ਕੋਵਿਡ -19 ਅਪਡੇਟ: ਨਿਊ ਸਾਊਥ ਵੇਲਜ਼ ਦੇ ਆਰੇਂਜ ਅਤੇ ਗਲੇਨ ਇੰਨਸ ਵਿੱਚ ਤਾਲਾਬੰਦੀ ਖਤਮ, ਵਿਕਟੋਰੀਆ ਨੇ ਰੋਜ਼ਾਨਾ ਮਾਮਲਿਆਂ ਦਾ ਤੋੜਿਆ ਰਿਕਾਰਡ

ਇਹ 23 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Protesters are seen at a demonstration against mandatory Covid-19 vaccinations and a two week shutdown of the construction industry at the Shrine of Remembrance in Melbourne, Wednesday, September 22, 2021.  (AAP Image/James Ross) NO ARCHIVING

Protesters are seen at a demonstration against mandatory vaccinations and the construction industry shutdown in Melbourne, Source: AAP/James Ross

  • ਉੱਤਰੀ ਐਨ ਐਸ ਡਬਲਯੂ ਵਿੱਚ, ਗ੍ਰਾਫਟਨ ਨਿਵਾਸੀਆਂ ਨੂੰ ਟੈਸਟ ਕਰਵਾਉਣ ਦੀ ਅਪੀਲ। 
  • ਵਿਕਟੋਰੀਆ ਵਿੱਚ ਹੁਣ ਲਾਗ ਦੇ 6,666 ਸਰਗਰਮ ਮਾਮਲੇ। 
  • ਏ ਸੀ ਟੀ ਤਾਲਾਬੰਦੀ ਦੇ ਆਪਣੇ ਸੱਤਵੇਂ ਹਫ਼ਤੇ ਵਿੱਚ ਹੋਇਆ ਦਾਖਲ। 
  • ਕੁਈਨਜ਼ਲੈਂਡ ਨੇ ਘਰੇਲੂ ਇਕਾਂਤਵਾਸ ਵਿੱਚ ਇੱਕ ਨਵਾਂ ਮਾਮਲਾ ਕੀਤਾ ਦਰਜ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 1,063 ਨਵੇਂ ਮਾਮਲੇ ਅਤੇ ਛੇ ਮੌਤਾਂ ਦਰਜ ਕੀਤੀਆਂ ਹਨ।

ਆਰੇਂਜ ਅਤੇ ਗਲੇਨ ਇੰਨਸ ਸਥਾਨਕ ਸਰਕਾਰੀ ਖੇਤਰ ਅੱਜ ਤਾਲਾਬੰਦੀ ਤੋਂ ਬਾਹਰ ਆਉਣਗੇ, ਜਦੋਂ ਕਿ ਨੈਰੋਮਾਈਨ ਵਿੱਚ ਤਾਲਾਬੰਦੀ ਸ਼ਨੀਵਾਰ, 25 ਸਤੰਬਰ ਨੂੰ ਖਤਮ ਹੋਵੇਗੀ।  

ਉੱਤਰੀ ਐਨ ਐਸ ਡਬਲਯੂ ਦੇ ਗ੍ਰਾਫਟਨ ਤੋਂ ਸੀਵਰੇਜ ਦੇ ਨਮੂਨਿਆਂ ਵਿੱਚ ਵਾਇਰਸ ਦੇ ਵਿਸ਼ਨੂੰ ਪਾਏ ਗਏ ਹਨ, ਜਿੱਥੇ ਕਿ ਕੋਈ ਜਾਣੇ -ਪਛਾਣੇ ਮਾਮਲੇ ਨਹੀਂ ਹਨ।

