- ਐਨ ਐਸ ਡਬਲਯੂ ਵਿੱਚ ਬਾਇਰਨ, ਕੈਂਪਸੀ ਅਤੇ ਟਵੀਡ ਵਿੱਚ ਦੁਬਾਰਾ ਤਾਲਾਬੰਦੀ ਲਾਗੂ।
- ਵਿਕਟੋਰੀਆ ਵਿੱਚ ਹੁਣ ਕੋਵਿਡ -19 ਦੇ 6,000 ਸਰਗਰਮ ਮਾਮਲੇ।
- ਏ ਸੀ ਟੀ ਨੇ ਮਾਨਸਿਕ ਸਿਹਤ ਸੇਵਾਵਾਂ ਲਈ ਵਾਧੂ ਫੰਡਿੰਗ ਦੀ ਕੀਤੀ ਘੋਸ਼ਣਾ।
ਨਿਊ ਸਾਊਥ ਵੇਲਜ਼
ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 1,022 ਨਵੇਂ ਮਾਮਲੇ ਅਤੇ 10 ਮੌਤਾਂ ਦਰਜ ਕੀਤੀਆਂ ਹਨ। ਵਰਤਮਾਨ ਵਿੱਚ, 53 ਪ੍ਰਤੀਸ਼ਤ ਯੋਗ ਵਸਨੀਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਿਆ ਹੈ।
ਬਾਇਰਨ ਸ਼ਾਇਰ, ਕੈਂਪਸੀ ਅਤੇ ਟਵੀਡ ਦੇ ਸਥਾਨਕ ਸਰਕਾਰੀ ਖੇਤਰ ਅੱਜ ਸ਼ਾਮ 5 ਵਜੇ ਤੋਂ ਸੱਤ ਦਿਨਾਂ ਦੇ ਤਾਲਾਬੰਦੀ ਵਿੱਚ ਚਲੇ ਜਾਣਗੇ ਕਿਉਂਕਿ ਸਿਡਨੀ ਦੇ ਇੱਕ ਸਕਾਰਾਤਮਕ ਕੋਵਿਡ ਮਾਮਲੇ ਨੇ ਐਨ ਐਸ ਡਬਲਯੂ ਦੇ ਉੱਤਰੀ ਤੱਟ ਦੇ ਕਈ ਭਾਈਚਾਰਿਆਂ ਦਾ ਦੌਰਾ ਕੀਤਾ ਸੀ।
ਅੱਜ ਤੋਂ, 18 ਸਾਲ ਤੋਂ ਘੱਟ ਉਮਰ ਦੇ ਤਿੰਨ ਦੋਸਤਾਂ ਦਾ ਸਮੂਹ ਇੱਕ ਦੂਜੇ ਦੇ ਘਰ ਜਾ ਸਕਦਾ ਹੈ ਜਦੋਂ ਤੱਕ ਉਹ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਅਤੇ ਉਸੇ ਸਥਾਨਕ ਖੇਤਰ ਵਿੱਚ ਰਹਿੰਦੇ ਹਨ। "ਮਿੱਤਰਾਂ ਦੇ ਬੁਲਬੁਲੇ" ਦੀ ਇਜਾਜ਼ਤ ਸਿਰਫ਼ ਉਨ੍ਹਾਂ ਘਰਾਂ ਵਿੱਚ ਹੈ ਜਿੱਥੇ ਸਾਰੇ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲੱਗਿਆ ਹੋਇਆ ਹੋਵੇ।
ਆਸਟ੍ਰੇਲੀਅਨ ਰੈਡ ਕਰਾਸ ਐਨ ਐਸ ਡਬਲਯੂ ਵਿੱਚ ਤਾਲਾਬੰਦੀਆਂ ਤੋਂ ਪ੍ਰਭਾਵਤ ਅਸਥਾਈ ਵੀਜ਼ਾ ਧਾਰਕਾਂ 'ਨੂੰ ਇੱਕਮੁਸ਼ਤ ਵਿੱਤੀ ਸਹਾਇਤਾ ਪ੍ਰਦਾਨ ਕਰਵਾ ਰਿਹਾ ਹੈ।
ਵਿਕਟੋਰੀਆ
ਵਿਕਟੋਰੀਆ ਨੇ ਸਥਾਨਕ ਤੌਰ 'ਤੇ 603 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਹੈ।
