ਸਿਡਨੀ ਦੇ ਬਲੈਕਟਾਊਨ ਇਲਾਕੇ ਵਿੱਚ ਕਰਵਾਏ ਗਏ ਇਸ ਚੈਂਮਪੀਅਨਸ਼ਿਪ ਵਿੱਚ ਤਕਰੀਬਨ 300 ਤੋਂ ਵੀ ਜਿਆਦਾ ਇੰਡੀਜੀਨਸ ਅਤੇ ਮਲਟੀਕਲਚਰਲ ਭਾਈਚਾਰਿਆਂ ਦੇ ਖਿਡਾਰੀਆਂ ਨੇ ਆਸਟ੍ਰੇਲੀਆ ਭਰ ਦੇ ਸਾਰੇ ਹੀ ਰਾਜਾਂ ਅਤੇ ਟੈਰੀਟੋਰੀਆਂ ਤੋਂ ਆ ਕੇ ਭਾਗ ਲਿਆ ਸੀ।
ਸੰਜੀਤ ਸਿੰਘ ਦੁਆਰਾ ਕੋਚ ਕੀਤੀ ਗਈ ਇਸ ਨੋਜਵਾਨਾਂ ਵਾਲੀ 19 ਮੈਂਬਰੀ ਟੀਮ ਵਿੱਚ ਕਈ ਨਾਮਵਰ ਖਿਡਾਰੀਆਂ ਜਿਵੇਂ ਕਿ ਨਵਦੀਪ ਸਿੰਘ ਜੋ ਕਿ ਹਾਫ ਬੈਕ ਅਤੇ ਸਾਈਡ ਤੇ ਕਮਾਲ ਦੇ ਖੇਡਦੇ ਹਨ, ਆਦਿ ਨੇ ਆਪਣੇ ਭਰਪੂਰ ਜੋਹਰ ਦਿਖਾਏ।

ਸ੍ਰੀ ਸਿੰਘ ਮੈਲਬਰਨ ਦੇ ਮਸ਼ਹੂਰ ‘ਭਾਰਤ ਫੁੱਟਬਾਲ ਕਲੱਬ’ ਦੇ ਸਹਿ-ਪ੍ਰਧਾਨ ਅਤੇ ਕੋਚ ਹਨ। ਇਸ ਕਲੱਬ ਨੂੰ ਹਾਲੇ ਪਿਛਲੇ ਸਾਲ ਸਤੰਬਰ ਦੇ ਮਹੀਨੇ ਹੀ ਹੋਂਦ ਵਿੱਚ ਲਿਆਂਦਾ ਗਿਆ ਸੀ ਤਾਂ ਕਿ ਭਾਰਤੀ ਖਿਡਾਰੀਆਂ ਨੂੰ ਏ ਐਫ ਐਲ ਨਾਲ ਜੋੜਿਆ ਜਾ ਸਕੇ।

ਮੈਲਬਰਨ ਵਿੱਚਲੇ ਇਸ ਮਾਣਮੱਤੇ ਕਲੱਬ ਵਿੱਚ ਤਕਰੀਬਨ 40 ਦੇ ਕਰੀਬ ਖਿਡਾਰੀ ਹਨ ਅਤੇ ਹੁਣ ਇਹ ਕੁੜੀਆਂ ਨੂੰ ਵੀ ਇਸ ਖੇਡ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਕੋਚ ਸੰਜੀਤ ਦਾ ਕਹਿਣਾ ਹੈ ਕਿ, ‘ਏ ਐਫ ਐਲ ਸੰਸਾਰ ਦੀ ਬਹੁਤ ਹੀ ਪਸੰਦੀਦਾ ਖੇਡਾਂ ਵਿੱਚੋਂ ਇੱਕ ਹੈ’।

ਇਸ ਟੀਮ ਦਾ ਅਗਲਾ ਮੈਚ ਹੁਣ ਐਨਜ਼ੈਕ ਡੇਅ ਵਾਲੇ ਦਿੰਨ, ਡੈਨਡੀਨੋਂਗ ਇਲਾਕੇ ਵਿੱਚ ਸ੍ਰੀ ਲੰਕਾ ਦੀ ਟੀਮ ਵਿਰੁੱਧ ਹੋਵੇਗਾ।
