ਅਦਾਲਤ ਨੇ ਪਾਇਆ ਹੈ ਕਿ ਏ ਆਈ ਪੀ ਈ ਨੇ ਆਸਟ੍ਰੇਲੀਆਈ ਉਪਭੋਗਤਾ ਕਾਨੂੰਨ ਦੀ ਉਲੰਘਣਾ ਕੀਤੀ ਜਦੋਂ ਉਸ ਨੇ ਉਪਭੋਗਤਾਵਾਂ ਨੂੰ ਕਿਹਾ ਕਿ ਉਹਨਾਂ ਦੇ (ਭੁਤਪੂਰਵ) ਵੈਟ ਫੀ-ਹੈਲਪ ਵਾਲੀ ਸਕੀਮ ਅਧੀਨ ਚਲਣ ਵਾਲੇ ਕੋਰਸ ਬਿਲਕੁਲ ਮੁਫਤ ਹਨ ਜਦਕਿ ਅਸਲ ਵਿੱਚ ਦਾਖਲ ਹੋਣ ਵਾਲੇ ਉਪਭੋਗਤਾਵਾਂ ਨੂੰ 12,160 ਤੋ ਲੈ ਕਿ 20,000 ਦੇ ਕਰੀਬ ਦਾ ਕਰਜ਼ਾ ਚੁਕਾਉਣਾ ਪੈਣਾ ਸੀ।
ਅਦਾਲਤ ਨੇ ਪਾਇਆ ਕਿ ਏ ਆਈ ਪੀ ਈ ਨੇ ਜਨਵਰੀ 2013 ਤੋਂ ਦਸੰਬਰ 2015 ਤੱਕ ਹੇਠ ਲਿਖੀਆਂ ਕਈ ਬੇਨਿਯਮੀਆਂ ਕੀਤੀਆਂ:
- ਉਪਭੋਗਤਾਵਾਂ ਨੂੰ ਦਾਖਲੇ ਲਈ ਭਰਮਾਉਣ ਵਾਸਤੇ ਮੁਫਤ ਲੈਪਟਾਪ ਦੇਣ ਦੀ ਪੇਸ਼ਕਸ਼ ਕੀਤੀ।
- ਦਾਖਲਾ ਕਰਨ ਸਮੇਂ ਕਈ ਉਪਭੋਗਤਾਵਾਂ ਦੀ ਯੋਗਤਾ ਦਾ ਸਹੀ ਮੁਲਾਂਕਣ ਨਹੀਂ ਕੀਤਾ ਗਿਆ, ਜਿਸ ਵਿੱਚ ਉਹਨਾਂ ਦੀ ਸਾਖਰਤਾ, ਹਿਸਾਬ ਅਤੇ ਕੰਪਿਊਟਰ ਦੀ ਮਹਾਰਤ ਸ਼ਾਮਲ ਸੀ।
- ਏ ਆਈ ਪੀ ਈ ਆਪਣੇ ਗਾਹਕਾਂ ਨੂੰ ਦਾਖਲੇ ਸਮੇਂ ਵੈਟ ਫੀ-ਹੈਲਪ ਅਧੀਨ ਲਏ ਜਾਣ ਵਾਲੇ ਕਰਜ਼ਿਆਂ ਬਾਰੇ ਸਹੀ ਤਰਾਂ ਨਾਲ ਨਹੀਂ ਸਮਝਾਇਆ।
- ਏ ਆਈ ਪੀ ਈ ਵਿੱਚ ਵਿਦਿਆਰਥੀਆਂ ਨੂੰ ਭਰਤੀ ਕਰਵਾਉਣ ਵਾਲੇ ਏਜੰਟਾਂ ਨੂੰ ਚੰਗੀ ਰਕਮ ਕਮਿਸ਼ਨ ਵਜੋਂ ਦਿੱਤੀ ਗਈ।
- ਇਸ ਦੇ ਨਾਲ ਇਸ ਕਾਲਜ ਨੇ ਆਪਣੇ ਏਜੰਟਾਂ ਨੂੰ ਲੌੜੀਂਦੀ ਸਿਖਲਾਈ ਵੀ ਨਹੀਂ ਦਿੱਤੀ, ਉਹਨਾਂ ਦੀ ਸਹੀ ਨਿਗਰਾਨੀ ਕਰਨ ਵਿੱਚ ਅਸਫਲ ਰਿਹਾ, ਅਤੇ ਉਹਨਾਂ ਨੂੰ ਅਸਾਧਾਰਣ ਕਮਿਸ਼ਨਾਂ ਦਿੱਤੀਆਂ।