ਆਪਣੀ ਵੈਕਸੀਨ ਮੁਲਾਕਾਤ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਵਿਕਟੋਰੀਆ

ਵਿਕਟੋਰੀਆ ਨੇ ਸਥਾਨਕ ਤੌਰ 'ਤੇ ਹਾਸਲ ਕੀਤੇ 766 ਨਵੇਂ ਮਾਮਲੇ ਦਰਜ ਕੀਤੇ ਹਨ, ਜੋ ਕਿ ਮਹਾਂਮਾਰੀ ਤੋਂ ਬਾਅਦ ਦਾ ਸਭ ਤੋਂ ਵੱਧ ਰੋਜ਼ਾਨਾ ਅੰਕੜਾ ਹੈ ਅਤੇ ਲਾਗ ਨਾਲ ਪ੍ਰਭਵਿਤ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਚਾਈਲਡ ਕੇਅਰ ਵਰਕਰਾਂ ਦੇ ਨਾਲ ਰਾਜ ਦੇ 100,000 ਤੋਂ ਵੱਧ ਅਧਿਆਪਕਾਂ ਨੂੰ 18 ਅਕਤੂਬਰ ਤੋਂ ਪਹਿਲਾਂ ਘੱਟੋ-ਘੱਟ ਇੱਕ ਖੁਰਾਕ ਲੈਣ ਦੀ ਜ਼ਰੂਰਤ ਹੋਏਗੀ ਅਤੇ 29 ਨਵੰਬਰ ਤੱਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਜ਼ਰੂਰਤ ਹੋਏਗੀ, ਜਦੋਂ ਤੱਕ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਡਾਕਟਰੀ ਛੋਟ ਹਾਸਿਲ ਨਾ ਹੋਵੇ।

ਸਿਡਨੀ ਤੋਂ ਪੂਰੀ ਤਰ੍ਹਾਂ ਟੀਕਾ ਹਾਸਿਲ ਕਰ ਚੁੱਕੇ ਵਿਕਟੋਰੀਆ ਵਾਸੀ 30 ਸਤੰਬਰ ਤੋਂ ਘਰ ਵਾਪਸ ਆ ਸਕਣਗੇ। ਉਨ੍ਹਾਂ ਨੂੰ 72 ਘੰਟਿਆਂ ਤੋਂ ਪੁਰਾਣਾ ਇੱਕ ਨਕਾਰਾਤਮਕ ਕੋਵਿਡ -19 ਟੈਸਟ ਕਰਵਾਉਣ ਅਤੇ 14 ਦਿਨ ਕੁਆਰੰਟੀਨ ਵਿੱਚ ਬਿਤਾਉਣ ਦੀ ਦੀ ਜ਼ਰੂਰਤ ਹੋਵੇਗੀ, ਜੋ ਕਿ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ।

ਇਥੇ ਆਪਣੇ ਨੇੜੇ ਟੀਕਾਕਰਣ ਕੇਂਦਰਾਂ ਬਾਰੇ ਜਾਣੋ।

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਨੇ ਸਥਾਨਕ ਤੌਰ 'ਤੇ  16 ਨਵੇਂ ਮਾਮਲੇ ਦਰਜ ਕੀਤੇ ਹਨ, ਜਿਸ ਨਾਲ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 674 ਹੋ ਗਈ ਹੈ। 

12 ਤੋਂ 59 ਸਾਲ ਦੀ ਉਮਰ ਦੇ ਵਸਨੀਕ ਅੱਜ ਤੋਂ ਆਪਣੀ ਸਥਾਨਕ ਫਾਰਮੇਸੀ ਰਾਹੀਂ ਮਾਡਰਨਾ ਟੀਕਾ ਪ੍ਰਾਪਤ ਕਰ ਸਕਦੇ ਹਨ।  

ਇੱਥੇ ਆਪਣਾ ਕੋਵਿਡ -19 ਟੀਕਾਕਰਣ ਬੁੱਕ ਕਰਨ ਬਾਰੇ ਜਾਣੋ। 

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਫੈਡਰਲ ਸੈਰ ਸਪਾਟਾ ਮੰਤਰੀ ਡੈਨ ਟੇਹਨ ਨੇ ਕਿਹਾ ਕਿ ਸਰਕਾਰ ਆਪਣੇ ਸਿਸਟਮ ਨੂੰ ਤਿਆਰ ਕਰ ਰਹੀ ਹੈ, ਜਿਸ ਵਿੱਚ ਟੀਕੇ ਦੇ ਪਾਸਪੋਰਟ ਵੀ ਸ਼ਾਮਲ ਹਨ, ਤਾਂ ਜੋ ਅੰਤਰਰਾਸ਼ਟਰੀ ਯਾਤਰਾ ਨੂੰ "ਕ੍ਰਿਸਮਸ ਦੇ ਨਾਲ" ਬਿਨਾਂ ਲਾਜ਼ਮੀ ਹੋਟਲ ਕੁਆਰੰਟੀਨ ਦੇ ਆਗਿਆ ਦਿੱਤੀ ਜਾ ਸਕੇ। 

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 


4 min read

Published

Updated

By SBS/ALC Content, Paras Nagpal

Source: SBS




Share this with family and friends


Follow SBS Punjabi

Download our apps

Watch on SBS

Punjabi News

Watch now