ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਨੂੰ 1 ਦਸੰਬਰ ਤੱਕ ਹਾਲਾਤ 'ਆਮ ਵਰਗੇ' ਹੋਣ ਦੀ ਉਮੀਦ

ਇਹ 27 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Birrong Leisure and Aquatic Centre

Public arrives at the Birrong Leisure and Aquatic Centre, after outdoor swimming pool were allowed to open today in Sydney, Monday, September 27, 2021. Source: AAP Image/Bianca De March

  • ਨਿਊ ਸਾਊਥ ਵੇਲਜ਼ ਵੱਲੋਂ ਤਾਲਾਬੰਦੀ ਤੋਂ ਬਾਹਰ ਆਉਣ ਲਈ ਤਿੰਨ-ਪੜਾਵੀ ਰੋਡਮੈਪ ਦੀ ਰੂਪ-ਰੇਖਾ
  • ਵਿਕਟੋਰੀਆ ਵੱਲੋਂ ਟੀਕਾਕਰਨ ਤੇਜ਼ ਕਰਨ ਹਿੱਤ ਜੀਪੀ ਅਤੇ ਫਾਰਮੇਸੀਆਂ ਲਈ ਗ੍ਰਾਂਟਾਂ ਦਾ ਐਲਾਨ
  • ਏ ਸੀ ਟੀ ਵਿੱਚ ਕੋਵਿਡ-19 ਨਾਲ਼ ਜੁੜ੍ਹੀ ਪਹਿਲੀ ਮੌਤ

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 787 ਨਵੇਂ ਕੇਸ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਬਾਹਰੀ ਤਲਾਬਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਹੈ, ਅਤੇ ਨਿਰਮਾਣ ਸਾਈਟਾਂ ਹੁਣ ਕੋਵਿਡ ਸੁਰੱਖਿਆ ਯੋਜਨਾਵਾਂ ਦੇ ਨਾਲ ਪੂਰੀ ਸਮਰੱਥਾ ਨਾਲ਼ ਵਾਪਸ ਕੰਮ ਕਰ ਸਕਦੀਆਂ ਹਨ।

ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਪੁਸ਼ਟੀ ਕੀਤੀ ਹੈ ਕਿ 11 ਅਕਤੂਬਰ ਨੂੰ ਪਾਬੰਦੀਆਂ ਹੋਰ ਅਸਾਨ ਕੀਤੀਆਂ ਜਾਣਗੀਆਂ ਪਰ ਖੇਤਰੀ ਯਾਤਰਾ ਨੂੰ ਓਦੋਂ ਤੱਕ ਆਗਿਆ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਰਾਜ 80 ਪ੍ਰਤੀਸ਼ਤ ਦੇ ਦੋਹਰੇ ਟੀਕਾਕਰਣ ਟੀਚੇ 'ਤੇ ਨਹੀਂ ਪਹੁੰਚ ਜਾਂਦਾ।

ਪ੍ਰੀਮੀਅਰ ਨੇ 80 ਪ੍ਰਤੀਸ਼ਤ ਦੋਹਰੇ ਟੀਕਾਕਰਣ ਟੀਚੇ 'ਤੇ ਪਾਬੰਦੀਆਂ ਨੂੰ ਸੌਖਾ ਕਰਨ ਲਈ ਰੋਡਮੈਪ ਬਾਰੇ ਦੱਸਿਆ ਹੈ ਜਿਸ ਤਹਿਤ ਵਿਆਹਾਂ ਅਤੇ ਅੰਤਮ ਸੰਸਕਾਰਾਂ ਲਈ ਪੂਰੀ ਤਰ੍ਹਾਂ ਟੀਕਾ ਲਗਵਾਉਣ ਵਾਲੇ ਮਹਿਮਾਨਾਂ ਦੀ ਸੀਮਾ ਨੂੰ ਹਟਾ ਦਿੱਤਾ ਜਾਵੇਗਾ। ਭਾਈਚਾਰਕ ਖੇਡਾਂ ਮੁੜ ਸ਼ੁਰੂ ਹੋ ਸਕਦੀਆਂ ਹਨ ਅਤੇ 10 ਤੱਕ ਦੇ ਗਿਣਤੀ ਦੇ ਲੋਕ ਇੱਕ ਘਰ ਵਿੱਚ ਇਕੱਠੇ ਹੋ ਸਕਣਗੇ।