- ਅਜਿਹੇ ਕਮਜ਼ੋਰ ਲੋਕਾਂ ਨੂੰ ਦਾਖਲਾ ਦਿੱਤਾ ਜਿਨਾਂ ਵਲੋਂ ਕੋਰਸ ਪੂਰਾ ਕਰ ਪਾਉਣ ਦੀ ਯੋਗਤਾ ਹੀ ਨਹੀਂ ਸੀ।
ਏ ਸੀ ਸੀ ਸੀ ਦੀ ਕਮਿਸ਼ਨਰ ਸਾਰਾਹ ਕੋਰਟ ਨੇ ਕਿਹਾ ਕਿ ਹੋਰਨਾਂ ਕਈ ਵਿਦਿਆਰਥੀਆਂ ਤੋਂ ਅਲਾਵਾ ਇਸ ਕਾਲਜ ਨੇ 12 ਅਜਿਹੇ ਵਿਅਕਤੀਆਂ ਵੀ ਗੁਮਰਾਹ ਕੀਤਾ ਸੀ ਜਿਨਾਂ ਉੱਤੇ ਭਾਰੀ ਕਰਜਾ ਚੜ ਗਿਆ।
‘ਏ ਆਈ ਪੀ ਈ ਨੇ ਤਕਰੀਬਨ 16,000 ਕੋਰਸਾਂ ਵਿੱਚ ਖਪਤਕਾਰਾਂ ਨੂੰ ਦਾਖਲ ਕੀਤਾ ਅਤੇ ਗੁਮਰਾਹਕੁੰਨ ਅਤੇ ਬੇਹਿਸਾਬੇ ਵਤੀਰੇ ਵਰਤਦੇ ਹੋਏ ਕਾਮਨਵੈਲਥ ਕੋਲੋਂ 210 ਮਿਲਿਅਨ ਡਾਲਰਾਂ ਤੋਂ ਵਧ ਦੀ ਰਾਸ਼ੀ ਪ੍ਰਾਪਤ ਕੀਤੀ’।
ਸਰਕਾਰ ਵਲੋਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਹੱਕਾਂ ਦੀ ਰਾਖੀ ਚੰਗੀ ਤਰਾਂ ਨਾਲ ਹੋਵੇ, ਸਮੇਂ ਸਮੇਂ ਤੇ ਛਾਪੇ ਮਾਰੇ ਜਾਣ

ਆਸਟ੍ਰੇਲੀਆ ਵਿਚ ਫਰਜ਼ੀ ਪਰਾਇਵੇਟ ਕਾਲਜਾਂ ਵਲੋਂ ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ
ਇਸ ਨੂੰ ਚਲਾਉਣ ਵਾਲੇ ਹਨ ਸਿਡਨੀ ਦੇ ਰੇਡਿਆਲੋਜਿਸਟ ਤੇਜ ਦੁੱਗਲ ਅਤੇ ਇਹਨਾਂ ਦੇ ਸਹਿਯੋਗੀ ਹਨ ਅਜੇ ਵੰਜੂ ਜੋ ਕਿ ਸਿਡਨੀ ਦੇ ਇੱਕ ਸਫਲ ਰੀਅਲ ਅਸਟੇਟ ਮਾਲਕ ਹਨ।
