ਜਦੋਂ ਫਿਲਮ ਅਭਿਨੇਤਰੀ ਸ੍ਰੀ ਰੈਡੀ ਨੇ ਆਪਣਾ ਟਾਪ ਉਤਾਰਿਆ, ਉਸ ਵੇਲੇ ਕਈ ਟੀ ਵੀ ਕੈਮਰੇ ਉਸਨੂੰ ਰਿਕਾਰਡ ਕਰ ਰਹੇ ਸਨ।
ਮਿਸ ਰੈਡੀ ਮੱਧ ਭਾਰਤ ਵਿੱਚ ਇੱਕ ਫ਼ਿਲਮੀ ਹਸਤੀ ਹੈ। ਉਸਨੇ ਸ਼ਨੀਵਾਰ ਨੂੰ ਫਿਲਮ ਉਦਯੋਗ ਵਿੱਚ ਔਰਤਾਂ ਦੇ ਸ਼ਰੀਰਕ ਸ਼ੋਸ਼ਣ ਵਿਰੁੱਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ।
ਉਸਨੇ ਫਿਲਮ ਕਮਿਸ਼ਨਰ ਦੇ ਦਫਤਰ ਮੂਹਰੇ ਜਾ ਕੇ ਆਪਣਾ ਟਾਪ ਉਤਾਰ ਦਿੱਤਾ ਅਤੇ ਕੇਵਲ ਆਪਣੇ ਹੱਥਾਂ ਨਾਲ ਆਪਣੀ ਛਾਤੀ ਨੂੰ ਢਕਿਆ।
"ਕਿ ਅਸੀਂ ਕੁੜੀਆਂ ਹਾਂ,ਯਾ ਖੇਡਣ ਵਾਲਿਆਂ ਚੀਜ਼ਾਂ?" ਉਸਨੇ ਪੁੱਛਿਆ।
ਇਸ ਮਗਰੋਂ ਉਥੇ ਪਹੁੰਚੀ ਪੁਲਿਸ ਉਸਨੂੰ ਆਪਣੇ ਨਾਲ ਲੈ ਗਈ ਅਤੇ ਉਸਤੇ ਜਨਤਕ ਨਗਨਤਾ ਦਾ ਦੋਸ਼ ਲੱਗਣਾ ਸੰਭਵ ਹੈ।
ਭਾਰਤ ਵਿੱਚ ਦੁਨੀਆ ਭਰ ਵਿੱਚ ਸਭ ਤੋਂ ਵੱਧ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ। ਇਥੇ, ਬਾਲੀਵੁੱਡ ਤੋਂ ਅਲਾਵਾ ਮੋਲੀਵੁਡ, ਟੋਲੀਵੁਡ, ਗੋਲੀਵੁਡ, ਪੋਲੀਵੁਡ ਆਦਿ ਇਲਾਕੇ ਅਤੇ ਬੋਲੀ ਤੇ ਅਧਾਰਿਤ ਫ਼ਿਲਮੀ ਉਦਯੋਗ ਹਨ ਜੋ ਕਿ ਕਾਫੀ ਪ੍ਰਭਾਵਸ਼ਾਲੀ ਹਨ।
ਪਿਛਲੇ ਦਿਨੀਂ, ਦੁਨੀਆ ਭਰ ਵਿੱਚ ਔਰਤਾਂ ਦੇ ਸ਼ਾਰੀਰਿਕ ਸ਼ੋਸ਼ਣ ਵਿਰੁੱਧ #MeToo ਲਹਿਰ ਚੱਲੀ ਸੀ। ਹਾਲਾਂਕਿ ਇਸਦਾ ਅਸਰ ਭਾਰਤ ਵਿੱਚ ਓਨਾ ਨਹੀਂ ਦੀਖਿਆ ਜਿੰਨਾ ਕਿ ਅਮਰੀਕਾ ਆਦਿ ਵਿਚ ਸੀ। ਪਰੰਤੂ ਕਈ ਭਾਰਤੀ ਅਭਿਨੇਤਰੀਆਂ ਨੇ ਭਾਰਤ ਦੇ ਫਿਲਮ ਉਦਯੋਗ ਵਿੱਚ ਪ੍ਰਚੱਲਿਤ ਸ਼ਰੀਰਕ ਸ਼ੋਸ਼ਣ ਦੇ ਖਿਲਾਫ ਆਵਾਜ਼ ਚੁੱਕੀ।
