SKIP TO MAIN CONTENT

ਭਾਰਤ ਵਿੱਚ ਇੱਕ ਹੋਰ ਕੁੜੀ ਨੂੰ ਬਲਾਤਕਾਰ ਮਗਰੋਂ ਅੱਗ ਲਗਾਈ ਗਈ: ਪੁਲਿਸ

ਭਾਰਤ ਵਿੱਚ ਔਰਤਾਂ ਵਿਰੁੱਧ ਜਿਣਸੀ ਹਿੰਸਾ ਦੇ ਸਭ ਤੋਂ ਤਾਜ਼ਾ ਮਾਮਲੇ ਵਿੱਚ, ਪੁਲਿਸ ਮੁਤਾਬਿਕ ਇੱਕ ਹੋਰ ਨਾਬਾਲਿਗ ਕੁੜੀ ਨੂੰ ਬਲਾਤਕਾਰ ਕਰਨ ਮਗਰੋਂ ਅੱਗ ਲਗਾ ਕੇ ਸਾੜਿਆ ਗਿਆ ਹੈ।

 Indian relatives mourn following the rape and murder of a 16-year-old girl on May 3
Indian relatives mourn following the rape and murder of a 16-year-old girl on May 3. Source: Getty

3 min read

Published

By ਐਸ ਬੀ ਐਸ ਪੰਜਾਬੀ


Skip to article content

ਪਿਛਲੇ ਕੁਝ ਦਿਨਾਂ ਦੌਰਾਨ ਹੀ ਬਲਾਤਕਾਰ ਮਗਰੋਂ ਪੀੜਿਤ ਨੂੰ ਅੱਗ ਲਗਾਉਣ ਦੇ ਦੂਸਰੇ ਮਾਮਲੇ ਵਿੱਚ ਹੁਣ ਇੱਕ 17 ਸਾਲਾ ਕੁੜੀ ਹਸਪਤਾਲ ਵਿੱਚ ਮੌਤ ਨਾਲ ਲੜ ਰਹੀ ਹੈ।

ਇਸ ਨਾਬਾਲਿਗ ਕੁੜੀ ਨੂੰ ਉਸੇ ਦਿਨ ਅਤੇ ਭਾਰਤ ਦੇ ਉਸੀ ਸੂਬੇ, ਝਾਰਖੰਡ ਵਿੱਚ ਨਿਸ਼ਾਨਾ ਬਣਾਇਆ ਗਿਆ ਜਿਥੇ ਇੱਕ 16 ਸਾਲਾ ਕੁੜੀ ਨਾਲ ਬਲਾਤਕਾਰ ਮਗਰੋਂ ਅੱਗ ਲਗਾ ਕੇ ਮਾਰਿਆ ਗਿਆ ਸੀ।

ਪਾਕੁਰ ਜ਼ਿਲੇ ਦੇ ਪੁਲਿਸ ਮੁਖੀ ਨੇ ਖ਼ਬਰ ਏਜੇਂਸੀ ਏ ਐਫ ਪੀ ਨੂੰ ਦੱਸਿਆ: " ਕੁੜੀ ਨੂੰ ਪਹਿਲੇ ਦਰਜੇ ਦੇ 70 ਫੀਸਦੀ ਜਲਨ ਦੇ ਜਖਮ ਹਨ। ਉਸਦੇ ਬਚਨ ਦੀ ਕੁਝ ਉਮੀਦ ਹੈ। "

ਪੁਲਿਸ ਨੇ ਪੀੜਿਤ ਦੇ ਘਰ ਨੇੜੇ ਰਹਿੰਦੇ ਇੱਕ 19 ਸਾਲ ਦੇ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਹੈ।

"ਉਸਨੇ ਪੀੜਿਤ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ," ਪੁਲਿਸ ਮੁਖੀ ਨੇ ਦੱਸਿਆ।

