ਕੋਵਿਡ-19 ਅਪਡੇਟ: ਹਾਲਾਤ ਵਿਗੜਦੇ ਵੇਖ ਨਿਊ ਸਾਊਥ ਵੇਲਜ਼ ਨੇ ਕੀਤਾ "ਰਾਸ਼ਟਰੀ ਐਮਰਜੈਂਸੀ” ਦਾ ਐਲਾਨ

ਇਹ 23 ਜੁਲਾਈ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

NSW Premier Gladys Berejiklian and Chief Health Officer Dr Kerry Chant

NSW Premier Gladys Berejiklian and Chief Health Officer Dr Kerry Chant at a press conference to provide a COVID-19 update Source: AAP Image/POOL/Mick Tsikas

  • ਐਨ ਐਸ ਡਬਲਯੂ ਦੀ ਚੀਫ ਹੈਲਥ ਅਫਸਰ ਡਾ. ਕੈਰੀ ਚੈਂਟ ਨੇ ਸੂਬੇ ਵਿੱਚ “ਰਾਸ਼ਟਰੀ ਐਮਰਜੈਂਸੀ” ਐਲਾਨ ਕਰ ਦਿੱਤੀ ਹੈ
  • ਪ੍ਰੀਮੀਅਰ ਨੇ ਦੱਖਣ-ਪੱਛਮੀ ਅਤੇ ਪੱਛਮੀ ਸਿਡਨੀ ਲਈ ਫਾਈਜ਼ਰ ਦੇ ਹੋਰ ਕੋਵਿਡ-19 ਟੀਕੇ ਸਪਲਾਈ ਕਰਨ ਦੀ ਬੇਨਤੀ ਕੀਤੀ
  • ਵਿਕਟੋਰੀਆ ਵਿੱਚ ਕਰੋਨਾ ਦੇ ਹਾਲਾਤ ਕਾਬੂ ਵਿੱਚ ਹੋਣ ਦੇ ਬਾਵਜੂਦ ਪ੍ਰੀਮੀਅਰ ਐਂਡਰਿਊਜ਼ ਨੇ ਤਾਲਾਬੰਦੀ ਖਤਮ ਕਰਨ ਦਾ ਕੋਈ ਵੀ ਸੰਕੇਤ ਨਹੀਂ ਦਿੱਤਾ
  • ਫਾਈਜ਼ਰ ਦਾ ਕੋਵਿਡ-19 ਟੀਕਾ ਹੁਣ 12 ਤੋਂ 15 ਸਾਲ ਦੇ ਬੱਚਿਆਂ ਲਈ ਹੋਇਆ ਮਨਜ਼ੂਰ

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਨੇ 136 ਨਵੇਂ ਸਥਾਨਕ ਕੇਸ ਦਰਜ ਕੀਤੇ ਹਨ ਜਿਸ ਵਿੱਚ ਭਾਈਚਾਰੇ ਵਿੱਚ ਲਾਗ ਵਾਲੇ 53 ਕੇਸ ਵੀ ਸ਼ਾਮਿਲ ਹਨ ਅਤੇ ਇਸ ਦੌਰਾਨ ਇੱਕ ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ।

ਕੰਬਰਲੈਂਡ ਅਤੇ ਬਲੈਕਟਾਉਨ ਸਥਾਨਕ ਸਰਕਾਰਾਂ ਦੇ ਇਲਾਕਿਆਂ ਵਿੱਚ ਰਹਿੰਦੇ ਵਸਨੀਕ ਘਰ ਤੋਂ ਕੰਮ ਲਈ ਨਹੀਂ ਜਾ ਸਕਣਗੇ ਪਰ ਇਸ ਵਿੱਚ ਸਿਹਤ ਅਤੇ ਐਮਰਜੈਂਸੀ ਵਾਲ਼ੇ ਕਾਮੇ ਜਾਂ ਅਧਿਕਾਰਤ ਸੂਚੀ ਵਿਚਲੇ ਕਾਮਿਆਂ ਨੂੰ ਛੋਟ ਹੈ।

ਇਸ ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਣੋ

ਵਿਕਟੋਰੀਆ

ਵਿਕਟੋਰੀਆ ਵਿੱਚ ਭਾਈਚਾਰੇ ਵਿਚਲੀ ਲਾਗ ਦੇ 4 ਕੇਸਾਂ ਸਮੇਤ 14 ਨਵੇਂ ਕਰੋਨਾ ਕੇਸ ਦਰਜ ਕੀਤੇ ਗਏ ਹਨ। ਰਾਜ ਵਿੱਚ ਮੌਜੂਦਾ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 158 ਹੈ।

ਰਾਜ ਭਰ ਵਿੱਚ 19,000 ਤੋਂ ਵੱਧ ਪ੍ਰਾਇਮਰੀ ਜਾਂ ਨਜ਼ਦੀਕੀ ਸੰਪਰਕ ਸਵੈਇੱਛੁਕ ਤੌਰ ਉੱਤੇ ਅਲੱਗ-ਥਲੱਗ ਕੀਤੇ ਗਏ ਹਨ।