ਸਾਹਮਣੇ ਆਏ ਦੋਸ਼ਾਂ ਵਿੱਚ ਔਰਤਾਂ ਨੂੰ ਓਹਨਾ ਦੀ ਮਰਜ਼ੀ ਬਿਨਾ ਛੋਹਣਾ, ਕੰਮ ਹਾਸਿਲ ਕਰਣ ਲਈ ਆਪਣੇ ਆਪ ਨੂੰ ਹੇਠਾਂ ਦਿਖਾਉਣਾ ਆਦਿ ਸ਼ਾਮਿਲ ਸੀ। 28 ਸਾਲਾ ਸ੍ਰੀ ਰੈੱਡੀ ਖੁਲ ਕੇ ਆਵਾਜ਼ ਚੁੱਕਣ ਵਾਲਿਆਂ ਵਿੱਚ ਸ਼ਾਮਿਲ ਹੈ। ਪਿਛਲੇ ਦਿਨੀਂ ਉਸਨੇ ਫਿਲਮ ਉਦਯੋਗ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਵਿਰੁੱਧ ਦੋਸ਼ ਲਗਾਏ ਹਨ।
ਮਿਸ ਰੈੱਡੀ ਦੇ ਅੱਧ ਨੰਗੇ ਵੀਡੀਓ ਇੰਟਰਨੇਟ ਤੇ ਆਉਣ ਮਗਰੋਂ ਇਸ ਬਾਰੇ ਬਹਿਸ ਸ਼ੁਰੂ ਹੋ ਗਈ ਹੈ ਕਿ ਇਸਦਾ ਕਿ ਪ੍ਰਭਾਵ ਹੋਵੇਗਾ। ਹਾਲਾਂਕਿ ਉਹ ਪੂਰੇ ਭਾਰਤ ਵਿੱਚ ਮਸ਼ਹੂਰ ਨਹੀਂ ਹੈ, ਅਤੇ ਉਸਨੇ ਹੈਦਰਾਬਾਦ ਵਿੱਚ ਪ੍ਰਦਰਸ਼ਨ ਕੀਤਾ ਜੋ ਕਿ ਇੱਕ ਵੱਡਾ ਸ਼ਹਿਰ ਤਾਂ ਹੈ ਪਰੰਤੂ ਮੁੰਬਈ ਜਿੰਨਾ ਵੱਡਾ ਨਹੀਂ ਹੈ।
ਸਮਾਜਿਕ ਸ਼ਾਸਤਰੀ ਦੀਪਾ ਨਾਰਾਇਣ ਮੁਤਾਬਿਕ ਹੁਣ ਮਿਸ ਰੈੱਡੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
"ਜਦੋਂ ਵੀ ਕੋਈ ਔਰਤ ਭਾਰਤ ਵਿੱਚ ਸਾਹਸੀ ਕਦਮ ਚੁੱਕਦੀ ਹੈ, ਸਭ ਤੋਂ ਪਹਿਲਾਂ ਉਸਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ," ਉਹਨਾਂ ਕਿਹਾ।
ਤੇ ਅਜਿਹਾ ਹੋਣਾ ਸ਼ੁਰੂ ਵੀ ਹੋ ਗਿਆ ਹੈ। ਕੁਝ ਕਲਾਕਾਰਾਂ ਨੇ ਇਸ ਕਦਮ ਨੂੰ ਲੋਕ ਪ੍ਰਿਯਤਾ ਲਈ ਕੀਤਾ ਸਟੰਟ ਦੱਸਦਿਆਂ ਮਿਸ ਰੈੱਡੀ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਪਰੰਤੂ ਮਿਸ ਨਾਰਾਇਣ ਮੁਤਾਬਿਕ ਜੇਕਰ ਹੋਰ ਔਰਤਾਂ ਉਸਦੇ ਨਾਲ ਜੁੜ ਜਾਣ ਤਾਂ ਉਹ ਅਸਲ ਬਦਲਾਅ ਲਿਆਉਣ ਵਿੱਚ ਕਾਮਯਾਬ ਹੋ ਸਕਦੀ ਹੈ।