ਸ਼ਨੀਵਾਰ ਨੂੰ ਪੁਲਿਸ ਨੇ 15 ਵਿਅਕਤੀਆਂ ਨੂੰ ਇੱਕ 16 ਸਾਲਾਂ ਦੀ ਕੁੜੀ ਦੇ ਬਲਾਤਕਾਰ ਅਤੇ ਫੇਰ ਉਸਨੂੰ ਸਾੜ ਕੇ ਮਾਰਨ ਦੇ ਸ਼ੱਕ ਵਿੱਚ ਗਿਰਫ਼ਤਾਰ ਕੀਤਾ ਹੈ। ਭਾਰਤ ਵਿੱਚ ਸਖਤ ਕੀਤੇ ਜਾ ਰਹੇ ਕਾਨੂੰਨਾਂ ਦੇ ਬਾਵਜੂਦ, ਔਰਤਾਂ ਵਿਰੁੱਧ ਅਪਰਾਧਾਂ ਦੀ ਕੜੀ ਵਿੱਚ ਇਹ ਸਭ ਤੋਂ ਤਾਜ਼ਾ ਜੁਰਮ ਹਨ।

ਇਸ ਜੁਰਮ ਵਿੱਚ ਪੁਲਿਸ ਨੇ ਧੰਨੁ ਭੂਈਆਂ ਨਾਮ ਦੇ ਵਿਅਕਤੀ ਨੂੰ ਮੁੱਖ ਦੋਸ਼ੀ ਦੱਸਿਆ ਹੈ।

ਗਿਰਫ਼ਤਾਰ ਦੋਸ਼ੀਆਂ ਵਿੱਚ ਪਿੰਡ ਦਾ ਉਹ ਪੰਚਾਇਤ ਮੁਖੀ ਵੀ ਹੈ ਜਿਸਨੇ ਪਹਿਲਾਂ ਧੰਨੁ ਨੂੰ ਪੀੜਿਤ ਦੇ ਬਲਾਤਕਾਰ ਪਿੱਛੋਂ 100 ਬੈਠਕਾਂ ਦੀ ਸਜ਼ਾ ਅਤੇ 50,000 ਰੁਪਏ ਜ਼ੁਰਮਾਨਾ ਵੀ ਕੀਤਾ ਸੀ।

An Indian protester stands with a placard during a protest after recently reported rape cases.
An Indian protester stands with a placard during a protest after recently reported rape cases. Source: AAP

ਪੁਲਿਸ ਮੁਬਤਾਬਿਕ ਦੋਸ਼ੀ ਨੂੰ ਪੰਚਾਇਤ ਵੱਲੋਂ ਦਿੱਤੀ ਸਜ਼ਾ ਤੇ ਬੇਹੱਦ ਗੁੱਸਾ ਸੀ ਜਿਸ ਕਰਕੇ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਪੀੜਿਤ ਕੁੜੀ ਦੇ ਮਾਪਿਆਂ ਤੇ ਹਮਲਾ ਕਰਨ ਮਗਰੋਂ ਓਹਨਾ ਦੇ ਘਰ ਨੂੰ ਅੱਗ ਲਗਾ ਦਿੱਤੀ ਜਦੋਂ ਕਿ ਪੀੜਿਤ ਕੁੜੀ ਘਰ ਦੇ ਅੰਦਰ ਹੀ ਸੀ ਅਤੇ ਉਹ ਸੜ ਕੇ ਮਰ ਗਈ।

ਇਹਨਾਂ ਦੋਹਾ ਮਾਮਲਿਆਂ ਨੇ ਭਾਰਤ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਤੇ ਰੋਸ਼ਨੀ ਮਾਰੀ ਹੈ, ਜਿਥੇ ਕਿ ਸਾਲ 2016 ਵਿੱਚ 40,000 ਬਲਾਤਕਾਰਾ ਦੇ ਮਾਮਲੇ ਦਰਜ ਹੋਏ।

ਪਿਛਲੇ ਮਹੀਨੇ ਜੰਮੂ ਕਸ਼ਮੀਰ ਦੇ ਕਠੁਆ ਵਿੱਚ ਇੱਕ ਅੱਠ ਸਾਲ ਦੀ ਕੁੜੀ ਨਾਲ ਭਿਆਨਿਕ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਉਜਾਗਰ ਹੋਣ ਮਗਰੋਂ ਦੇਸ਼ ਭਰ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ।