ਇਸ ਕਾਲਜ ਦੇ ਮੁਖੀ ਹਨ ਅਮਜਦ ਖਾਂਚੇ ਜੋ ਕਿ ਦੋ ਵਾਰ ‘ਐਨ ਐਸ ਡਬਲਿਊ ਪ੍ਰੀਮੀਅਰ ਬਿਜ਼ਨਸ ਅਵਾਰਡਾਂ’ ਲਈ ਵੀ ਨਾਮਜਦ ਹੋ ਚੁੱਕੇ ਹਨ।
ਸਿਡਨੀ ਮੌਰਨਿੰਗ ਹੈਰਲਡ ਅਖਬਾਰ ਅਨੁਸਾਰ ਸਾਲ 2014 ਵਿੱਚ ਜਿਹੜੇ 8000 ਵਿਦਿਆਰਥੀਆਂ ਨੂੰ ਦਾਖਲ ਕੀਤਾ ਗਿਆ ਸੀ ਉਹਨਾਂ ਵਿੱਚੋਂ ਸਿਰਫ 117 ਹੀ ਪਾਸ ਹੋ ਸਕੇ ਸਨ।
21 ਸਾਲਾਂ ਦੀ ਹੈਲੇਨ ਫਲਿਡਿੰਗ ਨੇ ਕਦੀ ਸੋਚਿਆ ਤੱਕ ਨਹੀਂ ਸੀ ਕਿ ਇਸ ਕਾਲਜ ਵਿੱਚ ਲਏ ਦਾਖਲੇ ਨਾਲ ਉਸ ਉੱਤੇ 31,000 ਡਾਲਰਾਂ ਦਾ ਕਰਜ਼ ਚੜ ਜਾਵੇਗਾ। ਹੈਲੇਨ ਦੀ ਪਰਵਰਿਸ਼ ਉਸ ਦੇ ਧਰਮ ਦੇ ਮਾਪਿਆਂ ਨੇ ਕੀਤੀ ਅਤੇ ਇਹ ਥੋੜੀ ਮੰਦਬੁੱਧੀ ਵੀ ਹੈ।
ਹੈਲੇਨ ਨੇ ਸਿਡਨੀ ਮੌਰਨਿੰਗ ਹੈਰਲਡ ਨੂੰ ਦੱਸਿਆ, ‘ਮੇਰੇ ਦਾਖਲਾ ਟੈਸਟਾਂ ਵਿੱਚ ਹੇਰਾਫੇਰੀ ਕਰਦੇ ਹੋਏ ਮੈਨੂੰ ਦਾਖਲ ਕੀਤਾ ਗਿਆ ਸੀ’।
ਪਰ ਏ ਆਈ ਪੀ ਈ ਨੇ ਇਹਨਾਂ ਸਾਰੇ ਇਲਜਾਮਾਂ ਨੂੰ ਮੁੱਢੋਂ ਹੀ ਨਕਾਰਿਆ ਹੈ ਅਤੇ ਸਾਰਾ ਦੋਸ਼ ਦਾਖਲਾ ਕਰਨ ਲਈ ਨਿਯੁਕਤ ਕੀਤੇ ਏਜੰਟਾਂ ਦੇ ਸਿਰ ਮੜਿਆ ਹੈ।
ਏ ਆਈ ਪੀ ਈ ਨੇ ਸਿਡਨੀ ਦੇ ਗਲੀਬ ਇਲਾਕੇ ਤੋਂ ਇੱਕ ਕਮਰੇ ਵਿੱਚ ਸ਼ੁਰੂਆਤ ਕਰਦੇ ਹੋਏ ਛੇ ਸਾਲਾਂ ਦੌਰਾਨ ਵੱਡੀ ਪੁਲਾਂਘ ਪੁੱਟੀ ਅਤੇ ਸਿਡਨੀ ਦੇ ਧੁਰ ਵਿਚਕਾਰ ਇੱਕ ਬਹੁ-ਮੰਜਲੀ ਇਮਾਰਤ ਵਿੱਚ ਕਾਲਜ ਨੂੰ ਤਬਦੀਲ ਕੀਤਾ।
