਤੇ ਕਾਰਜ ਸਥਾਨ ਸਬੰਧਾਂ ਬਾਰੇ ਮੰਤਰੀ ਹੋਣਗੇ ਅਤੇ ਇਸਦੇ ਨਾਲ ਹੀ ਉਹ ਕਲਾ ਖੇਤਰ ਦਾ ਪੋਰਟਫੋਲੀਓ ਵੀ ਸੰਭਾਲਣਗੇ।
ਸੈਨੇਟ ਨੇਤਾ ਪੈਨੀ ਵੋਂਗ ਨੂੰ ਵਿਦੇਸ਼ ਮਾਮਲਿਆਂ ਦੇ ਮੰਤਰੀ ਵਜੋਂ ਸਹੁੰ ਚੁੱਕਾਈ ਗਈ ਹੈ।
ਜਿਮ ਚਾਲਮਰਜ਼ ਖ਼ਜ਼ਾਨਚੀ ਹਨ ਜਦਕਿ ਕੈਟੀ ਗੈਲਾਘਰ ਨੂੰ ਵਿੱਤ ਮੰਤਰੀ, ਮਹਿਲਾ ਮੰਤਰੀ ਅਤੇ ਲੋਕ ਸੇਵਾ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ।