- ਤਾਲਾਬੰਦੀ ਖ਼ਤਮ ਹੁੰਦੇ ਹੀ ਵਿਕਟੋਰੀਆ ਵਿੱਚ 16 ਕੋਵਿਡ -19 ਮੌਤਾਂ ਅਤੇ 2,189 ਸਥਾਨਕ ਮਾਮਲੇ ਦਰਜ ਕੀਤੇ ਗਏ ਹਨ।
- ਕਵਾਂਟਸ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਬਹਾਲੀ ਦਾ ਕੀਤਾ ਐਲਾਨ।
- ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਸਰਕਾਰ ਸਿੰਗਾਪੁਰ ਦੇ ਨਾਲ ਇੱਕ ਯਾਤਰਾ ਦੇ ਬੁਲਬੁਲੇ ਨੂੰ ਸੁਰੱਖਿਅਤ ਕਰਨ ਦੇ ਆਖ਼ਰੀ ਪੜਾਅ ਵਿੱਚ ਹੈ।
ਵਿਕਟੋਰੀਆ
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ ਪ੍ਰਾਪਤ ਕੀਤੇ ਗਏ 2,189 ਨਵੇਂ ਕੋਵਿਡ -19 ਮਾਮਲੇ ਅਤੇ 16 ਮੌਤਾਂ ਦਰਜ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਮੈਲਬੌਰਨ ਵਿੱਚ ਤਾਲਾਬੰਦੀ ਅੱਜ ਖ਼ਤਮ ਹੋ ਗਈ ਹੈ।
5 ਨਵੰਬਰ ਦੇ ਮਿੱਥੇ ਗਏ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਰਾਜ 30 ਅਕਤੂਬਰ ਤੱਕ ਹੀ 80 ਪ੍ਰਤੀਸ਼ਤ ਡਬਲ-ਡੋਜ਼ ਦੇ ਟੀਚੇ ਨੂੰ ਹਾਸਲ ਕਰਨ ਦੇ ਰਾਹ 'ਤੇ ਹੈ।
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਵਿਕਟੋਰੀਆ ਪਹਿਲੀ ਨਵੰਬਰ ਤੋਂ ਵਿਦੇਸ਼ਾਂ ਤੋਂ ਆਉਣ ਵਾਲੇ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਆਸਟ੍ਰੇਲੀਅਨ ਲੋਕਾਂ ਲਈ ਆਪਣੀਆਂ ਕੁਆਰੰਟੀਨ ਜ਼ਰੂਰਤਾਂ ਨੂੰ ਖ਼ਤਮ ਕਰ ਦੇਵੇਗਾ।
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਨੇ ਸਥਾਨਕ ਤੌਰ 'ਤੇ 345 ਨਵੇਂ ਕੋਵਿਡ -19 ਮਾਮਲੇ ਅਤੇ ਪੰਜ ਮੌਤਾਂ ਦਰਜ ਕੀਤੀਆਂ ਹਨ।
ਅੱਜ ਸਵੇਰੇ ਸਿਡਨੀ ਹਵਾਈ ਅੱਡੇ 'ਤੇ ਬੋਲਦਿਆਂ, ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਕਿਹਾ ਕਿ ਰਾਜ "ਰਿਕਵਰੀ ਟੂ ਰਨਵੇ"' ਤੇ ਹੈ ਕਿਉਂਕਿ ਕਵਾਂਟਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਅਗਲੇ ਹਫਤੇ ਤੋਂ ਸਟਾਫ ਵਾਪਸ ਲਿਆਏਗਾ ਅਤੇ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰੇਗਾ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਸਰਕਾਰ ਸਿੰਗਾਪੁਰ ਦੇ ਨਾਲ ਇੱਕ ਯਾਤਰਾ ਦੇ ਬੁਲਬੁਲੇ ਨੂੰ ਸੁਰੱਖਿਅਤ ਕਰਨ ਦੇ ਆਖ਼ਰੀ ਪੜਾਅ ਵਿੱਚ ਹੈ, ਜਿਸਨੂੰ ਤਕਰੀਬਨ ਇੱਕ ਹਫ਼ਤੇ ਵਿੱਚ ਅੰਤਮ ਰੂਪ ਦਿੱਤੇ ਜਾਣ ਦੀ ਉਮੀਦ ਹੈ।
ਏ ਸੀ ਟੀ
ਏ ਸੀ ਟੀ ਵਿੱਚ 12 ਸਾਲ ਦੀ ਉਮਰ ਦੇ 84 ਪ੍ਰਤੀਸ਼ਤ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਰਾਜਧਾਨੀ ਖੇਤਰ ਵਿੱਚ ਸਥਾਨਕ ਤੌਰ ਤੇ 13 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ
- ਕੁਈਨਜ਼ਲੈਂਡ ਵਿੱਚ ਕੋਈ ਵੀ ਨਵਾਂ ਕਮਿਊਨਿਟੀ ਮਾਮਲਾ ਦਰਜ ਨਹੀਂ ਹੋਇਆ, ਪਰ ਲੋਗਨ ਵਿੱਚ ਟੀਕਾਕਰਣ ਦੀਆਂ ਘੱਟ ਦਰਾਂ ਬਾਰੇ ਚਿੰਤਾ ਜਤਾਈ ਜਾ ਰਹੀ ਹੈ। ਕਲ ਸੁਪਰ ਸ਼ਨੀਵਾਰ ਟੀਕਾਕਰਨ ਬਲਿਟਜ਼ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਵਿੱਚ 100 ਤੋਂ ਵੱਧ ਸਕੂਲ ਹਿੱਸਾ ਲੈ ਰਹੇ ਹਨ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਯਾਤਰਾ, ਆਵਾਜਾਈ ਅਤੇ ਕੁਆਰੰਟੀਨ
- ਵਿਕਟੋਰੀਆ ਯਾਤਰਾ ਪਰਮਿਟ, ਵਿਦੇਸ਼ੀ ਯਾਤਰੀ ਅਤੇ ਕੁਆਰੰਟੀਨ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਟਰਾਂਸਪੋਰਟ ਅਤੇ ਕੁਆਰੰਟੀਨ
- ਨੋਰਦਰਨ ਟੇਰੀਟਰੀ ਟਰੈਵਲ ਅਤੇ ਕੁਆਰੰਟੀਨ
- ਕੁਇੰਜ਼ਲੈਂਡ ਟਰੈਵਲ ਅਤੇ ਕੁਆਰੰਟੀਨ
- ਦੱਖਣੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
- ਤਸਮਾਨੀਆ ਟਰੈਵਲ ਅਤੇ ਕੁਆਰੰਟੀਨ
- ਪੱਛਮੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