ਮੈਟਰੋਪੋਲੀਟਨ ਮੈਲਬੌਰਨ, ਜੀਲੌਂਗ, ਸਰਫ ਕੋਸਟ, ਬੈਲਾਰਾਟ ਅਤੇ ਮਿੱਚਲ ਸ਼ਾਇਰ ਦੇ ਪਾਰ, ਨਿਰਮਾਣ ਨਾਲ ਜੁੜੇ ਕਈ ਪ੍ਰਕੋਪਾਂ ਦੇ ਬਾਅਦ ਨਿਰਮਾਣ ਉਦਯੋਗ ਨੂੰ ਦੋ ਹਫਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਉਦਯੋਗ ਨਾਲ ਇਸ ਵੇਲੇ 403 ਸਕਾਰਾਤਮਕ ਮਾਮਲੇ ਜੁੜੇ ਹੋਏ ਹਨ, ਜੋ ਕਿ 186 ਨਿਰਮਾਣ ਸਾਈਟਾਂ ਨਾਲ ਸੰਬੰਧਿਤ ਹਨ।
ਵਿਕਟੋਰੀਆ ਰਾਜ ਭਰ ਵਿੱਚ 300,000 ਤੋਂ ਵੱਧ ਮਾਡਰਨਾ ਟੀਕੇ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਆਸਟ੍ਰੇਲੀਅਨ ਰਾਜਧਾਨੀ ਖੇਤਰ
ਏ ਸੀ ਟੀ ਨੇ ਸਥਾਨਕ ਤੌਰ 'ਤੇ 16 ਨਵੇਂ ਮਾਮਲੇ ਦਰਜ ਕੀਤੇ ਹਨ।
ਮੁੱਖ ਮੰਤਰੀ ਐਂਡਰਿਊ ਬਾਰ ਨੇ ਪੂਰੇ ਖੇਤਰ ਵਿੱਚ ਮਾਨਸਿਕ ਸਿਹਤ ਅਤੇ ਹੋਰ ਦਵਾਈ ਦੀਆਂ ਸੇਵਾਵਾਂ ਲਈ 14 ਮਿਲੀਅਨ ਡਾਲਰ ਦੀ ਵਾਧੂ ਫੰਡਿੰਗ ਦਾ ਐਲਾਨ ਕੀਤਾ ਹੈ।
ਆਪਣੀ ਵੈਕਸੀਨ ਮੁਲਾਕਾਤ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

Domestic infographic Source: SBS
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਯਾਤਰਾ, ਆਵਾਜਾਈ ਅਤੇ ਕੁਆਰੰਟੀਨ
- ਵਿਕਟੋਰੀਆ ਯਾਤਰਾ ਪਰਮਿਟ, ਵਿਦੇਸ਼ੀ ਯਾਤਰੀ ਅਤੇ ਕੁਆਰੰਟੀਨ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਟਰਾਂਸਪੋਰਟ ਅਤੇ ਕੁਆਰੰਟੀਨ
- ਨੋਰਦਰਨ ਟੇਰੀਟਰੀ ਟਰੈਵਲ ਅਤੇ ਕੁਆਰੰਟੀਨ
- ਕੁਇੰਜ਼ਲੈਂਡ ਟਰੈਵਲ ਅਤੇ ਕੁਆਰੰਟੀਨ
- ਦੱਖਣੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
- ਤਸਮਾਨੀਆ ਟਰੈਵਲ ਅਤੇ ਕੁਆਰੰਟੀਨ
- ਪੱਛਮੀ ਆਸਟ੍ਰੇਲੀਆ ਟਰੈਵਲ ਅਤੇ ਕੁਆਰੰਟੀਨ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