ਤੀਜਾ ਪੜਾਅ, "ਕੋਵਿਡ ਨਾਰਮਲ", 1 ਦਸੰਬਰ ਲਈ ਨਿਰਧਾਰਤ ਕੀਤਾ ਗਿਆ ਹੈ ਤੇ ਉਦੋਂ ਤੱਕ ਉਮੀਦ ਕੀਤੀ ਜਾਂਦੀ ਹੈ ਕਿ ਰਾਜ 90 ਪ੍ਰਤੀਸ਼ਤ ਡਬਲ-ਡੋਜ਼ ਟੀਕਾਕਰਣ 'ਤੇ ਪਹੁੰਚ ਗਿਆ ਹੋਵੇਗਾ।

ਵੈਕਸੀਨ ਬੁੱਕ ਕਰਨ ਲਈ ਕਲਿਕ ਕਰੋ।

ਵਿਕਟੋਰੀਆ

ਵਿਕਟੋਰੀਆ ਵਿੱਚ 705 ਨਵੇਂ ਕੇਸ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।

ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਮੌਰਲੈਂਡ, ਬ੍ਰਿਮਬੈਂਕ, ਕਾਰਡਿਨੀਆ, ਕੇਸੀ, ਡੇਅਰਬਿਨ, ਗ੍ਰੇਟਰ ਡੈਂਡੇਨੋਂਗ, ਹੌਬਸਨ ਬੇ, ਮੇਲਟਨ, ਵਿਟਲਸੀ, ਵਿੰਡਸਰ ਅਤੇ ਹਿਊਮ ਸਮੇਤ ਉੱਚ ਕੇਸ ਸੰਖਿਆ ਅਤੇ ਘੱਟ ਟੀਕਾਕਰਣ ਦਰ ਵਾਲੇ ਗਿਆਰਾਂ ਸਥਾਨਕ ਸਰਕਾਰੀ ਖੇਤਰਾਂ ਵਿੱਚ ਜੀਪੀ ਅਤੇ ਕਮਿਊਨਿਟੀ ਫਾਰਮੇਸੀਆਂ ਲਈ ਗ੍ਰਾਂਟਾਂ ਦਾ ਐਲਾਨ ਕੀਤਾ ਹੈ।

ਇੱਥੇ ਟੈਸਟਿੰਗ ਸਾਈਟਾਂ ਦੀ ਸੂਚੀ ਅਤੇ ਟੀਕਾਕਰਣ ਕੇਂਦਰਾਂ ਦੀ ਸੂਚੀ ਬਾਰੇ ਜਾਣੋ।

ਆਸਟ੍ਰੇਲੀਅਨ ਰਾਜਧਾਨੀ ਖੇਤਰ (ਕੈਨਬਰਾ)

ਇਸ ਖੇਤਰ ਵਿੱਚ 19 ਨਵੇਂ ਕੇਸ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।

ਕੈਨਬਰਾ ਵਿੱਚ ਹੁਣ ਦੋ ਲੋਕ ਇੱਕ ਦੂਜੇ ਘਰ ਜਾ ਸਕਣਗੇ ਅਤੇ ਮਨੋਰੰਜਨ ਦਾ ਸਮਾਂ 1 ਅਕਤੂਬਰ ਤੋਂ ਵਧਾਕੇ ਚਾਰ ਘੰਟੇ ਕਰ ਦਿੱਤਾ ਜਾਵੇਗਾ।

ਇੱਥੇ ਟੈਸਟਿੰਗ ਸਾਈਟਾਂ ਦੀ ਸੂਚੀ ਅਤੇ ਟੀਕਾਕਰਣ ਕੇਂਦਰਾਂ ਦੀ ਸੂਚੀ ਬਾਰੇ ਜਾਣੋ।

alc covid mental health
Source: ALC

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 


Share

4 min read

Published

Updated

By SBS/ALC Content, Preetinder Grewal

Source: SBS




Share this with family and friends


Follow SBS Punjabi

Download our apps

Watch on SBS

Punjabi News

Watch now