ਫੇਅਰਫੈਕਸ ਵਲੋਂ ਕੀਤੀ ਖੋਜ ਵਿੱਚ ਵੀ ਇਹ ਪਾਇਆ ਗਿਆ ਸੀ ਕਿ ਏ ਆਈ ਪੀ ਈ ਕਾਲਜ ਨੇ ਆਸਟ੍ਰੇਲੀਆ ਦੇ ਬਹੁਤ ਹੀ ਪਛੜੇ ਹੋਏ ਇਲਾਕਿਆਂ ਤੋਂ ਕੁੱਝ ਅਜਿਹੇ ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਦੇਣ ਦੇ ਲਾਲਚ ਨਾਲ ਦਾਖਲਾ ਦਿੱਤਾ ਸੀ ਜਿਨਾਂ ਕੋਲ ਬਹੁਤ ਹੀ ਘੱਟ ਯੋਗਤਾ ਸੀ ਅਤੇ ਉਹਨਾਂ ਨੂੰ ਇਹ ਨਹੀਂ ਸੀ ਦਸਿਆ ਗਿਆ ਕਿ ਇਸ ਦਾਖਲੇ ਨਾਲ ਉਹਨਾਂ ਤੇ ਹਜਾਰਾਂ ਡਾਲਰਾਂ ਦਾ ਕਰਜ਼ ਚੜਨ ਜਾ ਰਿਹਾ ਹੈ।
ਅਤੇ ਹੁਣ ਵੈਟ-ਫੀ ਹੈਲਪ ਦੇ ਵਿਦਿਆਰਥੀਆਂ ਦੇ ਨਿਪਟਾਰੇ ਲਈ ਬਣਾਏ ਨਵੇਂ ਉਪਾਵਾਂ ਤਹਿਤ ਕਾਮਨਵੈਲਥ, ਏ ਆਈ ਪੀ ਈ ਵਲੋਂ ਦਾਖਲ ਕੀਤੇ ਵਿਦਿਆਰਥੀਆਂ ਦੇ ਕਰਜੇ ਰੱਦ ਕਰਨ ਦੀ ਪ੍ਰਕਿਰਿਆ ਵਿੱਚ ਲੱਗੀ ਹੋਈ ਹੈ।
‘ਏ ਸੀ ਸੀ ਸੀ ਵਲੋਂ ਇਹ ਤੀਜੀ ਵੱਡੀ ਕਾਰਵਾਈ ਹੈ ਜਿਸ ਵਿੱਚ ਅਦਾਲਤ ਨੇ ਵੈਟ ਫੀ-ਹੈਲਪ ਸਕੀਮ ਅਧੀਨ ਸੇਵਾ ਪ੍ਰਦਾਨ ਕਰਨ ਵਾਲੇ ਇੱਕ ਹੋਰ ਕਾਲਜ ਨੂੰ ਗੈਰ-ਸੰਜੀਦਾ ਅਤੇ ਗੁਮਰਾਹ ਕਰਨ ਵਾਲਾ ਪਾਇਆ ਹੈ’।
ਅਗਲੀ ਅਦਾਲਤੀ ਤਰੀਖ ਵਿੱਚ, ਏ ਪੀ ਆਈ ਈ ਉੱਤੇ ਕਾਮਨਵੈਲਥ ਫੰਡਾਂ ਦੀ ਅਦਾਇਗੀ, ਕਾਨੂੰਨੀ ਅਤੇ ਹੋਰ ਖਰਚਿਆਂ ਦੀ ਭਰਪਾਈ ਕਰਨ ਲਈ ਆਦੇਸ਼ਾਂ ਦੀ ਮੰਗ ਕੀਤੀ ਜਾਵੇਗੀ।
ਏ ਆਈ ਪੀ ਈ ਨੇ ਅਦਾਲਤੀ ਕਾਰਵਾਈ ਦੇ ਸ਼ੁਰੂ ਹੁੰਦਿਆਂ ਹੀ ਆਪਣੇ ਆਪ ਨੂੰ ਦਿਵਾਲੀਆਂ ਘੋਸ਼ਤ ਕਰ ਦਿੱਤਾ ਸੀ।