ਭਾਰਤ ਔਰਤਾਂ ਲਈ ਇੱਕ ਮੁਸ਼ਕਿਲ ਥਾਂ ਹੋ ਸਕਦੀ ਹੈ। ਕਈਆਂ ਨੂੰ ਛੋਟੀ ਉਮਰ ਵਿੱਚ ਹੀ ਵਿਆਹ ਦਿੱਤਾ ਜਾਂਦਾ ਹੈ. ਭਿਆਨਕ ਬਲਾਤਕਾਰ ਜਿਹੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ ਜਿਵੇ ਕਿ 2012 ਦਾ ਦਿੱਲੀ ਬੱਸ ਬਲਾਤਕਾਰ ਜਿਸਦੇ ਕਾਰਣ ਭਾਰਤ ਭਰ ਵਿੱਚ ਔਰਤਾਂ ਦੇ ਹੱਕ ਵਿੱਚ ਪ੍ਰਦਰਸ਼ਨ ਹੋਏ। ਪਰੰਤੂ, ਅਸਲ ਵਿੱਚ ਬਹੁਤ ਕੁਝ ਨਹੀਂ ਬਦਲਿਆ ਜਾਪਦਾ।
ਭਾਰਤ ਵਿੱਚ ਮਰਦਾਂ ਅਤੇ ਔਰਤਾਂ ਵਿੱਚ ਆਮ ਤੌਰ ਤੇ ਫਰਕ ਕੀਤਾ ਜਾਂਦਾ ਹੈ। ਕਈ ਪਰਿਵਾਰ ਪੁੱਤ ਦੀ ਚਾਹ ਵਿੱਚ ਧੀਆਂ ਨੂੰ ਕੁੱਖ ਚ ਹੀ ਮਾਰ ਦਿੰਦੇ ਹਨ, ਜਿਸ ਕਾਰਨ ਕਈ ਇਲਾਕਿਆਂ ਵਿੱਚ ਲਿੰਗ ਅਨੁਪਾਤ ਬਿਗੜਨ ਕਾਰਨ ਮਰਦਾਂ ਅਤੇ ਔਰਤਾਂ ਦੇ ਰਿਸ਼ਤੇ ਹੋਰ ਵਿਗੜ ਗਏ।
"ਆਮ ਤੌਰ ਤੇ ਮਰਦਾਂ ਦੀ ਸੋਚਣੀ ਓਹਨਾ ਦੇ ਪਿਛੋਕੜ ਤੋਂ ਬਣਦੀ ਹੈ ਜਿਥੇ ਉਸਨੇ ਔਰਤਾਂ ਨੂੰ ਅਜਿਹੀ ਖੁੱਲ ਨਹੀਂ ਵੇਖੀ ਹੁੰਦੀ, ਜਿਵੇ ਕਿ ਸ਼ਰਾਬ ਅਤੇ ਸਿਗਰੇਟ ਪੀਣਾ," ਅਸ਼ੀਸ਼ ਨੰਦੀ ਜੋ ਕਿ ਇਕ ਸਮਾਜਿਕ ਵਿਗਿਆਨੀ ਹਨ ਦੱਸਦੇ ਹਨ.
"ਫਿਲਮ ਉਦਯੋਗ ਵਿੱਚ ਮਰਦ ਵੀ ਅਜਿਹੇ ਹੀ ਹਨ। ਓਹਨਾ ਵੱਲੋਂ ਔਰਤਾਂ ਦੇ ਸ਼ੋਸ਼ਣ ਲਈ ਓਹਨਾ ਦੀ ਧਾਰਨਾ ਜਿੰਮੇਦਾਰ ਹੈ ਜਿਸ ਵਿੱਚ ਉਹ ਮੰਨਦੇ ਹਨ ਕਿ ਓਹਨਾਨੂੰ ਔਰਤਾਂ ਦੇ ਸ਼ੋਸ਼ਣ ਦਾ ਅਧਿਕਾਰ ਹੈ। "