ਮੌਜੂਦਾ ਤਾਲਾਬੰਦੀ ਨੂੰ 27 ਜੁਲਾਈ, ਮੰਗਲਵਾਰ ਨੂੰ ਰਾਤ 11:59 ਵਜੇ ਤੱਕ ਵਧਾਇਆ ਗਿਆ ਹੈ। ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਨਣ ਲਈ ਕਲਿਕ ਕਰੋ


ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਦੱਖਣੀ ਆਸਟ੍ਰੇਲੀਆ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਕੀਤੇ ਗਏ 23,500 ਟੈਸਟ ਨਤੀਜਿਆਂ ਪਿੱਛੋਂ ਸਿਰਫ ਇੱਕ ਕੋਵਿਡ ਕੇਸ ਦਰਜ ਕੀਤਾ ਗਿਆ ਹੈ।
  • ਇੱਕ ਕਵਾਂਟਸ ਫਲਾਈਟ ਕਾਮੇ ਨੂੰ ਰਾਜ ਭਰ ਵਿਚ ਛੇ ਖੇਤਰੀ ਉਡਾਣਾਂ ਤੋਂ ਬਾਅਦ ਕੁਈਨਜ਼ਲੈਂਡ ਵਿੱਚ ਵਾਇਰਸ ਲਈ ਪੋਜ਼ਿਟਿਵ ਪਾਇਆ ਗਿਆ ਹੈ।
  • 40 ਤੋਂ ਘੱਟ ਉਮਰ ਦੇ ਲੋਕਾਂ ਨੂੰ ਫਾਈਜ਼ਰ ਦੇ ਕੋਵਿਡ-19 ਟੀਕੇ ਲਵਾਉਣ ਲਈ ਅਜੇ ਵੀ ਸਤੰਬਰ ਜਾਂ ਅਕਤੂਬਰ ਤੱਕ ਇੰਤਜ਼ਾਰ ਕਰਨਾ ਪਏਗਾ ਜਦੋਂਕਿ ਆਸਟ੍ਰੇਲੀਆ ਦੇ ਮੈਡੀਕਲ ਰੈਗੂਲੇਟਰ ਟੀ.ਜੀ.ਏ. ਨੇ ਇਸ ਨੂੰ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਵੀ ਮਨਜ਼ੂਰ ਕਰ ਦਿੱਤਾ ਹੈ।

ਕੋਵਿਡ-19 ਭੁਗਤਾਨ ਰਾਸ਼ਟਰਮੰਡਲ-ਘੋਸ਼ਿਤ 'ਹੌਟਸਪੌਟਸ' ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਇੱਕ ਆਰਜ਼ੀ ਹਫ਼ਤਾਵਾਰੀ ਭੁਗਤਾਨ ਹੈ ਜੋ ਉਥੇ ਲਾਗੂ ਹੁੰਦਾ ਹੈ ਜਿਥੇ ਸੱਤ ਦਿਨਾਂ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਪਾਬੰਦੀਆਂ ਕਾਰਨ ਕਾਮਿਆਂ ਨੂੰ ਕੰਮ ਦੇ ਘੰਟੇ ਜਾਂ ਆਮਦਨੀ ਗੁਆਉਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ 60 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਇੱਕ ਬਹੁਭਾਸ਼ਾਈ ਫੋਨ ਸੇਵਾ ਰਾਹੀਂ 131 202 'ਤੇ ਉਪਲਬਧ ਹੈ। 


ਈਦ ਅਲ ਅਧਾ ("ਕੁਰਬਾਨੀ ਦਾ ਤਿਉਹਾਰ") 23 ਜੁਲਾਈ ਤੱਕ ਚਲੇਗਾ। ਈਦ ਦੀਆਂ ਨਮਾਜ਼ਾਂ ਦੌਰਾਨ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ:

  • ਘਰ ਵਿੱਚ ਹੀ ਪ੍ਰਾਰਥਨਾ ਕਰਨਾ
  • ਵੱਡੇ ਇਕੱਠ ਰੱਦ
  • ਮਾਸਕ ਪਹਿਨਣਾ
  • ਪ੍ਰਾਰਥਨਾ ਲਈ ਆਪੋ-ਆਪਣਾ ਗਲੀਚਾ ਵਰਤਣਾ

ਕੋਵਿਡ-19 ਮਿੱਥ:

ਸਿਹਤਮੰਦ ਨੌਜਵਾਨ ਕੋਵਿਡ-19  ਤੋਂ ਪ੍ਰਭਾਵਤ ਨਹੀਂ ਹੁੰਦੇ। ਇਹ ਸਿਰਫ ਬੁੱਢੇ ਜਾਂ ਬਿਮਾਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਮਾਰਦਾ ਹੈ।

ਕੋਵਿਡ-19 ਤੱਥ:

ਵਾਇਰਸ ਬਜ਼ੁਰਗ ਅਤੇ ਪਹਿਲਾਂ ਤੋਂ ਹੀ ਬਿਮਾਰ ਸਥਿਤੀਆਂ ਵਾਲੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ, ਪਰ ਇੱਹ ਕੁਝ ਤੰਦਰੁਸਤ ਨੌਜਵਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ।


ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


5 min read

Published

Updated

By SBS/ALC Content, Preetinder Grewal

Source: SBS




Share this with family and friends


Follow SBS Punjabi

Download our apps

Watch on SBS

Punjabi News

Watch now