ਉਸ ਮਾਮਲੇ ਵਿੱਚ ਅੱਠ ਹਿੰਦੂ ਦੋਸ਼ੀਆਂ ਤੇ ਇੱਕ ਮੁਸਲਿਮ ਕੁੜੀ ਨਾਲ ਅਗਵਾ ਕਰਨ, ਬਲਾਤਕਾਰ ਅਤੇ ਕਤਲ ਦਾ ਦੋਸ਼ ਹੈ।

ਹਿੰਦੂ ਕਾਰਕੁੰਨਾਂ ਵੱਲੋਂ ਇਸ ਪਿੱਛੋਂ ਪੁਲਿਸ ਸੀ ਪੜਤਾਲ ਤੇ ਪੱਖਪਾਤ ਦਾ ਦੋਸ਼ ਲਗਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤੇ ਗਏ।

ਭਾਰਤ ਦਾ ਸੁਪਰੀਮ ਕੋਰਟ ਇਸ ਮਾਮਲੇ ਨੂੰ ਜੰਮੂ ਜੋ ਕਿ ਮੁਸਲਿਮ ਬਹੁਗਿਣਤੀ ਸੂਬੇ ਦਾ ਹਿੰਦੂ ਬਹੁਗਿਣਤੀ ਹਿੱਸਾ ਹੈ, ਤੋਂ ਕਿਸੇ ਹੋਰ ਥਾਂ ਤੇ ਤਬਦੀਲ ਕਰਨ ਤੇ ਫੈਸਲਾ ਦੇਣ ਦੇ ਕਰੀਬ ਹੈ।

ਬਲਾਤਕਾਰ ਦੇ ਵਿਸ਼ੇ ਤੇ ਜਾਰੀ ਬਹਿਸ ਨੂੰ ਪੁਲਿਸ ਵੱਲੋਂ ਜਾਰੀ ਆਂਕੜੇ ਜਿਨ੍ਹਾਂ ਮੁਤਾਬਿਕ ਦੇਸ਼ ਦੀ ਰਾਜਧਾਨੀ ਵਿੱਚ ਇਸ ਸਾਲ ਹਰ ਰੋਜ਼ ਪੰਜ ਔਰਤਾਂ ਨਾਲ ਬਲਾਤਕਾਰ ਹੁੰਦੇ ਹਨ, ਨੇ ਹੋਰ ਭਖਾ ਦਿੱਤਾ ਹੈ।

ਇਸ ਸਾਲ 15 ਅਪ੍ਰੈਲ ਤੱਕ 578 ਮਾਮਲੇ ਪੁਲਿਸ ਨੂੰ ਰਿਪੋਰਟ ਕੀਤੇ ਗਏ ਸਨ ਜਦਕਿ 2017 ਵਿੱਚ, ਇੰਨੇ ਹੀ ਸਮੇ ਵਿੱਚ ਇਹ ਗਿਣਤੀ 563 ਸੀ।

ਜੰਮੂ ਵਿੱਚ ਮੁਸਲਿਮ ਕੁੜੀ ਦੀ ਹੱਤਿਆ ਤੋਂ ਬਾਅਦ ਭਾਰਤ ਵਿੱਚ ਸਰਕਾਰ ਤੇ ਜਿਣਸੀ ਹਿੰਸਾ ਦੇ ਮਾਮਲਿਆਂ ਵਿੱਚ ਸਖਤੀ ਨਾਲ ਕਾਰਵਾਈ ਕਰਨ ਦਾ ਦਬਾਅ ਬਣਿਆ ਹੈ।

ਇਸੇ ਦਬਾਅ ਦੌਰਾਨ, ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਕੇ ਬੱਚਿਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣਾ ਪ੍ਰਵਾਨ ਕੀਤਾ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now