ਦਸਣਯੋਗ ਹੈ ਕਿ ਵੈਟ ਫੀ-ਹੈਲਪ ਸਟੂਡੈਂਟ ਰਿਡਰੈਸਲ ਨਿਯਮਾਂ ਨੂੰ 1 ਜਨਵਰੀ 2019 ਤੋਂ ਲਾਗੂ ਕਰਦੇ ਹੋਏ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਨਾਂ ਨਾਲ ਸਿਖਿਆ ਪ੍ਰਦਾਨ ਕਰਨ ਵਾਲੇ ਕਾਲਜਾਂ ਵਲੋਂ ਬੇਨਿਯਮੀਆਂ ਕਰਦੇ ਹੋਏ ਧੱਕਾ ਕੀਤਾ ਗਿਆ ਸੀ।
ਕਮਿਸ਼ਨ ਦਾ ਕਹਿਣਾ ਹੈ ਕਿ ਯੂਨੀਕ ਦਾ ਵਤੀਰਾ ਵਿਕਟੋਰੀਆ ਅਤੇ ਕੁਈਨਸਲੈਂਡ ਵਿਚ ਇਸਦੇ ਵਿਦਿਆਰਥੀਆਂ ਨਾਲ ਵੀ ਗੈਰਵਾਜਬ ਸੀ

ਆਸਟ੍ਰੇਲੀਆ ਦੇ ਉਪਭੋਗਤਾ ਕਮਿਸ਼ਨ ਨੇ ਯੂਨੀਕ ਇੰਟਰਨੈਸ਼ਨਲ ਕਾਲਜ ਵਿਰੁੱਧ ਕੀਤੀ ਅਪੀਲ
ਇਸ ਤੋਂ ਪਹਿਲਾਂ, ਏ ਸੀ ਸੀ ਸੀ ਅਤੇ ਕਾਮਨਵੈਲ਼ਥ ਨੇ ਯੁਨੀਕ ਇੰਟਰਨੈਸ਼ਨਲ ਕਾਲਜ, ਕਾਰਨਰਸਟੋਨ ਇਨਵੈਸਟਮੈਂਟਸ (ਇੰਪਲੋਇਰ ਇੰਸਟੀਚਿਊਟ) ਅਤੇ ਐਕੂਆਇਰ ਲਰਨਿੰਗ ਵਿਰੁੱਧ ਵੀ ਕਾਰਵਾਈ ਕੀਤੀ ਸੀ।
ਇਸ ਸਮੇਂ ਪਰੋਡਕਟਿਵਿਟੀ ਪਾਰਟਨਰਸ (ਕੈਪਟਨ ਕੁੱਕ ਕਾਲਜ) ਅਤੇ ਫਿਨਿਕਸ ਇੰਸਟੀਚਿਊਟ ਆਫ ਆਸਟ੍ਰੇਲੀਆ ਉੱਤੇ ਕਾਰਵਾਈ ਚੱਲ ਰਹੀ ਹੈ।
ਅਗਰ ਤੁਹਾਡੇ ਜਾਂ ਕਿਸੇ ਜਾਣਕਾਰ ਨਾਲ ਵੀ ਅਜਿਹਾ ਧੱਕਾ ਹੋਇਆ ਹੈ ਤਾਂ ‘ਵੀ ਈ ਟੀ ਸਟੂਡੈਂਟ ਲੋਨਸ ਉਮਬੁਡਸਮਨ’ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਅਤੇ ਅਗਰ ਇਹ ਸਿੱਧ ਹੋ ਗਿਆ ਕਿ ਤੁਹਾਡੇ ਨਾਲ ਵੀ ਨਜਾਇਜ ਧੱਕਾ ਹੋਇਆ ਹੈ ਤਾਂ ਉਮਬਡਸਮਨ ਸਿਖਿਆ ਵਿਭਾਗ ਕੋਲ ਤੁਹਾਡਾ ਕਰਜ ਮਾਫ ਕਰਨ ਦੀ ਸਿਫਾਰਿਸ਼ ਕਰੇਗਾ।