SKIP TO MAIN CONTENT

ਬੈਲਾਰੈਟ ਵਿੱਚ ਭਾਰਤੀ ਰੈਸਟੋਰੈਂਟ ਦਾ ਰਸੋਈਆ ਕਤਲ ਚ ਮੁਜਰਿਮ ਕਰਾਰ

ਸ਼ੈੱਫ ਹਰੀ ਪ੍ਰਸਾਦ ਧਾਕਲ ਨੂੰ ਸਾਲ 2016 ਵਿੱਚ ਬੈਲਾਰੈਟ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ ਇੱਕ ਗਾਹਕ ਦੇ ਕਤਲ ਦਾ ਮੁਜਰਿਮ ਕਰਾਰ ਦਿੱਤਾ ਗਿਆ ਹੈ।

Ballarat curry house
Source: SBS

2 min read

Published

By SBS Punjabi

Source: SBS


Skip to article content

ਨੇਪਾਲੀ ਨਾਗਰਿਕ ਹਰੀ ਪ੍ਰਸਾਦ ਧਾਕਲ ਨੂੰ ਸਾਲ 2016 ਵਿੱਚ ਬੈਲਾਰੈਟ ਦੇ ਇੱਕ ਰੈਸਟੋਰੈਂਟ ਵਿੱਚ ਇੱਕ ਗਾਹਕ ਦੇ ਕਤਲ ਦਾ ਮੁਜਰਿਮ ਕਰਾਰ ਦਿੱਤਾ ਗਿਆ ਹੈ।

ਫੈਸਲਾ 12 ਮੇਮ੍ਬਰਾਂ ਦੀ ਇੱਕ ਜਿਊਰੀ ਵੱਲੋਂ ਵੁੱਧਵਾਰ ਨੂੰ ਬੈਲਾਰੈਟ ਸੁਪਰੀਮ ਕੋਰਟ ਵਿੱਚ ਸੁਣਾਇਆ ਗਿਆ।

ਮਾਮਲੇ ਦੀ ਸੁਣਵਾਈ ਦੌਰਾਨ ਇਸਤੇਗਾਸਾ ਵੱਲੋਂ ਦੋਸ਼ ਲਗਾਇਆ ਗਿਆ ਕਿ 51 ਸਾਲ ਦੇ ਧਾਕਲ ਨੇ ਬੈਲਾਰੈਟ ਦੇ ਭਾਰਤੀ ਰੈਸਟੋਰੈਂਟ ਵਿੱਚ ਜਿਥੇ ਉਹ ਬਤੌਰ ਸ਼ੈਫ ਕੰਮ ਕਰਦਾ ਸੀ, 38 ਸਾਲ ਦੇ ਪਾਕਿਸਤਾਨ ਵਿੱਚ ਜੰਮੇ ਅਬਦੁੱਲਾ ਸਿੱਦੀਕੀ ਨਾਲ ਭਖਵੀਂ ਬਹਿਸ ਹੋਣ ਤੇ ਉਸਨੂੰ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ।

Abdullah Siddiqui was fatally stabbed at a Ballarat restaurant in 2016
Abdullah Siddiqui was fatally stabbed at a Ballarat restaurant in 2016. Source: Facebook

ਅਦਾਲਤ ਨੂੰ ਦੱਸਿਆ ਗਿਆ ਕਿ ਘਟਨਾ ਦੇ ਸਮੇ ਮਿਸਟਰ ਸਿੱਦੀਕੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਦੋਸ਼ੀ ਨੂੰ ਗੱਲਾਂ ਕੱਢ ਰਿਹਾ ਸੀ।

ਅਦਾਲਤ ਨੂੰ ਦੱਸਿਆ ਗਿਆ ਸੀ ਕਿ ਧਾਕਲ ਘਟਨਾ ਤੋਂ ਬਾਅਦ ਆਪ ਹੀ ਪੁਲਿਸ ਸਟੇਸ਼ਨ ਚਲਾ ਗਿਆ ਅਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।

ਹਾਲਾਂਕਿ ਧਾਕਲ ਨੇ ਕਤਲ ਤੋਂ ਇਨਕਾਰ ਨਹੀਂ ਕੀਤਾ, ਪਰੰਤੂ ਉਸਨੇ ਅਦਾਲਤ ਵਿੱਚ ਆਤਮ ਰੱਖਿਆ ਦੇ ਅਧਾਰ ਤੇ ਕਤਲ ਦੇ ਜੁਰਮ ਨੂੰ ਕਬੂਲ ਕਰਨ ਤੋਂ ਇਨਕਾਰ ਕੀਤਾ।

ਉਸਦੇ ਵਕੀਲ ਨੇ ਕਿਹਾ ਕਿ ਧਾਕਲ ਨੂੰ ਡਰ ਸੀ ਕਿ ਸਿੱਦੀਕੀ ਰੈਸਟੋਰੈਂਟ ਦੀ ਰਸੋਈ ਵਿੱਚ ਚਾਕੂ ਲੈਣ ਗਿਆ ਸੀ ਅਤੇ ਉਸਨੇ ਡਰ ਵਿੱਚ ਆ ਕੇ ਉਸ ਉੱਪਰ ਵਾਰ ਕੀਤੇ ਸਨ।

ਅਦਾਲਤ ਹਰੀ ਪ੍ਰਸਾਦ ਧਾਕਲ ਨੂੰ 1 ਜੂਨ ਨੂੰ ਸਜ਼ਾ ਦਾ ਐਲਾਨ ਕਰੇਗੀ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now