ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਪ੍ਰਵਾਸੀਆਂ ਵਿੱਚ ਪ੍ਰਤੀ 100,000 ਲੋਕਾਂ ਪਿੱਛੇ ਮੌਤ ਦਰ ਆਸਟ੍ਰੇਲੀਆ ਵਿੱਚ ਪੈਦਾ ਹੋਏ ਲੋਕਾਂ ਨਾਲੋਂ ਦੁੱਗਣੀ ਤੋਂ ਵੱਧ ਸੀ।
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੁਆਰਾ 31 ਜੁਲਾਈ ਤੱਕ ਅੰਕੜੇ ਜਾਰੀ ਕੀਤੇ ਗਏ ਹਨ। ਇਹ ਅੰਕੜੇ ਦਰਸਾਉਂਦੇ ਹਨ ਹੈ ਕਿ ਵਿਦੇਸ਼ਾਂ ਵਿੱਚ ਜਨਮੇ ਲੋਕਾਂ ਵਿੱਚ ਪ੍ਰਤੀ 100,000 ਲੋਕਾਂ ਪਿੱਛੇ ਮੌਤ ਦਰ 4.2 ਮੌਤਾਂ ਦੀ ਸੀ ਜੋ ਕਿ ਸਥਾਨਕ ਪੈਦਾ ਹੋਏ ਲੋਕਾਂ ਨਾਲੋਂ ਦੁਗਣੀ ਤੋਂ ਵੀ ਵੱਧ ਰਹੀ।
ਉੱਤਰੀ ਅਫ਼ਰੀਕਾ ਅਤੇ ਮੱਧ ਪੂਰਬ ਵਿੱਚ ਪੈਦਾ ਹੋਏ ਲੋਕਾਂ ਵਿੱਚ ਮੌਤ ਦਰ 6.0 ਦੀ ਰਹੀ ਜਦ ਕਿ ਦੱਖਣੀ ਅਤੇ ਪੂਰਬੀ ਯੂਰਪ ਵਿੱਚ ਪੈਦਾ ਹੋਏ ਲੋਕਾਂ ਵਿੱਚ ਮੌਤ ਦਰ 8.4 ਦੀ ਸੀ।
ਯੂਨਾਈਟਿਡ ਕਿੰਗਡਮ ਅਤੇ ਆਇਰਲੈਂਡ ਤੋਂ ਆਏ ਪ੍ਰਵਾਸੀਆਂ ਵਿੱਚ ਮੌਤ ਦੀ ਦਰ ਸਭ ਤੋਂ ਘੱਟ 1.8 ਦੀ ਰਹੀ ਜਦ ਕਿ ਉਪ-ਸਹਾਰਨ ਅਫ਼ਰੀਕੀ ਖੇਤਰ ਵਿੱਚ ਪੈਦਾ ਹੋਏ ਲੋਕਾਂ ਦੀ ਮੌਤ ਦੀ ਸਭ ਤੋਂ ਘੱਟ ਔਸਤ ਉਮਰ 68.5 ਸਾਲ ਦੀ ਰਹੀ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।