1500 ਦਿਨਾਂ ਤੋਂ ਵੀ ਵੱਧ ਨਜ਼ਰਬੰਦ ਰਹਿਣ ਤੋਂ ਬਾਅਦ ਨਦੇਸਾਲਿੰਗਮ ਪਰਿਵਾਰ ਬਿਲੋਏਲਾ ਜਿਸ ਨੂੰ ਸਥਾਨਕ ਲੋਕ ਪਿਆਰ ਨਾਲ਼ 'ਬਿਲੋ' ਵੀ ਆਖਦੇ ਹਨ, ਸਥਿਤ ਆਪਣੇ ਘਰ ਵਾਪਸ ਪਹੁੰਚ ਗਏ ਹਨ।
ਪ੍ਰਿਆ, ਨਡੇਸ ਅਤੇ ਉਨ੍ਹਾਂ ਦੀਆਂ ਦੋ ਧੀਆਂ ਛੇ ਸਾਲ ਦੀ ਕੋਪੀਕਾ ਅਤੇ ਚਾਰ ਸਾਲ ਦੀ ਥਰਨਿਕਾ, ਸ਼ੁੱਕਰਵਾਰ ਨੂੰ ਬਿਲੋਏਲਾ ਪਹੁੰਚੇ।
ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਪਰਥ ਚਿਲਡਰਨਜ਼ ਹਸਪਤਾਲ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੇ ਸਾਲ ਇੱਕ ਮੈਡੀਕਲ ਐਮਰਜੈਂਸੀ ਦੌਰਾਨ ਉਨ੍ਹਾਂ ਦੀ ਧੀ ਥਰਨਿਕਾ ਦਾ ਇਲਾਜ ਕੀਤਾ ਸੀ।
ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਪ੍ਰਿਆ ਨੇ ਕਿਹਾ,"ਮੈਂ ਪਰਥ ਚਿਲਡਰਨ ਹਸਪਤਾਲ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਹੁਤ ਔਖੇ ਸਮੇ ਮੇਰੇ ਪਰਿਵਾਰ ਦੀ ਮਦਦ ਕੀਤੀ।"
ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਆਈਆਂ ਸਮੱਸਿਆਵਾਂ ਦੇ ਚਲਦਿਆਂ ਇਸ ਪਰਿਵਾਰ ਨੂੰ ਕ੍ਰਿਸਮਸ ਆਈਲੈਂਡ 'ਤੇ ਤਿੰਨ ਸਾਲਾਂ ਲਈ ਨਜ਼ਰਬੰਦ ਕਰ ਦਿਤਾ ਗਿਆ ਸੀ।
ਅੰਤਰਿਮ ਗ੍ਰਹਿ ਮਾਮਲਿਆਂ ਦੇ ਮੰਤਰੀ ਜਿਮ ਚਾਲਮਰਸ ਨੂੰ ਇਸ ਪਰਿਵਾਰ ਨੂੰ ਇਥੇ ਰਹਿਣ ਦੀ ਆਗਿਆ ਦਵਾਉਣ ਲਈ ਮਾਈਗ੍ਰੇਸ਼ਨ ਐਕਟ ਵਿੱਚ ਆਪਣੀਆਂ 'ਵਿਸ਼ੇਸ਼ ਸ਼ਕਤੀਆਂ' ਦੀ ਵਰਤੋਂ ਕਰਨੀ ਪਈ।
ਪਰਿਵਾਰ ਦੇ ਸਮਰਥਨ ਵਿੱਚ ਲਗਭਗ ਛੇ ਲੱਖ ਲੋਕਾਂ ਨੇ ਪਟੀਸ਼ਨ 'ਤੇ ਦਸਤਖਤ ਕੀਤੇ ਸਨ ਅਤੇ ਦੇਸ਼ ਭਰ ਵਿੱਚ ਪਰਿਵਾਰ ਦੇ ਸਮਰਥਕਾਂ ਵੱਲੋਂ ਆਸਟ੍ਰੇਲੀਅਨ ਸਿਆਸਤਦਾਨਾਂ ਨੂੰ 53,000 ਤੋਂ ਵੱਧ ਫ਼ੋਨ ਕਾਲਾਂ ਅਤੇ ਈਮੇਲਾਂ ਕੀਤੀਆਂ ਗਈਆਂ।
For more details read this story in English
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
